ਫਰਵਰੀ ’ਚ ਦੂਰਸੰਚਾਰ ਗਾਹਕਾਂ ਦੀ ਗਿਣਤੀ ਵਧ ਕੇ 119.7 ਕਰੋੜ ਹੋਈ : ਟ੍ਰਾਈ

04/09/2024 12:49:10 PM

ਨਵੀਂ ਦਿੱਲੀ, (ਭਾਸ਼ਾ)– ਦੇਸ਼ ’ਚ ਦੂਰਸੰਚਾਰ ਗਾਹਕਾਂ ਦੀ ਗਿਣਤੀ ਫਰਵਰੀ ’ਚ ਇਕ ਮਹੀਨੇ ਪਹਿਲਾਂ ਦੇ ਮੁਕਾਬਲੇ ’ਚ 0.38 ਫੀਸਦੀ ਵਧ ਕੇ 119.7 ਕਰੋੜ ਹੋ ਗਈ। ਦੂਰਸੰਚਾਰ ਰੈਗੂਲੇਟਰੀ ਟ੍ਰਾਈ ਨੇ ਸੋਮਵਾਰ ਨੂੰ ਇਹ ਅੰਕੜਾ ਜਾਰੀ ਕੀਤਾ। ਭਾਰਤੀ ਦੂਰਸੰਚਾਰ ਰੈਗੂਲੇਟਰੀ ਅਥਾਰਿਟੀ (ਟ੍ਰਾਈ) ਦੀ ਰਿਪੋਰਟ ਕਹਿੰਦੀ ਹੈ ਕਿ ਫਰਵਰੀ ’ਚ ਸ਼ਹਿਰੀ ਟੈਲੀਫੋਨ ਗਾਹਕਾਂ ਦੀ ਗਿਣਤੀ 0.40 ਫੀਸਦੀ ਵਧ ਕੇ 66.37 ਕਰੋੜ ਹੋ ਗਈ ਜਦਕਿ ਦਿਹਾਤੀ ਖਪਤਕਾਰ 0.30 ਫੀਸਦੀ ਦੀ ਹੌਲੀ ਵਾਧਾ ਦਰ ਨਾਲ 53.13 ਕਰੋੜ ਹੋ ਗਈ।
ਬ੍ਰਾਡਬੈਂਡ ਗਾਹਕਾਂ ਦੀ ਗਿਣਤੀ ਵੀ ਵਧੀ

ਟ੍ਰਾਈ ਦੀ ਮਹੀਨਾਵਾਰ ਗਾਹਕ ਰਿਪੋਰਟ ਅਨੁਸਾਰ ਬ੍ਰਾਡਬੈਂਡ ਦੇ ਕੁਲ ਗਾਹਕਾਂ ਦੀ ਗਿਣਤੀ ਵੀ ਜਨਵਰੀ ਦੇ ਅਖੀਰ ’ਚ 91.10 ਕਰੋੜ ਤੋਂ ਵਧ ਕੇ ਫਰਵਰੀ ਦੇ ਅਖੀਰ ’ਚ 91.67 ਕਰੋੜ ਹੋ ਗਈ। ਬ੍ਰਾਡਬੈਂਡ ਬਾਜ਼ਾਰ ’ਚ 5 ਟਾਪ ਸਰਵਿਸ ਪ੍ਰੋਵਾਈਡਰਾਂ ਦੀ ਹਿੱਸੇਦਾਰੀ 98.35 ਫੀਸਦੀ ਹੈ। ਇਨ੍ਹਾਂ ’ਚ ਰਿਲਾਇੰਸ ਜਿਓ (52.2 ਫੀਸਦੀ), ਭਾਰਤੀ ਏਅਰਟੈੱਲ (29.41 ਫੀਸਦੀ), ਵੋਡਾਫੋਨ ਆਈਡਿਆ (13.80 ਫੀਸਦੀ), ਬੀ. ਐੱਸ. ਐੱਨ. ਐੱਲ. (2.69 ਫੀਸਦੀ) ਅਤੇ ਐਟ੍ਰੀਆ ਕਨਵਰਜੈਂਸ (0.24 ਫੀਸਦੀ) ਸ਼ਾਮਲ ਹਨ।

ਲੈਂਡਲਾਈਨ ਗਾਹਕਾਂ ਦੀ ਗਿਣਤੀ 3.31 ਕਰੋੜ ਹੋਈ

ਰਿਪੋਰਟ ਕਹਿੰਦੀ ਹੈ ਕਿ ਫਰਵਰੀ ’ਚ ਲੈਂਡਲਾਈਨ ਅਤੇ ਮੋਬਾਈਲ ਸੇਵਾ ਦੋਵਾਂ ਖੇਤਰਾਂ ਦੇ ਸਾਰੇ ਸਰਕਲਾਂ ’ਚ ਗਾਹਕ ਆਧਾਰ ’ਚ ਵਾਧਾ ਦਰਜ ਕੀਤਾ ਗਿਆ। ਫਰਵਰੀ ਦੇ ਅਖੀਰ ’ਚ ਲੈਂਡਲਾਈਨ ਗਾਹਕਾਂ ਦੀ ਗਿਣਤੀ 1.73 ਫੀਸਦੀ ਦੇ ਮਹੀਨਾਵਾਰ ਵਾਧੇ ਨਾਲ 3.31 ਕਰੋੜ ਹੋ ਗਈ। ਟ੍ਰਾਈ ਨੇ ਕਿਹਾ ਕਿ ਲੈਂਡਲਾਈਨ ਬਾਜ਼ਾਰ ’ਚ ਜਨਤਕ ਕੰਪਨੀਆਂ ਬੀ. ਐੱਸ. ਐੱਨ. ਐੱਲ., ਐੱਮ. ਟੀ. ਐੱਨ. ਐੱਲ. ਅਤੇ ਏ. ਪੀ. ਐੱਸ. ਐੱਫ. ਐੱਲ. ਦੀ ਕੁਲ 28.18 ਫੀਸਦੀ ਹਿੱਸੇਦਾਰੀ ਸੀ। ਦੂਰਸੰਚਾਰ ਰੈਗੂਲੇਟਰੀ ਅਨੁਸਾਰ ਫਰਵਰੀ ਮਹੀਨੇ ’ਚ ਵਾਇਰਲੈੱਸ ਗਾਹਕਾਂ ਦੀ ਕੁਲ ਗਿਣਤੀ 0.34 ਫੀਸਦੀ ਦੇ ਮਹੀਨਾਵਾਰ ਵਾਧੇ ਨਾਲ ਵਧ ਕੇ 116.46 ਕਰੋੜ ਹੋ ਗਈ।


Rakesh

Content Editor

Related News