ਟਾਟਾ ਪਾਵਰ ਦਾ ਤੀਜੀ ਤਿਮਾਹੀ ''ਚ ਮੁਨਾਫਾ 11.76 ਫੀਸਦੀ ਵਧ ਕੇ 245.64 ਕਰੋੜ

01/30/2020 11:09:27 AM

ਨਵੀਂ ਦਿੱਲੀ—ਟਾਟਾ ਪਾਵਰ ਦਾ ਏਕੀਕ੍ਰਿਤ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਤਿਮਾਹੀ 'ਚ 11.76 ਫੀਸਦੀ ਵਧ ਕੇ 245.64 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਖਰਚ 'ਚ ਕਮੀ ਨਾਲ ਕੰਪਨੀ ਦਾ ਮੁਨਾਫਾ ਵਧਿਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ ਕੰਪਨੀ ਨੇ 219.79 ਕਰੋੜ ਰੁਪਏ ਦਾ ਏਕੀਕ੍ਰਿਤ ਸ਼ੁੱਧ ਲਾਭ ਕਮਾਇਆ ਸੀ। ਬੰਬਈ ਸ਼ੇਅਰ ਬਾਜ਼ਾਰ ਨੂੰ ਭੇਜੀ ਸੂਚਨਾ 'ਚ ਕੰਪਨੀ ਨੇ ਕਿਹਾ ਕਿ ਤਿਮਾਹੀ ਦੇ ਦੌਰਾਨ ਉਸ ਦੀ ਕੁੱਲ ਆਮਦਨ ਘਟ ਕੇ 7,136.04 ਕਰੋੜ ਰੁਪਏ ਰਹਿ ਗਈ, ਜੋ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸ ਤਿਮਾਹੀ 'ਚ 7,997.42 ਕਰੋੜ ਰੁਪਏ ਰਹੀ ਸੀ। ਕੰਪਨੀ ਨੇ ਕਿਹਾ ਕਿ ਮੁੰਦਡਾ 'ਚ ਈਂਧਨ 'ਤੇ ਉਸ ਦਾ ਨੁਕਸਾਨ ਘੱਟ ਹੋਇਆ ਹੈ ਅਤੇ ਸਭ ਕਾਰੋਬਾਰ ਦਾ ਸੰਚਾਲਨ ਪ੍ਰਦਰਸ਼ਨ ਵਧੀਆ ਰਿਹਾ ਹੈ। ਟਾਟਾ ਪਾਵਰ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਪ੍ਰਬੰਧ ਨਿਰਦੇਸ਼ ਪ੍ਰਵੀਨ ਸਿਨਹਾ ਨੇ ਕਿਹਾ ਕਿ ਸਾਡੇ ਸਾਰੇ ਸੰਚਾਲਨ ਨੇ ਚੰਗਾ ਪ੍ਰਦਰਸ਼ਨ ਕੀਤਾ। ਅਕਸ਼ੈ ਊਰਜਾ ਅਤੇ ਹੋਰ ਉਪਭੋਕਤਾ ਕੇਂਦਰਿਤ 'ਚ ਅਸੀਂ ਮਜ਼ਬੂਤ ਵਾਧਾ ਦਰਜ ਕੀਤਾ ਹੈ।


Aarti dhillon

Content Editor

Related News