ਟੈਰਿਫ ਪਲਾਨ ਮਹਿੰਗੇ ਹੋਣ ਨਾਲ BSNL ਦੀ ਬੱਲੇ-ਬੱਲੇ, 4.2 ਲੱਖ ਨਵੇਂ ਗਾਹਕ ਜੁੜੇ

02/26/2020 1:59:45 PM

ਗੈਜੇਟ ਡੈਸਕ– ਪਿਛਲੇ ਸਾਲ ਦਸੰਬਰ ’ਚ ਸਾਰੀਆਂ ਟੈਲੀਕਾਮ ਕੰਪਨੀਆਂ ਨੇ ਆਪਣੇ ਟੈਰਿਫ ਪਲਾਨ ਦੀਆਂ ਕੀਮਤਾਂ ਵਧਾਈਆਂ ਸਨ ਪਰ ਭਾਰਤ ਸੰਚਾਰ ਨਿਗਮ ਲਿਮਟਿਡ (ਬੀ.ਐੱਸ.ਐੱਨ.ਐੱਲ.) ਇਕਲੌਤੀ ਕੰਪਨੀ ਸੀ ਜਿਸ ਨੇ ਆਪਣੇ ਟੈਰਿਫ ਪਲਾਨ ਦੀਆਂ ਕੀਮਤਾਂ ’ਚ ਵਾਧਾ ਨਹੀਂ ਕੀਤਾ। ਬੀ.ਐੱਸ.ਐੱਨ.ਐੱਲ. ਨੂੰ ਇਸ ਦਾ ਸਭ ਤੋਂ ਵੱਡਾ ਫਾਇਦਾ ਮਿਲਿਆ, ਕਿਉਂਕਿ ਸਿਰਫ ਦਸੰਬਰ ਮਹੀਨੇ ’ਚ 4.2 ਲੱਖ ਲੋਕਾਂ ਨੇ ਬੀ.ਐੱਸ.ਐੱਨ.ਐੱਲ. ਦਾ ਪੱਲਾ ਫੜਿਆ, ਜਦਿਕ ਜਿਓ ਨੂੰ ਸਿਰਫ 82,308 ਨਵੇਂ ਗਾਹਕ ਮਿਲੇ। ਦੱਸ ਦੇਈਏ ਕਿ ਇਹ ਪਹਿਲਾ ਮੌਕਾ ਹੈ ਜਦੋਂ ਜਿਓ ਨੂੰ ਇਕ ਮਹੀਨੇ ’ਚ 50 ਲੱਖਤੋਂ ਘੱਟ ਗਾਹਕ ਮਿਲੇ ਹਨ। 

BSNL ਨੂੰ ਛੱਡ ਸਾਰੀਆਂ ਕੰਪਨੀਆਂ ਦੇ ਗਾਹਕ ਘਟੇ
ਉਥੇ ਹੀ ਵੋਡਾਫੋਨ-ਆਈਡੀਆ ਲਈ ਦਸੰਬਰ 2019 ਦਾ ਮਹੀਨਾ ਬਹੁਤ ਹੀ ਬੁਰਾ ਰਿਹਾ ਕਿਉਂਕਿ 3.6 ਲੱਖ ਗਾਹਕਾਂ ਨੇ ਕੰਪਨੀ ਨੂੰ ਅਲਵਿਦਾ ਕਿਹਾ ਹੈ। ਉਥੇ ਹੀ ਏਅਰਟੈੱਲ ਨੂੰ ਵੀ ਵੱਡਾ ਨੁਕਸਾਨ ਹੋਇਆ ਹੈ। 11,000 ਤੋਂ ਜ਼ਿਆਦਾ ਗਾਹਕਾਂ ਨੇ ਦਸੰਬਰ 2019 ’ਚ ਏਅਰਟੈੱਲ ਨੂੰ ਛੱਡ ਦਿੱਤਾ। ਅਜਿਹੇ ’ਚ ਨਵੇਂ ਟੈਰਿਫ ਲਾਗੂ ਹੋਣ ਤੋਂ ਬਾਅਦ ਬੀ.ਐੱਸ.ਐੱਨ.ਐੱਲ. ਨੂੰ ਛੱਡ ਕੇ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਨੁਕਸਾਨ ਹੀ ਹੋਇਆ ਹੈ। 


Related News