ਲਗਾਤਾਰ ਤੀਜੇ ਮਹੀਨੇ ਨਹੀਂ ਹੋਇਆ ਟਾਟਾ ਨੈਨੋ ਦਾ ਉਤਪਾਦਨ, ਮਾਰਚ ''ਚ ਕੋਈ ਵਿਕਰੀ ਨਹੀਂ

04/03/2019 9:31:47 AM

ਨਵੀਂ ਦਿੱਲੀ—ਟਾਟਾ ਮੋਟਰਜ਼ ਨੇ ਲਗਾਤਾਰ ਤੀਜੇ ਮਹੀਨੇ ਮਾਰਚ 'ਚ ਨੈਨੋ ਦਾ ਉਤਪਾਦਨ ਨਹੀਂ ਕੀਤਾ। ਇਸ ਤੋਂ ਇਸ ਸਮੇਂ 'ਚ 'ਲੋਕਾਂ ਦੀ ਕਾਰ' ਦੱਸੀ ਗਈ ਨੈਨੋ ਦੇ ਭਵਿੱਖ ਨੂੰ ਲੈ ਕੇ ਅਨਿਸ਼ਚਿਤਤਾ ਦੇ ਬੱਦਲ ਹੋਰ ਛਾ ਗਏ ਹਨ। ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਗਈ ਜਾਣਕਾਰੀ 'ਚ ਕੰਪਨੀ ਨੇ ਕਿਹਾ ਕਿ ਪਿਛਲੇ ਮਹੀਨੇ 'ਚ ਇਕ ਵੀ ਨੈਨੋ ਨਹੀਂ ਵਿਕੀ। ਟਾਟਾ ਮੋਟਰਜ਼ ਹੁਣ ਤੱਕ ਇਸ ਗੱਲ 'ਤੇ ਕਾਇਮ ਰਹੀ ਹੈ ਕਿ ਨੈਨੋ ਦੇ ਭਵਿੱਖ ਨੂੰ ਲੈ ਕੇ ਹੁਣ ਤੱਕ ਕੋਈ ਫੈਸਲਾ ਨਹੀਂ ਕੀਤਾ ਗਿਆ ਹੈ। ਹਾਲਾਂਕਿ ਵਰਤਮਾਨ ਸਥਿਤੀ 'ਚ ਇਹ ਵਾਹਨ ਨਵੇਂ ਸੁਰੱਖਿਆ ਅਤੇ ਉਤਸਰਜਨ ਮਾਨਕਾਂ ਦੇ ਅਨੁਰੂਪ ਨਹੀਂ ਹੈ ਅਤੇ ਇਸ ਦਾ ਉਤਪਾਦਨ ਜਾਰੀ ਰੱਖਣ ਲਈ ਨਵੇਂ ਨਿਵੇਸ਼ ਦੀ ਲੋੜ ਹੋਵੇਗੀ। ਕੰਪਨੀ ਨੇ ਕਿਹਾ ਕਿ ਮਾਰਚ 'ਚ ਨੈਨੋ ਦੀ ਇਕ ਵੀ ਇਕਾਈ ਦਾ ਨਾ ਤਾਂ ਉਤਪਾਦਨ ਹੋਇਆ ਅਤੇ ਨਾ ਹੀ ਵਿਕਰੀ ਹੋਈ। ਪਿਛਲੇ ਸਾਲ ਦੇ ਇਸ ਮਹੀਨੇ 'ਚ ਕੰਪਨੀ ਨੇ 31 ਨੈਨੋ ਦਾ ਉਤਪਾਦਨ ਕੀਤਾ ਸੀ ਅਤੇ 29 ਇਕਾਈਆਂ ਦੀ ਵਿਕਰੀ ਕੀਤੀ ਸੀ।


Aarti dhillon

Content Editor

Related News