ਅੰਮ੍ਰਿਤਸਰ ਬੱਸ ਸਟੈਂਡ ਕਤਲ ਕਾਂਡ ’ਚ 3 ਸ਼ੂਟਰਾਂ ਸਮੇਤ 6 ਗ੍ਰਿਫ਼ਤਾਰ, ਰਿਕਵਰੀ ਦੌਰਾਨ ਇਕ ਨੂੰ ਲੱਗੀ ਗੋਲੀ
Thursday, Dec 04, 2025 - 11:03 AM (IST)
ਅੰਮ੍ਰਿਤਸਰ (ਰਮਨ/ਜਸ਼ਨ)-ਅੰਮ੍ਰਿਤਸਰ ਬੱਸ ਸਟੈਂਡ ਚਰਚਿਤ ਕਤਲ ਕਾਂਡ ਦਾ ਮਾਮਲਾ ਪੁਲਸ ਕਮਿਸ਼ਨਰ੍ਰੇਟ ਨੇ ਸੁਲਝਾਉਦੇ ਹੋਏ ਤਿੰਨ ਸ਼ੂਟਰਾਂ ਸਮੇਤ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਬੀਤੀ 18 ਨਵੰਬਰ ਨੂੰ ਬੱਸ ਸਟੈਂਡ ਕੰਪਲੈਕਸ ’ਚ ਤਿੰਨ ਹਮਲਾਵਰਾਂ ਨੇ ਇਕ ਪ੍ਰਾਈਵੇਟ ਬੱਸ ਦੇ ਮੈਨੇਜਰ ਮੱਖਣ ਸਿੰਘ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਇਸ ਤੋਂ ਬਾਅਦ ਪੁਲਸ ਕਮਿਸ਼ਨਰ੍ਰੇਟ ਨੇ ਇਸ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਤੁਰੰਤ ਪਛਾਣ ਕਰਨ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਹਰ ਪਹਿਲੂ ਤੋਂ ਡੂੰਘਾਈ ਨਾਲ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ। ਸੀ. ਸੀ. ਟੀ. ਵੀ. ਫੁਟੇਜ, ਸਥਾਨਕ ਖੁਫੀਆ ਜਾਣਕਾਰੀ ਅਤੇ ਤਕਨੀਕੀ ਵਿਸ਼ਲੇਸ਼ਣ ਨੇ ਟੀਮ ਨੂੰ ਮੁਲਜ਼ਮਾਂ ਦੀਆਂ ਦਾ ਪਤਾ ਲਗਾਉਣ ਅਤੇ ਜਲਦੀ ਸੁਰਾਗ ਬਣਾਉਣ ਵਿਚ ਮਦਦ ਕੀਤੀ।
ਇਹ ਵੀ ਪੜ੍ਹੋ-- ਪੰਜਾਬ 'ਚ 2, 3, 4 ਤੇ 5 ਦਸੰਬਰ ਤੱਕ ਮੌਸਮ ਵਿਭਾਗ ਦੀ ਵੱਡੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ 'ਚ ALERT ਜਾਰੀ
ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡੀ. ਸੀ. ਪੀ. ਡਿਟੈਕਟਿਵ ਰਵਿੰਦਰਪਾਲ ਸਿੰਘ, ਏ. ਡੀ. ਸੀ. ਪੀ.-3 ਜਸਰੂਪ ਬਾਠ ਨੇ ਦੱਸਿਆ ਕਿ ਇਸ ਮਾਮਲੇ ਵਿਚ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਏ. ਸੀ. ਪੀ. ਪੂਰਬੀ ਗਗਨਦੀਪ ਸਿੰਘ ਅਤੇ ਥਾਣਾ ਏ ਡਵੀਜਨ ਦੇ ਐੱਸ. ਐੱਚ. ਓ. ਇੰਸਪੈਕਟਰ ਅਮਨਦੀਪ ਕੌਰ ਨੇ ਪਹਿਲਾਂ ਮੁਲਜ਼ਮ ਜੌਨ ਪੁੱਤਰ ਸਵਿੰਦਰ ਸਿੰਘ ਉਰਫ ਬਿੱਟੂ ਵਾਸੀ ਪਿੰਡ ਗਾਲੋਵਾਲੀ ਨੂੰ ਗ੍ਰਿਫ਼ਤਾਰ ਕੀਤਾ ਜੋ ਘਟਨਾ ਦੌਰਾਨ ਬੱਸ ਸਟੈਂਡ ਦੇ ਬਾਹਰ ਮੋਟਰਸਾਈਕਲ ’ਤੇ ਉਡੀਕ ਕਰ ਰਿਹਾ ਸੀ ਤਾਂ ਜੋ ਵਾਰਦਾਤ ਕਰਨ ਤੋਂ ਬਾਅਦ ਸ਼ੂਟਰਾਂ ਨੂੰ ਭੱਜਣ ਵਿਚ ਸਹਾਇਤਾ ਕੀਤੀ ਜਾ ਸਕੇ ਅਤੇ ਅਪਰਾਧ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਅਤੇ ਕੱਪੜੇ ਬਰਾਮਦ ਕੀਤੇ।
ਇਹ ਵੀ ਪੜ੍ਹੋ- ਭਲਕੇ ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Power Cut, ਇੰਨੀ ਦੇਰ ਰਹੇਗੀ ਬੱਤੀ ਗੁੱਲ
ਉਸ ਦੀ ਪੁੱਛਗਿੱਛ ਨੇ ਅਗਲੀ ਪਰਤ ਖੋਲ੍ਹੀ ਅਤੇ ਜੌਨ ਦੇ ਖੁਲਾਸੇ ’ਤੇ ਸ਼ੂਟਰ ਕਰਨਬੀਰ ਸਿੰਘ ਉਰਫ਼ ਕਰਨ ਨੂੰ ਗ੍ਰਿਫ਼ਤਾਰ ਕੀਤਾ ਅਤੇ ਹੋਰ ਪੁੱਛਗਿੱਛ ਤੋਂ ਬਾਅਦ ਬਿਕਰਮਜੀਤ ਸਿੰਘ ਉਰਫ਼ ਬਿੱਕਾ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਸ ਨੇ ਹਮਲੇ ਤੋਂ ਬਾਅਦ ਸ਼ੂਟਰਾਂ ਨੂੰ ਪਨਾਹ ਦਿੱਤੀ ਸੀ ਅਤੇ ਕਾਰਵਾਈ ਦੀ ਯੋਜਨਾ ਬਣਾਉਣ ਵਿਚ ਮਦਦ ਕੀਤੀ ਸੀ। ਸਮਾਂਤਰ ਕਾਰਵਾਈ ਦੌਰਾਨ ਮੁਲਜ਼ਮ ਧਰਮਵੀਰ ਸਿੰਘ ਉਰਫ਼ ਜੋਬਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਉਸ ਨੇ ਕਤਲ ਤੋਂ ਬਾਅਦ ਇਕ ਸੋਸ਼ਲ ਮੀਡੀਆ (ਵ੍ਹਟਸਅੱਪ) ਸਟੋਰੀ ਪੋਸਟ ਕੀਤੀ ਸੀ, ਜੋ ਇਕ ਗੈਂਗਸਟਰ ਵਲੋਂ ਕੀਤੇ ਗਏ ਦਾਅਵੇ ਨੂੰ ਦੁਹਰਾਉਂਦੀ ਸੀ ਅਤੇ ਘਟਨਾ ਦੇ ਆਲੇ-ਦੁਆਲੇ ਬਦਨਾਮੀ ਬਣਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਜੌਨ ਦੇ ਖੁਲਾਸੇ ਨੇ ਟੀਮ ਨੂੰ ਦੋ ਹੋਰ ਮੁਲਜ਼ਮਾਂ ਦੀ ਪਛਾਣ ਕਰਨ ਵਿਚ ਮਦਦ ਕੀਤੀ। ਸ਼ੂਟਰ ਲਵਪ੍ਰੀਤ ਸਿੰਘ ਉਰਫ਼ ਲਵ ਨੂੰ ਜਾਮਨਗਰ ਤੱਕ ਟ੍ਰੇਸ ਕੀਤਾ ਗਿਆ, ਜਿੱਥੇ ਉਸ ਨੂੰ ਗੁਜਰਾਤ ਪੁਲਸ ਦੇ ਸਮਰਥਨ ਨਾਲ ਗ੍ਰਿਫ਼ਤਾਰ ਕੀਤਾ ਗਿਆ।
ਇਹ ਵੀ ਪੜ੍ਹੋ- ਪੰਜਾਬ ਦਾ ਇਹ ਵੱਡਾ ਜ਼ਿਲ੍ਹਾ ਖ਼ਤਰੇ ਦੇ ਸਾਏ ਹੇਠ, 12 ਤੋਂ ਵੱਧ ਪਿੰਡ 'ਚ ਲਗਾਤਾਰ ਚੱਲ ਰਹੀ...
ਰਿਕਵਰੀ ਦੌਰਾਨ ਪੁਲਸ ਨੇ ਸ਼ੂਟਰ ਦਲੇਰ ਸਿੰਘ ਦਾ ਕੀਤਾ ਐਂਨਕਾਊਟਰ
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ, ਡੀ. ਸੀ. ਪੀ. ਡਿਟੈਕਟਿਵ ਰਵਿੰਦਰਪਾਲ ਸਿੰਘ ਅਨੁਸਾਰ ਇਸ ਲੜੀ ਦੀ ਇਕ ਹੋਰ ਮੁੱਖ ਕੜੀ ਸ਼ੂਟਰ ਦਲੇਰ ਸਿੰਘ ਪੁੱਤਰ ਦਿਲਬਾਗ ਸਿੰਘ ਵਾਸੀ ਪਿੰਡ ਝੰਗੀਆਂ ਖੁਰਦ, ਥਾਣਾ ਫਤਿਹਗੜ੍ਹ ਚੂੜੀਆਂ, ਗੁਰਦਾਸਪੁਰ (ਸ਼ੂਟਰ) ਨੂੰ ਵੀ ਹਿਰਾਸਤ ਵਿਚ ਲੈ ਲਿਆ ਗਿਆ। ਪਿਛਲੇ ਦਿਨੀਂ ਇੰਸਪੈਕਟਰ ਅਮਨਦੀਪ ਕੌਰ ਨੇ ਪੁਲਸ ਟੀਮ ਦੇ ਨਾਲ ਮੁਲਜ਼ਮ ਦਲੇਰ ਸਿੰਘ ਨੂੰ ਵੇਰਕਾ ਬਾਈਪਾਸ ਤੋਂ ਡਰੇਨ ਦੇ ਨੇੜੇ ਇਕ ਪਿਸਤੌਲ ਦੀ ਬਰਾਮਦਗੀ ਲਈ ਲਿਆਂਦਾ। ਰਿਕਵਰੀ ਪ੍ਰਕਿਰਿਆ ਦੌਰਾਨ ਮੁਲਜ਼ਮ ਦਲੇਰ ਸਿੰਘ ਨੇ ਅਚਾਨਕ ਝਾੜੀਆਂ ਵਿੱਚੋਂ ਇਕ 30 ਬੋਰ ਪਿਸਤੌਲ ਕੱਢਿਆ ਅਤੇ ਮਾਰਨ ਦੇ ਇਰਾਦੇ ਨਾਲ ਪੁਲਸ ਪਾਰਟੀ ’ਤੇ ਸਿੱਧੀਆਂ ਗੋਲੀਆਂ ਚਲਾਈਆਂ।
ਇਹ ਵੀ ਪੜ੍ਹੋ- ਪੰਜਾਬ: ਜ਼ਮੀਨ ਦੇ ਟੋਟੇ ਪਿੱਛੇ ਭਰਾ-ਭਰਾ ਹੀ ਬਣ ਗਏ ਵੈਰੀ, ਦੋ ਨੇ ਮਿਲ ਕੇ ਤੀਜੇ ਦਾ ਕਰ'ਤਾ ਕਤਲ
ਥਾਣਾ ਮੁਖੀ ਅਮਨਦੀਪ ਕੌਰ ਨੇ ਜਲਦੀ ਨਾਲ ਇਕ ਦਰੱਖਤ ਦੇ ਪਿੱਛੇ ਲੁਕ ਕੇ ਹਵਾ ਵਿਚ ਇਕ ਚਿਤਾਵਨੀ ਗੋਲੀ ਚਲਾਈ। ਆਤਮ ਸਮਰਪਣ ਕਰਨ ਦੀ ਬਜਾਏ ਮੁਲਜ਼ਮ ਦਲੇਰ ਸਿੰਘ ਨੇ ਪੁਲਸ ’ਤੇ ਤਿੰਨ ਹੋਰ ਗੋਲੀਆਂ ਚਲਾਈਆਂ। ਆਪਣੀ ਟੀਮ ਦੀ ਰੱਖਿਆ ਲਈ ਐੱਸ. ਐੱਚ. ਓ. ਅਮਨਦੀਪ ਕੌਰ ਨੇ ਸਵੈ-ਰੱਖਿਆ ਵਿੱਚ ਗੋਲੀ ਚਲਾਈ। ਇੱਕ ਗੋਲੀ ਮੁਲਜ਼ਮ ਦੀ ਲੱਤ ’ਤੇ ਲੱਗੀ, ਜਿਸ ਕਾਰਨ ਉਹ ਡਿੱਗ ਪਿਆ ਅਤੇ ਆਪਣਾ ਹਥਿਆਰ ਡਿੱਗ ਗਿਆ। ਜ਼ਖਮੀ ਮੁਲਜ਼ਮ ਨੂੰ ਤੁਰੰਤ ਸਿਵਲ ਹਸਪਤਾਲ ਅੰਮ੍ਰਿਤਸਰ ਭੇਜ ਦਿੱਤਾ ਗਿਆ। ਇਸ ਸਬੰਧੀ ਪੁਲਸ ਨੇ ਥਾਣਾ ਵੇਰਕਾ ਵਿਖੇ ਕੇਸ ਦਰਜ ਕਰ ਕਰ ਲਿਆ ਹੈ।
