ਪੰਜਾਬ ਦੇ ਇਸ ਜ਼ਿਲ੍ਹੇ ਲਈ ਜਾਰੀ ਹੋਇਆ ਅਲਰਟ, ਘਰੋਂ ਨਿਕਲਣ ਤੋਂ ਪਹਿਲਾਂ ਸਾਵਧਾਨ

04/19/2024 6:49:04 PM

ਹੁਸ਼ਿਆਰਪੁਰ (ਰਾਜਪੂਤ)- ਸ਼ਿਵਾਲਿਕ ਦੀਆਂ ਖ਼ੂਬਸੂਰਤ ਵਾਦੀਆਂ ਨੇੜੇ ਵਸੇ ਕੰਢੀ ਖੇਤਰ ਦੇ ਪਿੰਡ ਪਤਿਆੜੀ ਵਿੱਚ ਤੇਂਦੂਆ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਤੇਂਦੂਏ ਦੇ ਆਤੰਕ ਕਾਰਨ ਲੋਕਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮਲਕੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10:30 ਵਜੇ ਉਸ ਨੇ ਆਪਣੀ ਬੰਨ੍ਹੀ ਹੋਈ ਗਊ ਦੀ ਉੱਚੀ-ਉੱਚੀ ਆਵਾਜ਼ ਸੁਣੀ। 

ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਕਾਲੀਆਂ ਘਟਾਵਾਂ ਦੇ ਨਾਲ ਪਿਆ ਮੀਂਹ, ਹੋਈ ਗੜ੍ਹੇਮਾਰੀ

ਜਦੋਂ ਉਨ੍ਹਾਂ ਨੇ ਬਾਹਰ ਜਾ ਕੇ ਦੇਖਿਆ ਤਾਂ ਕਿ ਜੰਗਲੀ ਤੇਂਦੂਆ ਆਪਣੇ ਤਿੱਖੇ ਦੰਦਾਂ ਅਤੇ ਤਿੱਖੇ ਪੰਜਿਆਂ ਨਾਲ ਗਾਂ ਨੇੜੇ ਬੰਨ੍ਹੇ ਵੱਛੇ ਨੂੰ ਘਸੀਟ ਰਿਹਾ ਸੀ। ਪਰਿਵਾਰ ਵਾਲਿਆਂ ਨੇ ਰੌਲਾ ਪਾਇਆ ਤਾਂ ਤੇਂਦੁਆ ਦੂਰ ਜਾ ਕੇ ਬੈਠ ਗਿਆ। ਆਸ-ਪਾਸ ਦੇ ਲੋਕ ਇਕੱਠੇ ਹੋਣ ਤੋਂ ਬਾਅਦ ਉਨ੍ਹਾਂ ਅੱਗ ਲਗਾ ਕੇ ਜੰਗਲ ਵੱਲ ਭਜਾ ਦਿੱਤਾ। ਉਥੇ ਹੀ ਇਸ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਵੱਲੋਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਤੇਂਦੂਏ ਦੇ ਹਮਲੇ ਕਾਰਨ ਵੱਛੇ ਦੀ ਗਰਦਨ ਅਤੇ ਲੱਤਾਂ 'ਤੇ ਗੰਭੀਰ ਸੱਟਾਂ ਲੱਗੀਆਂ ਹਨ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦੇ ਇਕ ਕੁੱਤੇ ਨੂੰ ਵੀ ਭਜਾ ਕੇ ਲੈ ਗਿਆ ਸੀ। ਦਿਹਾਤੀ ਨਿਵਾਸੀਆਂ ਦੇ ਸਮੂਹ ਨੇ ਜੰਗਲੀ ਜੀਵ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਭਿਆਨਕ ਤੇਂਦੂਏ ਦੇ ਹਮਲਿਆਂ ਤੋਂ ਬਚਾਇਆ ਜਾਵੇ।

ਇਹ ਵੀ ਪੜ੍ਹੋ- ਜਲੰਧਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਪਰਸ ਲੁਟਦਿਆਂ ਬਜ਼ੁਰਗ ਔਰਤ ਨੂੰ ਦੂਰ ਤੱਕ ਘੜੀਸਦੇ ਲੈ ਗਏ ਲੁਟੇਰੇ
 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News