ਰਿਲਾਇੰਸ ਪਾਵਰ ਦੀਆਂ ਦੋ ਸਹਿਯੋਗੀ ਕੰਪਨੀਆਂ ਨੇ ਕੀਤਾ 1,023 ਕਰੋੜ ਦੇ ਕਰਜ਼ੇ ਦਾ ਨਿਪਟਾਰਾ

Thursday, Mar 28, 2024 - 01:16 PM (IST)

ਰਿਲਾਇੰਸ ਪਾਵਰ ਦੀਆਂ ਦੋ ਸਹਿਯੋਗੀ ਕੰਪਨੀਆਂ ਨੇ ਕੀਤਾ 1,023 ਕਰੋੜ ਦੇ ਕਰਜ਼ੇ ਦਾ ਨਿਪਟਾਰਾ

ਬਿਜ਼ਨੈੱਸ ਡੈਸਕ : ਰਿਲਾਇੰਸ ਪਾਵਰ ਦੀਆਂ ਦੋ ਸਹਿਯੋਗੀ ਕੰਪਨੀਆਂ ਨੇ ਆਥਮ ਇਨਵੈਸਟਮੈਂਟ ਦੀ ਬ੍ਰਾਂਚ ਰਿਲਾਇੰਸ ਕਮਰਸ਼ੀਅਲ ਫਾਈਨਾਂਸ ਦੇ ਨਾਲ 1,023 ਕਰੋੜ ਰੁਪਏ ਦੇ ਕਰਜ਼ੇ ਦਾ ਨਿਪਟਾਰਾ ਕੀਤਾ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰ ਨੂੰ ਦਿੱਤੀ ਜਾਣਕਾਰੀ 'ਚ ਦੱਸਿਆ ਕਿ ਰਿਲਾਇੰਸ ਪਾਵਰ ਲਿਮਟਿਡ ਦੀਆਂ ਦੋ ਸਹਿਯੋਗੀ ਕੰਪਨੀਆਂ ਕਲਾਈ ਪਾਵਰ ਪ੍ਰਾਈਵੇਟ ਲਿਮਟਿਡ ਅਤੇ ਰਿਲਾਇੰਸ ਕਲੀਨਜੇਨ ਲਿਮਟਿਡ ਨੇ ਆਥਮ ਇਨਵੈਸਟਮੈਂਟ ਐਂਡ ਇਨਫ੍ਰਾਸਟ੍ਰੱਕਚਰ ਲਿਮਟਿਡ ਦੀ ਪੂਰਨ ਮਾਲਕੀ ਵਾਲੀ ਸਹਿਯੋਗੀ ਕੰਪਨੀ ਰਿਲਾਇੰਸ ਕਮਰਸ਼ੀਅਲ ਫਾਈਨਾਂਸ ਲਿਮਟਿਡ (ਆਰ. ਸੀ. ਐੱਫ. ਐੱਲ) ਨਾਲ ਇਕ ਕਰਜ਼ਾ ਨਿਪਟਾਰਾ ਅਤੇ ਮੁਕਤੀ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ।

ਇਹ ਵੀ ਪੜ੍ਹੋ - Bank Holiday : ਜਲਦੀ ਪੂਰੇ ਕਰ ਲਓ ਆਪਣੇ ਜ਼ਰੂਰੀ ਕੰਮ, ਅਪ੍ਰੈਲ 'ਚ 14 ਦਿਨ ਬੰਦ ਰਹਿਣਗੇ ਬੈਂਕ

ਰਿਲਾਇੰਸ ਕਮਰਸ਼ੀਅਲ ਫਾਈਨਾਂਸ ਨਾਲ ਕਰਜ਼ਾ ਸਮਝੌਤਾ ਰਿਲਾਇੰਸ ਪਾਵਰ ਵੱਲੋਂ ਮਹਾਰਾਸ਼ਟਰ 'ਚ ਆਪਣੇ 45 ਮੈਗਾਵਾਟ ਦੇ ਪਵਨ ਊਰਜਾ ਪ੍ਰਾਜੈਕਟ ਨੂੰ ਜੇ. ਐੱਸ. ਡਬਲਿਊ. ਰਿਨਿਊਏਬਲ ਐਨਰਜੀ ਨੂੰ 132 ਕਰੋੜ ਰੁਪਏ 'ਚ ਵੇਚਣ ਦੇ ਐਲਾਨ ਤੋਂ ਕੁਝ ਦਿਨ ਬਾਅਦ ਆਇਆ ਹੈ।

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News