ਕਿਤੇ ਤੁਸੀਂ ਤਾਂ ਨਹੀਂ ਸੌਂਦੇ ਆਪਣੇ ਸਿਰਹਾਣੇ ਰੱਖ ਕੇ ਇਹ ਚੀਜ਼ਾਂ, ਹੋ ਸਕਦਾ ਹੈ ਭਾਰੀ ਨੁਕਸਾਨ

5/9/2024 11:30:38 AM

ਨਵੀਂ ਦਿੱਲੀ - ਵਾਸਤੂ ਅਨੁਸਾਰ ਸਾਡੇ ਆਲੇ-ਦੁਆਲੇ ਦੀ ਹਰ ਚੀਜ਼ ਦਾ ਸਾਡੇ 'ਤੇ ਡੂੰਘਾ ਪ੍ਰਭਾਵ ਪੈਂਦਾ ਹੈ। ਇਸ ਦੇ ਨਾਲ ਹੀ ਕੁਝ ਲੋਕ ਸੌਣ ਤੋਂ ਪਹਿਲਾਂ ਕੁਝ ਚੀਜ਼ਾਂ ਸਿਰਹਾਣੇ ਕੋਲ ਰੱਖ ਕੇ ਸੌਂ ਜਾਂਦੇ ਹਨ। ਪਰ ਇਨ੍ਹਾਂ ਗੱਲਾਂ ਦਾ ਸਾਡੇ 'ਤੇ ਆਪਣਾ ਸਕਾਰਾਤਮਕ ਅਤੇ ਮਾੜਾ ਪ੍ਰਭਾਵ ਪੈਂਦਾ ਹੈ। ਇਸ ਕਾਰਨ ਜੀਵਨ ਵਿੱਚ ਕਈ ਤਰ੍ਹਾਂ ਦੀਆਂ ਮਾਨਸਿਕ ਅਤੇ ਆਰਥਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਆਓ ਜਾਣਦੇ ਹਾਂ ਕਿ ਸੌਂਦੇ ਸਮੇਂ ਕਿਹੜੀਆਂ ਚੀਜ਼ਾਂ ਨੂੰ ਸਿਰ ਦੇ ਕੋਲ ਰੱਖਣ 'ਚ ਪਰਹੇਜ਼ ਕਰਨਾ ਚਾਹੀਦਾ ਹੈ।

ਪੜ੍ਹਾਈ ਸਬੰਧੀ ਚੀਜ਼ਾਂ

ਕਈ ਲੋਕਾਂ ਨੂੰ ਸੌਣ ਪਹਿਲਾਂ ਕੁਝ ਪੜ੍ਹ ਕੇ ਸੌਣਾ ਚੰਗਾ ਲਗਦਾ ਹੈ। ਅਜਿਹੀ ਸਥਿਤੀ ਵਿਚ ਕਈ ਲੋਕ ਕੁਝ ਦੇਰ ਪੜ੍ਹਣ ਤੋਂ ਬਾਅਦ ਕਿਤਾਬ ਸਿਰਹਾਣੇ ਰੱਖ ਕੇ ਹੀ ਸੌਂ ਜਾਂਦੇ ਹਨ। ਪਰ ਅਜਿਹਾ ਕਰਨ ਦੀ ਗਲਤੀ ਨਹੀਂ ਕਰਨੀ ਚਾਹੀਦੀ। ਵਾਸਤੂ ਮੁਤਾਬਕ ਅਜਿਹਾ ਕਰਨ ਨਾਲ ਵਿਦਿਆ ਦੇਵੀ ਦਾ ਅਪਮਾਨ ਹੁੰਦਾ ਹੈ। ਇਸ ਦੇ ਨਾਲ ਹੀ ਵਿਅਕਤੀ ਆਪਣੇ ਟੀਚੇ ਤੋਂ ਭਟਕ ਸਕਦਾ ਹੈ। 

ਜੁੱਤੀਆਂ-ਚੱਪਲਾਂ

ਵਾਸਤੂ ਮੁਤਾਬਕ ਸਿਰ ਦੇ ਕੋਲ ਬਿਸਤਰੇ ਦੇ ਹੇਠਾਂ ਕਦੇ ਵੀ ਜੁੱਤੀਆਂ ਜਾਂ ਚੱਪਲਾਂ ਰੱਖ ਕੇ ਨਹੀਂ ਸੌਂਣਾ ਚਾਹੀਦਾ। ਅਜਿਹਾ ਕਰਨ ਨਾਲ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਇਸ ਕਾਰਨ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ।

ਪਰਸ ਜਾਂ ਬਟੂਆ

ਆਮ ਤੌਰ 'ਤੇ ਲੋਕ ਸਿਰਹਾਣੇ ਦੇ ਕੋਲ ਪਰਸ ਜਾਂ ਬਟੂਆ ਰੱਖ ਕੇ ਸੌਂਦੇ ਹਨ। ਵਾਸਤੂ ਮੁਤਾਬਕ ਅਜਿਹਾ ਕਰਨ ਨਾਲ ਵਿਅਕਤੀ ਪੈਸਿਆਂ ਨੂੰ ਲੈ ਕੇ ਚਿੰਤਤ ਰਹਿਣ ਲੱਗ ਜਾਂਦਾ ਹੈ। ਅਜਿਹਾ ਕਰਨ ਨਾਲ ਮਾਨਸਿਕ ਤਣਾਅ ਹੋ ਸਕਦਾ ਹੈ। ਇਸ ਤੋਂ ਬਚਣ ਲਈ ਸੋਂਣ ਤੋਂ ਪਹਿਲਾਂ ਪਰਸ ਜਾਂ ਬਟੂਆ ਅਲਮਾਰੀ ਵਿਚ ਜਾਂ ਕਿਸੇ ਸੁਰੱਖਿਅਤ ਥਾਂ 'ਤੇ ਰੱਖਣਾ ਚਾਹੀਦਾ ਹੈ। 

ਇਲੈਕਟ੍ਰਾਨਿਕ ਸਮਾਨ

ਜੇਕਰ ਤੁਸੀਂ ਸੌਂਦੇ ਸਮੇਂ ਸਿਰਹਾਣੇ ਦੇ ਕੋਲ ਇਲੈਕਟ੍ਰਾਨਿਕ ਗੈਜੇਟ ਜਿਵੇਂ ਮੋਬਾਈਲ ਫ਼ੋਨ , ਲੈਪਟਾਪ ਆਦਿ ਰੱਖ ਕੇ ਸੌਂਦੇ ਹੋ ਤਾਂ ਆਪਣੀ ਆਦਤ ਨੂੰ ਜਲਦੀ ਹੀ ਬਦਲ ਲਓ। ਅਜਿਹਾ ਕਰਨ ਨਾਲ ਨੀਂਦ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਵਾਸਤੂ ਮੁਤਾਬਕ ਅਜਿਹਾ ਕਰਨ ਨਾਲ ਮਾਨਸਿਕ ਤਣਾਅ ਹੋ ਸਕਦਾ ਹੈ।

ਘੜੀ

ਵਾਸਤੂ ਮੁਤਾਬਕ ਘੜੀ ਸਕਾਰਾਤਮਕ ਅਤੇ ਨਕਾਰਾਤਮਕ ਦੋਵੇਂ ਤਰ੍ਹਾਂ ਦੀ ਐਨਰਜੀ ਨੂੰ ਖਿੱਚਦੀ ਹੈ। ਅਜਿਹੇ 'ਚ ਇਹ ਕਈ ਵਾਰ ਖ਼ਰਾਬ ਸਮਾਚਾਰ ਦਾ ਕਾਰਨ ਵੀ ਬਣ ਸਕਦੀ ਹੈ। ਅਜਿਹੇ 'ਚ ਇਸ ਨੂੰ ਸਿਰਹਾਣੇ ਰੱਖ ਕੇ ਸੌਂਣ ਦੀ ਗਲਤੀ ਨਾ ਕਰੋ।

ਖਾਣ ਵਾਲੀ ਕੋਈ ਚੀਜ਼

ਰਾਤ ਨੂੰ ਕਦੇ ਵੀ ਕੋਈ ਵੀ ਖਾਣ ਵਾਲੀ ਚੀਜ਼ ਆਪਣੇ ਕੋਲ ਜਾਂ ਸਿਰਹਾਣੇ ਰੱਖ  ਨਾ ਸੋਵੋ। ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਮਾਤਾ ਅੰਨਪੂਰਣਾ ਦੇਵੀ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।


Aarti dhillon

Content Editor Aarti dhillon