ਸਿਮ ਨਾਲ ਆਧਾਰ ਲਿੰਕ ਦਾ ਮੈਸੇਜ ਹੋ ਸਕਦਾ ਹੈ ਧੋਖਾ, ਇਸ ਤਰ੍ਹਾਂ ਰਹੋ ਸਾਵਧਾਨ

10/16/2017 9:00:03 AM

ਨਵੀਂਦਿੱਲੀ—ਟੈਲੀਕਾਮ ਕੰਪਨੀਆਂ ਮੋਬਾਇਲ ਯੂਜ਼ਰਸ 'ਤੇ ਆਧਾਰ ਕਾਰਡ ਲਿੰਕ ਕਰਾਉਣ ਦੇ ਲਈ ਲਗਾਤਾਰ ਦਬਾਅ ਬਣਾ ਰਹੀਆਂ ਹਨ। ਸਰਕਾਰ ਨੇ ਮੋਬਾਇਲ ਨੂੰ ਆਧਾਰ ਨਾਲ ਲਿੰਕ ਕਰਾਉਣ ਲਈ ਫਰਵਰੀ 2018 ਤੱਕ ਦੀ ਡੈਡਲਾਈਨ ਦਿੱਤੀ ਹੈ। ਕੰਪਨੀਆਂ ਆਧਾਰ ਲਿੰਕ ਨਾ ਕਰਾਉਣ 'ਤੇ ਕਨੈਕਸ਼ਨ ਤੱਕ ਕੱਟਣ ਦੀ ਧਮਕੀ ਦੇ ਰਹੀਆਂ ਹਨ। ਏਅਰਟੈੱਲ,ਵੋਡਾਫੋਨ ਅਤੇ ਆਈਡਿਆ ਆਪਣੇ-ਆਪਣੇ ਕਸਟਮਰ ਨੂੰ ਪਿਛਲੇ ਇਕ ਮਹੀਨੇ ਤੋਂ ਮੈਸੇਜ ਭੇਜ ਕੇ ਸਿਮ ਨੂੰ ਜਲਦ ਤੋਂ ਜਲਦ ਆਧਾਰ ਲਿੰਕ ਕਰਨ ਲਈ ਕਹਿ ਰਹੇ ਹਨ।
ਕੰਪਨੀਆਂ ਦੇ ਮੈਸੇਜ 'ਚ ਕਿਹਾ ਗਿਆ ਹੈ ਕਿ ਜੇਕਰ ਕਸਟਮਰ ਨੇ ਜਲਦ ਤੋਂ ਜਲਦ ਆਧਾਰ ਕਾਰਡ ਨਾਲ ਮੋਬਾਇਲ ਸਿਮ ਨੂੰ ਲਿੰਕ ਨਹੀਂ ਕਰਾਉਂਦੇ ਤਾਂ ਨੰਬਰ ਨੂੰ ਤੁਰੰਤ ਬੰਦ ਕਰ ਦਿੱਤਾ ਜਾਵੇਗਾ। ਕੰਪਨੀਆਂ ਇਸਦੇ ਲਈ ਟੈਲੀਕਾਮ ਮੰਤਰਾਲੇ ਦੇ ਆਦੇਸ਼ ਦਾ ਹਵਾਲਾ ਦੇ ਰਹੀਆਂ ਹਨ। ਪਰ ਇਸ ਆਦੇਸ਼ ਦੀ ਆੜ 'ਚ ਕੰਪਨੀਆਂ ਧਮਕੀ ਦੇਣ ਦਾ ਕੰਮ ਕਰ ਰਹੀ ਹੈ। ਕੰਪਨੀਆਂ ਦਾ ਕਹਿਣਾ ਹੈ ਕਿ ਉਹ ਅਜਿਹੇ ਮੈਸੇਜ ਇਸ ਲਈ ਭੇਜ ਰਹੀਆ ਹਨ, ਤਾਂ ਕਿ ਫਰਵਰੀ 'ਚ ਡੈੱਡਲਾਈਨ ਦੇ ਕੋਲ ਆਉਣ 'ਤੇ ਭੀੜ ਨੂੰ ਘੱਟ ਕੀਤਾ ਜਾ ਸਕੇ।
ਇਸ ਤਰ੍ਹਾਂ ਕੀਤਾ ਜਾ ਰਿਹਾ ਹੈ ਫਰਾਡ
ਕੰਪਨੀਆਂ ਦੇ ਰਿਟੇਲ ਸਟੋਰ ਅਤੇ ਡਇਰੇਕਟ ਸੇਲਿੰਗ ਏਜੰਟ ਸਿਮ ਨੂੰ ਆਧਾਰ ਤੋਂ ਲਿੰਕ ਕਰਨ ਦੇ ਲਈ ਬਾਇਓਮੈਟ੍ਰਰਿਕ ਡਾਟਾ ਹਾਸਲ ਕਰਦੇ ਹਨ, ਪਰ ਬਾਅਦ 'ਚ ਮਸ਼ੀਨ ਨੇ ਕੰਮ ਨਾ ਕਰਨ ਦਾ ਬਹਾਨਾ ਬਣਾ ਕੇ ਗਾਹਕਾਂ ਨੂੰ ਬਾਅਦ 'ਚ ਆਉਣ ਦੇ ਲਈ ਕਹਿ ਦਿੰਦੇ ਹਨ। ਉਸਦੇ ਬਾਅਦ ਉਨ੍ਹਾਂ ਦੇ ਸਿਸਟਮ 'ਚ ਆਏ ਆਧਾਰ ਡਾਟਾ ਨੂੰ ਸੇਵ ਕਰ ਲੈਂਦੇ ਹਨ, ਜਿਸਦੇ ਬਾਅਦ ਉਹ ਗਲਤ ਉਪਯੋਗ ਕਰਦੇ ਹਨ। ਹਾਲ 'ਚ ਆਧਾਰ ਜਾਰੀ ਕਰਨ ਵਾਲੀ ਸੰਸਥਾ ਯੂ.ਆਈ.ਈ.ਡੀ.ਆਈ. ਨੇ ਇਕ ਮੋਬਾਇਲ ਕੰਪਨੀ ਨੂੰ ਆਧਾਰ ਡਾਟੇ ਨਾਲ ਧੋਖਾਧੜੀ ਕਰਨ ਦੇ ਆਰੋਪ 'ਚ ਨੋਟਿਸ ਵੀ ਭੇਜਿਆ ਸੀ।


Related News