6 ਸਾਬਕਾ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ 52,000 ਕਰੋੜ ਰੁਪਏ ਘਟਿਆ

03/18/2018 11:42:37 AM

ਨਵੀਂ ਦਿੱਲੀ—ਬਾਜ਼ਾਰ ਪੂੰਜੀਕਰਣ ਦੇ ਲਿਹਾਜ਼ ਨਾਲ ਦੇਸ਼ ਦੀਆਂ 6 ਸਾਬਕਾ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ ਬੀਤੇ ਹਫਤੇ ਕੁੱਲ ਮਿਲਾ ਕੇ 52,000 ਕਰੋੜ ਰੁਪਏ ਤੋਂ ਜ਼ਿਆਦਾ ਘਟਿਆ। ਇਨ੍ਹਾਂ 'ਚ ਆਈ.ਟੀ. ਕੰਪਨੀ ਟੀ.ਸੀ.ਐੱਸ. ਦੇ ਬਾਜ਼ਾਰ ਪੂੰਜੀਕਰਣ 'ਚ ਸਭ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ। 
ਸ਼ੁੱਕਰਵਾਰ ਨੂੰ ਖਤਮ ਪਿਛਲੇ ਹਫਤੇ 'ਚ ਰਿਲਾਇੰਸ ਇੰਡਸਟਰੀਜ਼, ਟੀ.ਸੀ.ਐੱਸ., ਐੱਚ.ਡੀ.ਐੱਫ.ਸੀ., ਐੱਚ.ਐੱਲ.ਯੂ., ਓ.ਐੱਨ.ਜੀ.ਸੀ., ਅਤੇ ਐੱਸ.ਬੀ.ਆਈ. ਦੇ ਬਾਜ਼ਾਰ ਪੂੰਜੀਕਰਣ 'ਚ ਵੀ ਗਿਰਾਵਟ ਦਰਜ ਕੀਤੀ ਗਈ। ਉੱਧਰ ਇਸ ਦੌਰਾਨ ਬਾਜ਼ਾਰ ਪੂੰਜੀਕਰਣ ਦੇ ਹਿਸਾਬ ਨਾਲ ਦਸ ਸਾਬਕਾ ਕੰਪਨੀਆਂ 'ਚੋਂ ਐੱਚ.ਡੀ.ਐੱਫ.ਸੀ., ਆਈ.ਟੀ.ਐੱਸ. ਦਾ ਬਾਜ਼ਾਰ ਪੂੰਜੀਕਰਣ 40,008.60 ਕਰੋੜ ਰੁਪਏ ਘੱਟ ਕੇ 5,40,881.96 ਕਰੋੜ ਰੁਪਏ ਰਹਿ ਗਿਆ। 
ਉੱਧਰ ਆਰ.ਆਈ.ਐੱਲ. ਦਾ ਬਾਜ਼ਾਰ ਪੂੰਜੀਕਰਣ 7,316.53 ਕਰੋੜ ਰੁਪਏ ਘੱਟ ਕੇ 5,70,435.32 ਕਰੋੜ ਰੁਪਏ ਅਤੇ ਓ.ਐੱਨ.ਜੀ.ਸੀ. ਦਾ ਬਾਜ਼ਾਰ ਪੂੰਜੀਕਰਣ 2,887.48 ਕਰੋੜ ਰੁਪਏ ਘੱਟ ਕੇ 2,27,661.59 ਕਰੋੜ ਰੁਪਏ ਰਹਿ ਗਿਆ। ਇਸ ਤਰ੍ਹਾਂ ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਣ 989.2 ਕਰੋੜ ਰੁਪਏ ਘੱਟ ਕੇ 2,99,893.64 ਕਰੋੜ ਰੁਪਏ ਅਤੇ ਐੱਸ.ਬੀ.ਆਈ. ਦਾ ਬਾਜ਼ਾਰ ਪੂੰਜੀਕਰਣ 474.76 ਕਰੋੜ ਰੁਪਏ ਘੱਟ ਕੇ 2,18,045.68 ਕਰੋੜ ਰੁਪਏ ਰਹਿ ਗਿਆ। ਉੱਧਰ ਹਿੰਦੂਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਣ 324.67 ਕਰੋੜ ਰੁਪਏ ਘੱਟ ਕੇ 2,81,190.10 ਕਰੋੜ ਰੁਪਏ ਰਹਿ ਗਿਆ।


Related News