ਵਿਆਹ ਮਗਰੋਂ ਸਹੁਰੇ ਗਈ ਕੁੜੀ ਤਾਂ ਬੁਆਏਫ੍ਰੈਂਡ ਦੇ ਭੇਜੇ ਮੈਸੇਜ ਪਤੀ ਨੇ ਪੜ੍ਹੇ, ਫਿਰ ਜੋ ਹੋਇਆ ਸੁਣ ਨਹੀਂ ਹੋਵੇਗਾ ਯਕੀਨ

05/10/2024 6:49:23 PM

ਜਲੰਧਰ (ਜ. ਬ.)-  ਬੁਆਏਫ੍ਰੈਂਡ ਦੇ ਕੁਝ ਮੈਸੇਜਿਜ਼ ਕਾਰਨ ਕੁਝ ਹੀ ਘੰਟੇ ਪਹਿਲਾਂ ਹੋਇਆ ਵਿਆਹ ਟੁੱਟ ਗਿਆ, ਜਿਵੇਂ ਹੀ ਮੈਸੇਜ ਨਵ-ਵਿਆਹੁਤਾ ਦੇ ਪਤੀ ਨੇ ਵੇਖਿਆ ਤਾਂ ਉਹ ਵਿਆਹ ਤੋੜਨ ’ਤੇ ਅੜ ਗਿਆ ਅਤੇ ਤੜਕੇ 6 ਵਜੇ ਹੀ ਕੁੜੀ ਨੂੰ ਪੇਕੇ ਘਰ ਭੇਜ ਦਿੱਤਾ। ਪੀੜਤਾ ਨੇ ਇਸ ਸਬੰਧੀ ਥਾਣਾ ਨੰ. 1 ’ਚ ਸ਼ਿਕਾਇਤ ਦਿੱਤੀ ਹੈ। ਜਾਣਕਾਰੀ ਦਿੰਦਿਆਂ 24 ਸਾਲਾ ਕੁੜੀ ਨੇ ਦੱਸਿਆ ਕਿ ਉਸ ਨੇ ਬੀ. ਕਾਮ ਤਕ ਪੜ੍ਹਾਈ ਕੀਤੀ ਹੋਈ ਹੈ। 2 ਸਾਲਾਂ ਤੋਂ ਉਸ ਦਾ ਸੰਦੀਪ ਨਾਂ ਦੇ ਵਿਅਕਤੀ ਨਾਲ ਰਿਲੇਸ਼ਨ ਸੀ। 5 ਮਈ ਨੂੰ ਉਸ ਦਾ ਵਿਆਹ ਸੀ, ਜਦਕਿ ਬੁਆਏਫ੍ਰੈਂਡ ਵੱਲੋਂ ਆਖਰੀ ਸਮੇਂ ਤਕ ਉਸ ਨਾਲ ਰਹਿਣ ਦੀ ਜ਼ਿੱਦ ਕਾਰਨ ਉਸ ਨੇ ਉਸ ਨੂੰ ਵਿਆਹ ਦਾ ਡਿੱਬਾ ਵੀ ਦਿੱਤਾ ਅਤੇ 5 ਮਈ ਨੂੰ ਉਹ ਫੋਟੋਗ੍ਰਾਫਰਾਂ ਦਾ ਸਾਥੀ ਬਣ ਕੇ ਵਿਆਹ ’ਚ ਵੀ ਆਇਆ। ਦੋਸ਼ ਹੈ ਕਿ ਜਿਵੇਂ ਹੀ ਡੋਲੀ ਉਸ ਦੇ ਸਹੁਰੇ ਪਹੁੰਚੀ ਤਾਂ ਉਹ ਕੱਪੜੇ ਬਦਲ ਰਹੀ ਸੀ ਕਿ ਸੰਦੀਪ ਨੇ ਉਸ ਨੂੰ ਕਾਲ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ। ਕੁਝ ਮੈਸੇਜ ਉਸ ਦੇ ਪਤੀ ਨੇ ਵੇਖ ਲਏ ਅਤੇ ਜਦੋਂ ਉਸ ਨੇ ਪੁੱਛਿਆ ਤਾਂ ਉਸ ਨੇ ਸਭ ਕੁਝ ਦੱਸ ਦਿੱਤਾ।

ਇਹ ਵੀ ਪੜ੍ਹੋ- ਗਦਾਈਪੁਰ ’ਚ ਬੈੱਡ ’ਚੋਂ ਮਿਲੀ ਲਾਸ਼ ਵਿਨੋਦ ਦੀ ਨਹੀਂ ਸੇਵਾਮੁਕਤ ਫ਼ੌਜੀ ਦੀ ਨਿਕਲੀ, ਹੈਰਾਨ ਕਰ ਦੇਣ ਵਾਲੇ ਹੋਏ ਖ਼ੁਲਾਸੇ

ਕੁੜੀ ਦਾ ਪਤੀ ਰਿਸ਼ਤਾ ਤੋੜਨ ’ਤੇ ਅੜ ਗਿਆ ਅਤੇ ਕੁੜੀ ਦੇ ਮਾਤਾ-ਪਿਤਾ ਨੂੰ ਫੋਨ ਕਰ ਦਿੱਤਾ। ਅਗਲੇ ਦਿਨ ਹੀ ਸਵੇਰੇ 6 ਵਜੇ ਕੁੜੀ ਦੇ ਮਾਤਾ-ਪਿਤਾ ਉਸ ਨੂੰ ਵਾਪਸ ਘਰ ਲੈ ਗਏ। ਕੁੜੀ ਨੇ ਦੋਸ਼ ਲਾਇਆ ਕਿ ਉਸ ਨੇ ਸੰਦੀਪ ਨਾਲ ਗੱਲ ਕੀਤੀ। ਸੰਦੀਪ ਨੇ ਉਸ ਨੂੰ ਅਤੇ ਉਸ ਦੀ ਮਾਂ ਨੂੰ ਵਿਆਹ ਕਰਨ ਲਈ ਹਾਂ ਕਰ ਦਿੱਤੀ ਅਤੇ ਬਰਲਟਨ ਪਾਰਕ ’ਚ ਬੁਲਾਇਆ। ਸਵੇਰੇ 9 ਵਜੇ ਤਕ ਉਹ ਪਾਰਕ ’ਚ ਇੰਤਜ਼ਾਰ ਕਰਦੇ ਰਹੇ ਪਰ ਸੰਦੀਪ ਨਹੀਂ ਆਇਆ। ਕੁੜੀ ਦਾ ਕਹਿਣਾ ਹੈ ਕਿ ਸੰਦੀਪ ਨੇ ਆਪਣੇ ਭਰਾ ਨਾਲ ਉਸ ਦੀ ਗੱਲ ਕਰਵਾਈ ਅਤੇ ਕਹਿਣ ਲੱਗਾ ਕਿ ਉਹ ਉਸ ਨਾਲ ਕਾਰ ’ਚ ਬੈਠ ਕੇ ਆ ਜਾਵੇ ਅਤੇ ਉਹ ਵਿਆਹ ਕਰ ਲੈਣਗੇ। ਕੁੜੀ ਨੇ ਕਿਹਾ ਕਿ ਉਹ ਉਸ ਦੇ ਭਰਾ ਨਾਲ ਗਈ ਤਾਂ ਪਠਾਨਕੋਟ ਰੋਡ ’ਤੇ ਸਥਿਤ ਇਕ ਹੋਟਲ ’ਚ ਉਸ ਨੂੰ ਰਾਤ ਲਈ ਰੁਕਵਾ ਦਿੱਤਾ ਅਤੇ ਸਵੇਰ ਹੋਈ ਤਾਂ ਸੰਦੀਪ ਦੇ ਭਰਾ ਨੇ ਪਠਾਨਕੋਟ ਰੋਡ ’ਤੇ ਉਸ ਦਾ ਬੈਗ ਰੱਖ ਦਿੱਤਾ ਅਤੇ ਉਸ ਨੂੰ ਵੀ ਉਤਾਰ ਦਿੱਤਾ।

ਕੁਝ ਹੀ ਦੂਰੀ ’ਤੇ ਖੜ੍ਹੀ ਈ. ਆਰ. ਐੱਸ. ਦੀ ਟੀਮ ਨੂੰ ਕੁੜੀ ਨੇ ਸੂਚਨਾ ਦਿੱਤੀ ਤਾਂ ਪੁਲਸ ਨੇ ਕਾਰ ਨੂੰ ਰੁਕਵਾ ਕੇ ਉਸ ਨੂੰ ਥਾਣਾ ਨੰ. 1 ਦੀ ਪੁਲਸ ਹਵਾਲੇ ਕਰ ਦਿੱਤਾ। ਕੁੜੀ ਨੇ ਲਿਖਤੀ ਸ਼ਿਕਾਇਤ ਦਿੱਤੀ ਹੈ ਕਿ ਸੰਦੀਪ ਕਾਰਨ ਉਸ ਦਾ ਵਿਆਹ ਟੁੱਟ ਗਿਆ ਅਤੇ ਹੁਣ ਉਹ ਵਿਆਹ ਨੂੰ ਲੈ ਕੇ ਟਾਲ-ਮਟੋਲ ਕਰ ਰਿਹਾ ਹੈ। ਫਿਲਹਾਲ ਮੁੰਡਾ ਆਪਣੇ ਘਰੋਂ ਗਾਇਬ ਹੈ ਅਤੇ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਓਧਰ ਕੁੜੀ ਨੇ ਦੇਰ ਰਾਤ ਤਕ ਮੁੰਡੇ ਦੇ ਘਰ ਬਾਹਰ ਧਰਨਾ ਲਾਇਆ ਹੋਇਆ ਸੀ।

ਇਹ ਵੀ ਪੜ੍ਹੋ- ਸ੍ਰੀ ਕੀਰਤਪੁਰ ਸਾਹਿਬ ਵਿਖੇ ਸੜਕ ਹਾਦਸੇ 'ਚ ਉਜੜਿਆ ਪਰਿਵਾਰ, ਪਤੀ-ਪਤਨੀ ਸਣੇ 3 ਜੀਆਂ ਦੀ ਮੌਤ, ਆਲਟੋ ਕਾਰ ਦੇ ਉੱਡੇ ਪਰਖੱਚੇ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News