ਨੋਟਬੰਦੀ ਸਾਲ ਦੇ ਮੁਕਾਬਲੇ 2017-18 ''ਚ ਟੈਕਸਦਾਤਾ ਘਟੇ

Friday, Oct 26, 2018 - 10:29 AM (IST)

ਨਵੀਂ ਦਿੱਲੀ—ਨੋਟਬੰਦੀ ਦੇ ਬਾਅਦ ਡਾਇਰੈਕਟ ਟੈਕਸ ਅਨੁਪਾਲਨ 'ਚ ਵਰਣਨਯੋਗ ਵਾਧਾ ਹੋਇਆ ਸੀ ਪਰ ਹੁਣ ਉਸ ਦੀ ਰਫਤਾਰ ਹੌਲੀ ਪੈਂਦੀ ਨਜ਼ਰ ਆ ਰਹੀ ਹੈ। ਕੇਂਦਰੀ ਡਾਇਰੈਕਟ ਟੈਕਸ ਬੋਰਡ (ਸੀ.ਬੀ.ਡੀ.ਟੀ.) ਵਲੋਂ ਜਾਰੀ ਅੰਕੜਿਆਂ ਤੋਂ ਕੁਝ ਅਜਿਹਾ ਪਤਾ ਚੱਲਦਾ ਹੈ। ਨੋਟਬੰਦੀ ਦੇ ਸਾਲ ਆਮਦਨ ਟੈਕਸ ਰਿਟਰਨ ਭਰਨ ਵਾਲਿਆਂ ਦੀ ਗਿਣਤੀ ਉਸ ਤੋਂ ਪਿਛਲੇ ਸਾਲ ਦੀ ਤੁਲਨਾ 'ਚ 13.5 ਫੀਸਦੀ ਵਧੀ ਸੀ ਪਰ 2017-18 ਅਨੁਮਾਨ ਸਾਲ 'ਚ ਰਿਟਰਨ ਭਰਨ ਵਾਲਿਆਂ ਦੀ ਗਿਣਤੀ ਸਿਰਫ 0.8 ਫੀਸਦੀ ਵਧੀ, ਜੋ ਹਾਲ ਹੀ ਦੇ ਸਮੇਂ 'ਚ ਸਭ ਤੋਂ ਘੱਟ ਹੈ। 
ਅੰਕੜਿਆਂ ਦੇ ਲਿਹਾਜ਼ ਨਾਲ 2015-16 ਅਨੁਮਾਨ ਸਾਲ 'ਚ 4.36 ਕਰੋੜ ਰੁਪਏ ਭਰੇ ਗਏ ਸਨ, ਜੋ 2016-17 'ਚ ਵੱਧ ਕੇ 4.95 ਕਰੋੜ ਪਹੁੰਚ ਗਿਆ ਜਦੋਂਕਿ 2017-18 ਅਨੁਮਾਨ ਸਾਲ 'ਚ 4.99 ਕਰੋੜ ਰਿਟਰਨ ਭਰੇ ਗਏ। ਹਾਲਾਂਕਿ ਰਿਟਰਨ ਦੀ ਗਿਣਤੀ 'ਚ ਵਾਧਾ ਹੋਣ ਦੇ ਬਾਵਜੂਦ ਆਮਦਨ 'ਚ ਮਜ਼ਬੂਤ ਵਾਧਾ ਦੇਖਿਆ ਗਿਆ ਹੈ। ਅਨੁਮਾਨ ਸਾਲ 2015-16 'ਚ ਰਿਟਰਨ ਭਰਨ ਵਾਲਿਆਂ ਵਲੋਂ 33.6 ਲੱਖ ਕਰੋੜ ਆਮਦਨ ਦਾ ਐਲਾਨ ਕੀਤਾ ਗਿਆ ਸੀ ਜੋ 2016-17 'ਚ 38.52 ਲੱਖ ਕਰੋੜ ਰੁਪਏ ਹੋ ਗਈ ਹੈ ਅਤੇ 2017-18 'ਚ ਵਧ ਕੇ ਕਰੀਬ 43 ਲੱਖ ਕਰੋੜ ਰੁਪਏ ਪਹੁੰਚ ਗਈ।
ਰਿਟਰਨ ਦੀ ਗਿਣਤੀ 'ਚ ਤੇਜ਼ੀ ਨਹੀਂ ਪਰ ਆਮਦਨ ਵਧੀ
ਇਸ ਤਰ੍ਹਾਂ ਨਾਲ ਦੇਖੀਏ ਤਾਂ ਰਿਟਰਨ ਦੀ ਗਿਣਤੀ 'ਚ ਭਾਵੇਂ ਹੀ ਓਨੀ ਤੇਜ਼ੀ ਨਹੀਂ ਆਈ ਪਰ ਦੂਜੇ ਪਾਸੇ ਆਮਦਨ ਖਾਸੀ ਵਧੀ ਹੈ। ਇਸ ਦਾ ਕਾਰਨ ਇਹ ਵੀ ਹੋ ਸਕਦਾ ਹੈ ਕਿ 0 ਤੋਂ 2.5 ਲੱਖ ਰੁਪਏ ਸਾਲਾਨਾ ਆਮਦਨ ਅਤੇ 2.5 ਅਤੇ 5 ਲੱਖ ਰੁਪਏ ਸਾਲਾਨਾ ਆਮਦਨ ਸਲੈਬ 'ਚ ਰਿਟਰਨ ਭਰਨ ਵਾਲਿਆਂ ਦੀ ਗਿਣਤੀ 2017-18 'ਚ ਘੱਟ ਹੋਈ ਹੈ। ਇਨ੍ਹਾਂ ਦੋ ਸਲੈਬਾਂ 'ਚ ਤਿੰਨ-ਚੌਥਾਈ ਰਿਟਰਨ ਭਰੇ ਜਾਂਦੇ ਹਨ ਅਤੇ ਅਨੁਮਾਨ ਸਾਲ 2017-18 'ਚ ਇਸ ਸਲੈਬ 'ਚ ਰਿਟਨਰ ਘਟੀ ਹੈ। ਉੱਚਤਮ ਸਲੈਬ 'ਚ ਸਥਿਤੀ ਵੱਖਰੀ ਹੈ। 
2017-2018 'ਚ 6 ਸੂਬਿਆਂ 'ਚ ਡਾਇਰੈਕਟ ਟੈਕਸ ਕਲੈਕਸ਼ਨ ਘਟਿਆ
ਅੰਕੜਿਆਂ ਦੇ ਮੁਤਾਬਕ 2017-18 'ਚ 6 ਸੂਬਿਆਂ ਤੋਂ ਡਾਇਰੈਕਟ ਟੈਕਸ ਕਲੈਕਸ਼ਨ 'ਚ ਕਮੀ ਆਈ ਹੈ। ਵੱਡੇ ਸੂਬਿਆਂ 'ਚ ਸਭ ਤੋਂ ਤੇਜ਼ ਗਿਰਾਵਟ ਉੱਤਰ ਪ੍ਰਦੇਸ਼ 'ਚ ਆਈ ਹੈ ਜਦੋਂਕਿ ਦੂਜੇ ਅਤੇ ਤੀਜੇ ਸਥਾਨ 'ਤੇ ਰਾਜਸਥਾਨ ਤੇ ਬਿਹਾਰ ਹੈ। ਮਿਜ਼ੋਰਮ, ਨਾਗਾਲੈਂਡ ਅਤੇ ਸਿੱਕਿਮ ਹੋਰ ਸੂਬੇ ਹਨ, ਜਿਥੇ ਡਾਇਰੈਕਟ ਘੱਟ ਹੋਇਆ ਹੈ। ਇਸ ਤੋਂ ਇਲਾਵਾ ਕੇਂਦਰ ਸ਼ਾਸਿਤ ਖੇਤਰ ਦਮਨ ਅਤੇ ਦੀਵ ਤੋਂ ਵੀ ਕਲੈਕਸ਼ਨ ਘਟੀ ਹੈ। ਜੇਕਰ ਕੁਝ ਮਿਲਾ ਕੇ ਦੇਖੀਏ ਤਾਂ ਡਾਇਰੈਕਟਰ ਟੈਕਸ ਕਲੈਕਸ਼ਨ 'ਚ 2017-18 'ਚ 18 ਫੀਸਦੀ ਵਾਧਾ ਹੋਇਆ ਹੈ ਅਤੇ ਇਹ 2016-17 ਦੇ 8.49 ਲੱਖ ਕਰੋੜ ਤੋਂ ਵਧ ਕੇ 10 ਲੱਖ ਕਰੋੜ ਰੁਪਏ ਹੋ ਗਿਆ ਹੈ। 


Related News