HDFC ਬੈਂਕ ਦੀ ਕੁੱਲ ਕਰਜ਼ਾ ਵੰਡ 2023-24 ਦੀ ਚੌਥੀ ਤਿਮਾਹੀ ਤੱਕ 25 ਲੱਖ ਕਰੋੜ ਰੁਪਏ ਤੋਂ ਪਾਰ

04/04/2024 3:57:03 PM

ਨਵੀਂ ਦਿੱਲੀ (ਭਾਸ਼ਾ) - ਨਿੱਜੀ ਖੇਤਰ ਦੇ ਐੱਚਡੀਐੱਫਸੀ ਬੈਂਕ ਦਾ ਪਿਛਲੇ ਵਿੱਤੀ ਸਾਲ ਦੀ ਚੌਥੀ ਤਿਮਾਹੀ ਤੱਕ ਅਲਾਟ ਕੀਤਾ ਗਿਆ ਕਰਜ਼ਾ 25 ਲੱਖ ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਐੱਚਡੀਐੱਫਏਸੀ ਬੈਂਕ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ ਵਿੱਚ ਕਿਹਾ ਕਿ 31 ਮਾਰਚ 2024 ਤੱਕ ਬੈਂਕ ਦੁਆਰਾ ਦਿੱਤਾ ਗਿਆ ਕੁੱਲ ਕਰਜ਼ਾ ਸਾਲਾਨਾ ਆਧਾਰ 'ਤੇ 55.4 ਫ਼ੀਸਦੀ ਵਧ ਕੇ 25.08 ਲੱਖ ਕਰੋੜ ਰੁਪਏ ਹੋ ਗਿਆ ਹੈ। ਇਹ 31 ਮਾਰਚ 2023 ਤੱਕ 16.14 ਲੱਖ ਕਰੋੜ ਰੁਪਏ ਸੀ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

ਇਸ ਵਿੱਚ ਕਿਹਾ ਗਿਆ ਹੈ ਕਿ 31 ਮਾਰਚ, 2024 ਨੂੰ ਖ਼ਤਮ ਹੋਈ ਮਿਆਦ ਦੇ ਅੰਕੜਿਆਂ ਵਿੱਚ ਪੁਰਾਣੀ ਐੱਚਡੀਐੱਫਸੀ ਲਿਮਟਿਡ ਦੇ ਸੰਚਾਲਨ ਵੀ ਸ਼ਾਮਲ ਹਨ, ਜਿਸਦਾ 1 ਜੁਲਾਈ, 2023 ਨੂੰ ਐਚਡੀਐਫਸੀ ਬੈਂਕ ਵਿੱਚ ਰਲੇਵਾਂ ਕੀਤਾ ਗਿਆ ਸੀ। ਇਸ ਲਈ ਪਿਛਲੇ ਸਾਲ ਦੀ ਸਮਾਨ ਮਿਆਦ ਦੇ ਅੰਕੜਿਆਂ ਨਾਲ ਇਸ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਹਾਲਾਂਕਿ, ਤਿਮਾਹੀ-ਦਰ-ਤਿਮਾਹੀ ਆਧਾਰ 'ਤੇ ਕਰਜ਼ਾ ਵੰਡ ਸਿਰਫ਼ 1.6 ਫ਼ੀਸਦੀ ਵਧਿਆ ਹੈ। 31 ਦਸੰਬਰ 2023 ਦੇ ਅੰਤ ਤੱਕ ਬੈਂਕ ਦੁਆਰਾ ਦਿੱਤਾ ਗਿਆ ਕੁੱਲ ਕਰਜ਼ਾ 24.69 ਲੱਖ ਕਰੋੜ ਰੁਪਏ ਸੀ।

ਇਹ ਵੀ ਪੜ੍ਹੋ - ਪਹਿਲੀ ਵਾਰ 70 ਹਜ਼ਾਰ ਰੁਪਏ ਦੇ ਨੇੜੇ ਪੁੱਜੀਆਂ ਸੋਨੇ ਦੀਆਂ ਕੀਮਤਾਂ, ਖਰੀਦਦਾਰ ਬਾਜ਼ਾਰ ਤੋਂ ਹੋਏ ਦੂਰ

ਬੈਂਕ ਦੇ ਅੰਦਰੂਨੀ ਕਾਰੋਬਾਰੀ ਵਰਗੀਕਰਣ ਦੇ ਅਨੁਸਾਰ, ਘਰੇਲੂ ਪ੍ਰਚੂਨ ਕਰਜ਼ੇ ਦੀ ਵੰਡ ਸਾਲ-ਦਰ-ਸਾਲ ਲਗਭਗ 109 ਫ਼ੀਸਦੀ ਅਤੇ 31 ਦਸੰਬਰ, 2023 ਦੀ ਤੁਲਣਾ ਵਿਚ ਲਗਭਗ 3.7 ਫ਼ੀਸਦੀ ਵਧਿਆ ਹੈ। ਬੈਂਕ ਨੇ ਬਿਆਨ ਵਿੱਚ ਕਿਹਾ ਕਿ ਉਸਦੇ ਵਪਾਰਕ ਅਤੇ ਗ੍ਰਾਮੀਣ ਬੈਂਕਿੰਗ ਕਰਜ਼ਿਆਂ ਵਿੱਚ 31 ਮਾਰਚ, 2023 ਦੇ ਮੁਕਾਬਲੇ 24.6 ਫ਼ੀਸਦੀ ਅਤੇ 31 ਦਸੰਬਰ, 2023 ਦੇ ਮੁਕਾਬਲੇ ਲਗਭਗ 4.2 ਫ਼ੀਸਦੀ ਦਾ ਵਾਧਾ ਹੋਇਆ ਹੈ। ਬਿਆਨ ਦੇ ਅਨੁਸਾਰ 31 ਮਾਰਚ, 2024 ਤੱਕ ਬੈਂਕ ਦੀ ਕੁੱਲ ਜਮ੍ਹਾਂ ਰਕਮ 23.8 ਲੱਖ ਕਰੋੜ ਰੁਪਏ ਸੀ, ਜੋ ਸਾਲਾਨਾ ਆਧਾਰ 'ਤੇ 18.83 ਲੱਖ ਕਰੋੜ ਰੁਪਏ ਤੋਂ ਲਗਭਗ 26.4 ਫ਼ੀਸਦੀ ਅਤੇ ਦਸੰਬਰ 31, 2023 ਦੇ 22.10 ਲੱਖ ਕਰੋੜ ਰੁਪਏ ਤੋਂ ਲਗਭਗ 7.5 ਫ਼ੀਸਦੀ ਵੱਧ ਹੈ। 

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਬਿਆਨ ਦੇ ਅਨੁਸਾਰ, 31 ਮਾਰਚ, 2024 ਤੱਕ, ਚਾਲੂ ਖਾਤਾ ਬਚਤ ਖਾਤੇ (CASA) ਦੀ ਜਮ੍ਹਾਂ ਰਕਮ ਸਾਲਾਨਾ ਆਧਾਰ 'ਤੇ ਲਗਭਗ 8.7 ਫ਼ੀਸਦੀ ਵਾਧੇ ਦੇ ਨਾਲ ਕਰੀਬ 9 ਲੱਖ ਕਰੋੜ ਰੁਪਏ ਸੀ। ਇਸ ਦੇ ਨਾਲ ਹੀ ਜੈਪੁਰ ਸਥਿਤ ਏਯੂ ਸਮਾਲ ਫਾਈਨਾਂਸ ਬੈਂਕ (ਐੱਸ.ਐੱਫ.ਬੀ.) ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਇਕ ਵੱਖਰੀ ਜਾਣਕਾਰੀ 'ਚ ਕਿਹਾ ਕਿ ਮਾਰਚ ਤਿਮਾਹੀ ਤੱਕ ਉਸ ਦਾ ਕਰਜ਼ਾ ਵੰਡ 25 ਫ਼ੀਸਦੀ ਵਧ ਕੇ 73,999 ਕਰੋੜ ਰੁਪਏ ਹੋ ਗਿਆ ਹੈ।

ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


rajwinder kaur

Content Editor

Related News