ਟਾਟਾ ਮੋਟਰਜ਼ ਦੀ ਸੰਸਾਰਿਕ ਕੁੱਲ ਵਿੱਕਰੀ ਇਕ ਫੀਸਦੀ ਡਿੱਗੀ
Saturday, Jun 10, 2017 - 08:32 AM (IST)

ਨਵੀਂ ਦਿੱਲੀ—ਟਾਟਾ ਮੋਟਰਜ਼ ਦੀ ਮਈ 'ਚ ਕੁੱਲ ਸੰਸਾਰਿਕ ਵਿੱਕਰੀ ਇਕ ਫੀਸਦੀ ਤੋਂ ਜ਼ਿਆਦਾ ਡਿੱਗ ਕੇ 86,385 ਵਾਹਨ ਰਹੀ ਹੈ। ਇਸ 'ਚ ਜੈਗੂਆਰ ਲੈਂਡ ਰੋਵਲ ਵਾਹਨ ਦੀ ਵਿੱਕਰੀ ਸ਼ਾਮਲ ਹੈ। ਮਈ 2016 'ਚ ਇਹ ਅੰਕੜਾ 87,414 ਵਾਹਨ ਸੀ।
ਕੰਪਨੀ ਨੇ ਇਕ ਬਿਆਨ 'ਚ ਦੱਸਿਆ ਕਿ ਸਮੀਖਿਆ ਵਿਧੀ 'ਚ ਉਸ ਨੇ 58,075 ਯਾਤਰੀ ਵਾਹਨਾਂ ਦੀ ਸੰਸਾਰਿਕ ਵਿੱਕਰੀ ਕੀਤੀ ਜੋ ਇਸ ਤੋਂ ਪਿਛਲੇ ਸਾਲ ਸਮਾਨ ਮਹੀਨੇ 'ਚ 55,039 ਵਾਹਨ ਸੀ। ਇਸ 'ਚ ਉਸ ਦੇ ਲਗਜ਼ਰੀ ਵਾਹਨ, ਜੈਗੂਆਰ ਲੈਂਡ ਰੋਵਲ ਦੀ ਵਿੱਕਰੀ 2 ਫੀਸਦੀ ਵੱਧ ਕੇ 47,131 ਵਾਹਨ ਰਹੀ ਜੋ ਇਸ ਤੋਂ ਪਿਛਲੇ ਸਾਲ 'ਚ 46,204 ਵਾਹਨ ਸੀ। ਕੰਪਨੀ ਦੇ ਵਪਾਰਕ ਵਾਹਨਾਂ ਦੀ ਵਿੱਕਰੀ 13 ਫੀਸਦੀ ਡਿੱਗ ਕੇ 28,310 ਵਾਹਨ ਰਹੀ ਜੋ ਮਈ 2016 'ਚ 32,375 ਵਾਹਨ ਸੀ।