ਮੰਗ ''ਤੇ ਸਪਲਾਈ ਦੀ ਸੇਵਾ ''ਸਵਿਗੀ ਗੋ'' ਬੰਗਲੁਰੂ ''ਚ ਸ਼ੁਰੂ

09/05/2019 1:06:21 PM

ਨਵੀਂ ਦਿੱਲੀ—ਸਵਿਗੀ ਮੁੱਖ ਤੌਰ 'ਤੇ ਖਾਣੇ ਦੀ ਸਪਲਾਈ ਤੋਂ ਅੱਗੇ ਵਧ ਰਹੀ ਹੈ। ਮੰਗਲਵਾਰ ਨੂੰ ਇਸ ਫੂਡ ਤਕਨਾਲੋਜੀ ਕੰਪਨੀ ਨੇ ਰਸਮੀ ਰੂਪ ਨਾਲ ਸਵਿਗੀ ਗੋ ਸ਼ਰੂ ਕਰਨ ਦੀ ਘੋਸ਼ਣਾ ਕੀਤੀ ਹੈ। ਕੰਪਨੀ ਦੀ ਇਸ ਨਵੀਂ ਸੇਵਾ ਦੇ ਰਾਹੀਂ ਗਾਹਕਾਂ ਅਤੇ ਕਾਰੋਬਾਰੀਆਂ ਨੂੰ ਇਕ ਸ਼ਹਿਰ ਦੇ ਦੋ ਸਥਾਨਾਂ ਦੇ ਵਿਚਕਾਰ ਪਾਰਸਲ, ਦਸਤਾਵੇਜ਼ ਜਾਂ ਕੋਈ ਛੋਟਾ ਸਾਮਾਨ ਭੇਜਣ ਦੀ ਸੇਵਾ ਦਿੱਤੀ ਜਾਵੇਗੀ।
ਇਸ ਕਦਮ ਨਾਲ ਸਵਿਗੀ ਸਿੱਧੇ ਗੂਗਲ ਸਮਰਥਿਤ ਡੰਜੋ ਦੀ ਮੁਕਾਬਲੇਬਾਜ਼ ਬਣ ਜਾਵੇਗੀ ਜੋ ਬੰਗਲੁਰੂ, ਰਾਸ਼ਟਰੀ ਰਾਜਧਾਨੀ ਖੇਤਰ, ਪੁਣੇ,ਚੇਨਈ, ਮੁੰਬਈ ਅਤੇ ਹੈਦਾਰਾਬਾਦ 'ਚ ਸੰਚਾਲਿਤ ਹੋ ਰਹੀ ਹੈ।
ਕੰਪਨੀ ਨੇ ਕਿਹਾ ਕਿ ਸਵਿਗੀ ਗੋ ਕੱਪੜੇ ਲਾਂਡਰੀ ਤੱਕ ਲਿਜਾਣ ਅਤੇ ਲਿਆਉਣ, ਘਰ 'ਚ ਖਾਣੇ ਦਾ ਬਾਕਸ ਦਫਤਰ ਪਹੁੰਚਾਉਣ ਅਤੇ ਗਾਹਕਾਂ ਨੂੰ ਪਾਰਸਲ ਪਹੁੰਚਾਉਣ ਦਾ ਕੰਮ ਕਰੇਗੀ। ਫਿਲਹਾਲ ਇਹ ਬੰਗਲੁਰੂ 'ਚ ਹੀ ਸੇਵਾ ਦੇਵੇਗੀ। ਇਹ ਸੇਵਾ ਸਵਿਗੀ ਦੇ ਐਪ 'ਤੇ ਸ਼ੁਰੂ ਕੀਤੀ ਜਾ ਚੁੱਕੀ ਹੈ।
ਮੁੱਖ ਕਾਰਜਧਿਕਾਰੀ ਸ਼੍ਰੀਹਰਥ ਮਜੇਟੀ ਨੇ ਕਿਹਾ ਕਿ ਸਵਿਗੀ ਵਲੋਂ ਅੰਤਿਮ ਰੂਪ ਤੱਕ ਨਾ ਸਿਰਫ ਖਾਣ ਦੀ ਸਗੋਂ ਹਰੇਕ ਚੀਜ਼ ਦੀ ਸਪਲਾਈ ਦਾ ਤਜ਼ਰਬਾ ਕਰਨ ਵਾਲਾ ਬੰਗਲੁਰੂ ਦੇਸ਼ ਦਾ ਪਹਿਲਾਂ ਸ਼ਹਿਰ ਹੋਵੇਗਾ। 2020 ਤੱਕ ਅਸੀਂ ਸਵਿਗੀ ਗੋ ਨੂੰ 300 ਤੋਂ ਜ਼ਿਆਦਾ ਸ਼ਹਿਰਾਂ 'ਚ ਲੈ ਜਾਵਾਂਗੇ ਅਤੇ ਸਾਰੇ ਮਹਾਨਗਰਾਂ 'ਚ ਸਵਿਗੀ ਸਟੋਰਸ ਖੋਲ੍ਹੇ ਜਾਣਗੇ।
ਸਵਿਗੀ ਗੋ ਸਵਿਗੀ ਸਟੋਰਸ ਦਾ ਵਿਸਤਾਰ ਹੈ ਜਿਸ ਨੂੰ ਇਸ ਸਾਲ ਫਰਵਰੀ 'ਚ ਗੁਰੂਗ੍ਰਾਮ 'ਚ ਸ਼ੁਰੂ ਕੀਤਾ ਗਿਆ ਸੀ। ਸਵਿਗੀ ਸਟੋਰਸ 'ਤੇ ਗਾਹਕ ਗੁਆਂਢ ਦੀ ਦੁਕਾਨ ਤੋਂ ਤਾਜ਼ੇ ਫਲਾਂ ਅਤੇ ਸਬਜ਼ੀਆਂ ਅਤੇ ਰਸੋਈ ਨਾਲ ਸੰਬੰਧੀ ਦੂਜੀਆਂ ਚੀਜ਼ਾਂ ਲਈ ਆਰਡਰ ਦਿੰਦੇ ਹਨ। ਮੰਗਲਵਾਰ ਨੂੰ ਕੰਪਨੀ ਨੇ ਕਿਹਾ ਕਿ ਉਹ ਬੰਗਲੁਰੂ ਅਤੇ ਹੈਦਰਾਬਾਦ 'ਚ ਸਵਿਗੀ ਸਟੋਰਸ ਸ਼ੁਰੂ ਕਰਨ ਜਾ ਰਹੀ ਹੈ।
 


Aarti dhillon

Content Editor

Related News