ਚਾਲੂ ਵਿੱਤੀ ਸਾਲ ’ਚ ਦੇਸ਼ ਦੀ ਅਰਥਵਿਵਸਥਾ 6 ਫੀਸਦੀ ਤੋਂ ਵੱਧ ਦੀ ਦਰ ਨਾਲ ਵਧੇਗੀ : ਆਸ਼ਿਮਾ ਗੋਇਲ
Tuesday, Sep 19, 2023 - 12:24 PM (IST)
ਨਵੀਂ ਦਿੱਲੀ (ਭਾਸ਼ਾ) – ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) ਦੀ ਮੈਂਬਰ ਆਸ਼ਿਮਾ ਗੋਇਲ ਨੇ ਕਿਹਾ ਕਿ ਚਾਲੂ ਵਿੱਤੀ ਸਾਲ ਵਿਚ ਦੇਸ਼ ਦੀ ਆਰਥਿਕ ਵਿਕਾਸ ਦਰ 6 ਫੀਸਦੀ ਤੋਂ ਜ਼ਿਆਦਾ ਰਹੇਗੀ ਕਿਉਂਕਿ ਦੇਸ਼ ਵੱਡੇ ਗਲੋਬਲ ਝਟਕਿਆਂ ਦੇ ਦੌਰ ’ਚ ਵੀ ਆਪਣੀ ਵਿਆਪਕ ਆਰਥਕ ਸਥਿਰਤਾ ਅਤੇ ਪ੍ਰਦਰਸ਼ਨ ਨੂੰ ਮਜ਼ਬੂਤ ਰੱਖਣ ’ਚ ਸਫਲ ਰਿਹਾ ਹੈ।
ਇਹ ਵੀ ਪੜ੍ਹੋ : Demat ਖ਼ਾਤਾਧਾਰਕ 30 ਸਤੰਬਰ ਤੋਂ ਪਹਿਲਾਂ ਜ਼ਰੂਰ ਕਰਨ ਇਹ ਕੰਮ, ਨਹੀਂ ਤਾਂ ਫ੍ਰੀਜ਼ ਹੋ ਜਾਵੇਗਾ ਅਕਾਊਂਟ
ਗੋਇਲ ਨੇ ਕਿਹਾ ਕਿ ਗਲੋਬਲ ਮੰਦੀ ਕਾਰਨ ਭਾਰਤ ਦੀ ਐਕਸਪੋਰਟ ਗ੍ਰੋਥ ਘੱਟ ਹੋ ਰਹੀ ਹੈ, ਭੂ-ਸਿਆਸੀ ਕਾਰਨਾਂ ਕਰ ਕੇ ਤੇਲ ਅਤੇ ਖਾਣ ਵਾਲੇ ਪਦਾਰਥਾਂ ਦੀਆਂ ਕੀਮਤਾਂ ਵਧ ਰਹੀਆਂ ਹਨ ਅਤੇ ਖਰਾਬ ਮੌਸਮ ਵੀ ਅਜਿਹੇ ਕੁੱਝ ਜੋਖਮ ਹਨ, ਜਿਨ੍ਹਾਂ ਦਾ ਦੇਸ਼ ਸਾਹਮਣਾ ਕਰ ਰਿਹਾ ਹੈ। ਭਾਰਤ ਵੱਡੇ ਗਲੋਬਲ ਝਟਕਿਆਂ ਦੇ ਦੌਰ ’ਚ ਵੀ ਆਪਣੀ ਵਿਆਪਕ ਆਰਥਿਕ ਸਥਿਰਤਾ ਅਤੇ ਪ੍ਰਦਰਸ਼ਨ ਨੂੰ ਮਜ਼ਬੂਤ ਰੱਖਣ ਵਿਚ ਸਫਲ ਰਿਹਾ ਹੈ। ਵਿੱਤੀ ਸਾਲ 2023-24 ਵਿਚ ਭਾਰਤ ਦੀ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ਦੀ ਵਿਕਾਸ ਦਰ 6 ਫੀਸਦੀ ਤੋਂ ਉੱਪਰ ਰਹੇਗੀ।
ਇਹ ਵੀ ਪੜ੍ਹੋ : PM ਮੋਦੀ ਨੇ ਵਿਸ਼ਵਕਰਮਾ ਯੋਜਨਾ ਤਹਿਤ ਕੀਤੇ ਕਈ ਵੱਡੇ ਐਲਾਨ, ਸਸਤੇ ਕਰਜ਼ੇ ਸਮੇਤ ਮਿਲਣਗੀ ਇਹ
ਕੰਪਨੀਆਂ ਦਾ ਮੁੱਲ ਵਾਧਾ 4 ਫੀਸਦੀ ਤੋਂ ਵੱਧ ਨਹੀਂ
ਇਹ ਪੁੱਛੇ ਜਾਣ ’ਤੇ ਕਿ ਪ੍ਰਚੂਨ ਮਹਿੰਗਾਈ ਆਰ. ਬੀ. ਆਈ. ਦੇ 4 ਫੀਸਦੀ ਦੇ ਟੀਚੇ ਦੇ ਘੇਰੇ ’ਚ ਕਦੋਂ ਤੱਕ ਆਏਗੀ, ਗੋਇਲ ਨੇ ਕਿਹਾ ਕਿ ਲੰਬੇ ਸਮੇਂ ਤੋਂ ਕੰਪਨੀਆਂ ਦੀ ਮਹਿੰਗਾਈ ਦਾ ਅਨੁਮਾਨ 4 ਫੀਸਦੀ ਦੇ ਲਗਭਗ ਹੈ। ਇਸ ਦਾ ਮਤਲਬ ਹੈ ਕਿ ਲਾਗਤ ਦੇ ਝਟਕਿਆਂ ਦੇ ਬਾਵਜੂਦ ਉਨ੍ਹਾਂ ਦਾ ਮੁੱਲ ਵਾਧਾ 4 ਫੀਸਦੀ ਤੋਂ ਵੱਧ ਨਹੀਂ ਹੈ। ਅਗਸਤ ’ਚ ਪ੍ਰਚੂਨ ਮਹਿੰਗਾਈ ਘਟ ਕੇ 6.83 ਫੀਸਦੀ ’ਤੇ ਆ ਗਿਆ ਹੈ। ਜੁਲਾਈ ’ਚ 7.44 ਫੀਸਦੀ ਦੇ 15 ਮਹੀਨਿਆਂ ਦੇ ਉੱਚ ਪੱਧਰ ’ਤੇ ਸੀ। ਕੇਂਦਰੀ ਬੈਂਕ ਨੂੰ ਮਹਿੰਗਾਈ ਨੂੰ 4 ਫੀਸਦੀ (ਦੋ ਫੀਸਦੀ ਉੱਪਰ ਜਾਂ ਹੇਠਾਂ) ਦੇ ਘੇਰੇ ਵਿਚ ਰੱਖਣ ਦਾ ਟੀਚਾ ਮਿਲਿਆ ਹੋਇਆ ਹੈ।
ਇਹ ਵੀ ਪੜ੍ਹੋ : ਹੁਣ ਇਸ਼ਤਿਹਾਰਾਂ 'ਚ ਭੀਖ ਮੰਗਦੇ ਬੱਚੇ ਵਿਖਾਉਣ 'ਤੇ ਲੱਗੇਗਾ 10 ਲੱਖ ਦਾ ਜੁਰਮਾਨਾ, ਸਖ਼ਤ ਨਿਰਦੇਸ਼ ਜਾਰੀ
ਇਹ ਵੀ ਪੜ੍ਹੋ : ਚੀਨ ਦੀ ਵਿਗੜਦੀ ਅਰਥਵਿਵਸਥਾ ਕਾਰਨ ਟੁੱਟ ਰਹੇ ਘਰ, ਸ਼ੇਅਰ ਵੇਚਣ ਲਈ ਅਰਬਪਤੀ ਲੈ ਰਹੇ ਤਲਾਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8