ਕੈਨੇਡਾ ਸਰਕਾਰ ਤੋਂ ਭਾਰਤ ਖ਼ਿਲਾਫ਼ ਪਬਲਿਕ ਇਨਕੁਆਰੀ ਕਰਨ ਦੀ ਮੰਗ - ਪੰਥਕ ਆਗੂ ਕੈਨੇਡਾ

05/06/2024 4:20:05 PM

ਡੈਲਟਾ (ਸਰਬਜੀਤ ਸਿੰਘ ਬਨੂੜ)- ਕੈਨੇਡਾ ਪੁਲਸ ਵੱਲੋਂ ਗੁਰੂ ਨਾਨਕ ਸਿੱਖ ਗੁਰਦੁਆਰਾ ਡੈਲਟਾ ਸਰੀ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਨਿੱਝਰ ਦੇ ਫੜੇ ਤਿੰਨ ਕਾਤਲਾਂ ਨੂੰ ਸਿੱਖ ਪੰਥ ਦੇ ਦੁਸ਼ਮਣ ਕਰਾਰ ਦਿੰਦਿਆਂ ਇਨ੍ਹਾਂ ਕਾਤਲਾਂ ਨੂੰ ਵੈਨਕੂਵਰ, ਸਰੀ ਵਿੱਚ ਮਦਦ ਕਰਨ, ਘਰਾਂ ਵਿੱਚ ਪੁਸ਼ਤ ਪਨਾਹ ਕਰਨ ਵਾਲਿਆਂ ਨੂੰ ਖੁਦ ਪੁਲਸ ਅੱਗੇ ਪੇਸ਼ ਹੋ ਕੇ ਮਦਦ ਕਰਨ ਦੀ ਸਲਾਹ ਦਿੱਤੀ ਗਈ ਹੈ ਅਤੇ ਪੰਜਾਬ ਰਹਿੰਦੇ ਤਿੰਨੇ ਕਤਲ ਕਰਨ ਵਾਲੇ ਦੇ ਪਰਿਵਾਰਾਂ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਗਲਤੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਭੁੱਲ ਬਖਸ਼ਾਉਣ ਲਈ ਕਿਹਾ ਗਿਆ ਹੈ। ਇਸ ਮੌਕੇ ਵੱਖ-ਵੱਖ ਗੁਰਦੁਆਰਿਆਂ ਦੇ ਮੁਖੀਆਂ, ਸਿੱਖ ਜਥੇਬੰਦੀਆਂ ਦੇ ਬੁਲਾਰਿਆਂ ਨੇ ਇੱਕ ਜੁੱਟ ਹੋ ਕੇ ਗੁਰੂ ਨਾਨਕ ਸਿੱਖ ਗੁਰਦਵਾਰਾ ਡੈਲਟਾ ਸਰੀ ਦੇ ਮੁੱਖ ਸੇਵਾਦਾਰ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤੀ ਏਜੰਸੀਆਂ ਤੇ ਕੈਨੇਡਾ ਦੀ ਭਾਰਤੀ ਅੰਬੈਸੀ ਦੇ ਅਹੁਦੇਦਾਰਾਂ ਨੂੰ ਮੁੱਖ ਦੋਸ਼ੀ ਐਲਾਨਿਆ, ਜਿਨ੍ਹਾਂ ਦੇ ਇਸ਼ਾਰੇ ‘ਤੇ ਖਾਲਿਸਤਾਨ ਆਗੂ ਦਾ ਕਤਲ ਕੀਤਾ ਗਿਆ। 

PunjabKesari

ਬੁਲਾਰਿਆ ਨੇ ਖਾਲਿਸਤਾਨ ਜ਼ਿੰਦਾਬਾਦ ਤੇ ਹਰਦੀਪ ਸਿੰਘ ਨਿੱਝਰ ਦੇ ਹੱਕ ਵਿੱਚ ਨਾਅਰੇ ਲਾਏ ਗਏ। ਕੈਨੇਡਾ ਪੁਲਸ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਸ਼ਹਾਦਤ ਦਿਨ ਤੋਂ ਪਹਿਲਾਂ ਕਾਤਲਾਂ ਵਿਰੁੱਧ ਕੀਤੀ ਕਾਰਵਾਈ 'ਤੇ ਤਸੱਲੀ ਪ੍ਰਗਟ ਕਰਦਿਆਂ, ਭਾਰਤੀ ਅੰਬੈਸੀ ਵਾਲਿਆਂ ਦੇ ਸ਼ਾਮਲ ਮੋਹਰੀ ਅਹੁਦੇਦਾਰਾਂ ਦੇ ਚਿਹਰੇ ਨੰਗੇ ਕਰਨ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਭਰੇ ਹਾਲ ਵਿੱਚ ਸ਼ਰਧਾਂਜਲੀ ਦੇਣ ਪਹੁੰਚੇ ਬੁਲਾਰਿਆਂ ਨੇ ਸਮੂਹ ਸੰਗਤਾਂ ਦੀ ਮਨਜ਼ੂਰੀ ਨਾਲ ਕੈਨੇਡਾ ਸਰਕਾਰ ਨੂੰ ਅਪੀਲ ਕੀਤੀ ਹੈ ਤੇ ਜਨਰਲ ਇਨਕੁਆਰੀ ਦੇ ਨਾਲ-ਨਾਲ ਇਕੱਲੇ ਭਾਰਤ 'ਤੇ ਪਬਲਿਕ ਇਨਕੁਆਰੀ ਕਰਨ ਦੀ ਪੁਰ-ਜ਼ੋਰ ਅਪੀਲ ਕੀਤੀ ਗਈ ਹੈ ਤਾਂ ਜੋ ਕੈਨੇਡਾ ਵਿੱਚ ਭਾਰਤ ਦੀ ਹਰੇਕ ਕੈਨੇਡੀਅਨ ਨਾਗਰਿਕ ਵਿਰੋਧੀ ਕੀਤੀ ਜਾਂਦੀ ਗਤੀਵਿਧੀ ਨੂੰ ਲੋਕਾਂ ਤੱਕ ਪਹੁੰਚਿਆ ਜਾ ਸਕੇ। 

PunjabKesari

ਪੰਥਕ ਆਗੂਆਂ ਨੇ ਨਿੱਝਰ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ ਅਤੇ ਇਨ੍ਹਾਂ ਪੁਸ਼ਤ ਪਨਾਹ ਦੇਣ ਵਾਲਿਆਂ ਦੇ ਚਿਹਰੇ ਨੰਗੇ ਕਰਨ ਦੀ ਮੰਗ ਕੀਤੀ ਗਈ ਹੈ। ਕੈਨੇਡਾ ਵਿੱਚ ਉਚੇਰੀ ਵਿੱਦਿਆ ਲਈ ਆਏ, ਪੜ੍ਹਾਈ, ਕੰਮ ਛੱਡ ਕਾਤਲ ਬਣ ਗਏ। ਬੁਲਾਰਿਆਂ ਨੇ ਕਿਹਾ ਭਾਰਤੀ ਏਜੰਸੀਆਂ ਵੱਲੋਂ ਖਾਲਿਸਤਾਨ ਆਗੂਆਂ ਦੇ ਕਤਲ ਕਰਨ ਦੇ ਇਰਾਦਿਆਂ ਨਾਲ, ਇਨ੍ਹਾਂ ਪੜ੍ਹਾਕੂਆਂ ਨੂੰ ਟਰੇਨਿੰਗ ਦੇ ਕੇ ਹੀ ਕੈਨੇਡਾ ਭੇਜਿਆ ਗਿਆ ਤਾਂ ਜੋ ਵਿਦੇਸ਼ਾਂ ਵਿੱਚ ਖਾਲਿਸਤਾਨ ਲਹਿਰ ਨੂੰ ਬਿਲਕੁਲ ਖ਼ਤਮ ਕਰ ਦਿੱਤਾ ਜਾਵੇ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਿੱਝਰ ਦੇ ਕਾਤਲਾਂ ਦੀਆਂ ਵੱਡੀਆਂ ਤਸਵੀਰਾਂ ਤੇ ਪੰਜਾਬ ਦੇ ਕੈਨੇਡਾ ਵਿਚਲੇ ਰਿਹਾਇਸੀ ਪਤੇ ਬਾਹਰ ਗੇਟ 'ਤੇ ਲਾਉਣ ਦਾ ਐਲਾਨ ਕੀਤਾ ਗਿਆ ਤਾਂ ਜੋ ਉਨ੍ਹਾਂ ਦੇ ਨੇੜਲੇ ਲੋਕਾਂ ਨੂੰ ਕੈਨੇਡੀਅਨ ਕਾਨੂੰਨ ਰਾਹੀਂ ਸਜ਼ਾ ਮਿਲ ਸਕੇ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਿਸ਼ਵਾਸ ਦਿਵਾਇਆ ਹੈ ਕਿ ਇਸ ਕੇਸ ਵਿੱਚ ਤਿੰਨੇ ਕਾਤਲਾਂ ਤੋਂ ਇਲਾਵਾ ਹੋਰ ਸ਼ਾਮਲ ਕਰੀਦਿੰਆ ਨੂੰ ਜਲਦੀ ਲੋਕ ਕਚਹਿਰੀ ਵਿੱਚ ਲਿਆਂਦਾ ਜਾਵੇਗਾ। 

PunjabKesari

ਜ਼ਿਕਰਯੋਗ ਹੈ ਕਿ ਨਿੱਝਰ ਦੇ ਤਿੰਨੇ ਕਾਤਲ ਭਾਰਤ ਪੰਜਾਬ ਦੇ ਬਾਸ਼ਿੰਦੇ ਹਨ ਤੇ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਵਿੱਚ ਪੜਨ ਆਏ ਸਨ। ਜਥੇਦਾਰ ਅਜੈਬ ਸਿੰਘ ਬਾਗੜੀ ਨੇ ਸਖ਼ਤ ਸ਼ਬਦਾਂ ਵਿੱਚ ਇਨ੍ਹਾਂ ਕਾਤਲਾਂ ਲਈ ਕਿਹਾ ਕਿ ਇਨ੍ਹਾਂ ਨੇ ਗੁਰਦੁਆਰਾ ਸਾਹਿਬ ਦੀ ਹਦੂਦ ਵਿੱਚ ਇਹ ਕਤਲ ਕੀਤਾ ਹੈ। ਭਾਵੇਂ ਅਦਾਲਤਾਂ ਇਨ੍ਹਾਂ ਨੂੰ ਕਦੇ ਛੱਡ ਦੇਣ ਪਰੰਤੂ ਸਿੱਖ ਕੌਮ ਖ਼ਾਲਸਾ ਰਵਾਇਤਾਂ ਵਾਂਗੂ ਇਨ੍ਹਾਂ ਦੀ ਸਜ਼ਾ ਮੁਕੱਰਰ ਜ਼ਰੂਰ ਕਰੇਗੀ ਤੇ ਹਾਲ ਵਿੱਚ ਬੈਠੀ ਸੰਗਤ ਨੇ ਜੈਕਾਰਿਆਂ ਨਾਲ ਇਸ ਦੀ ਪ੍ਰਵਾਨਗੀ ਦਿੱਤੀ। ਪੰਥਕ ਸਟੇਜ ਤੋਂ ਨੋਜਵਾਨਾਂ ਨੇ ਐਲਾਨ ਕੀਤਾ ਕੈਨੇਡਾ ਵਿੱਚ ਖਾਲਿਸਤਾਨ ਬਣਨ 'ਤੇ ਖਾਲਿਸਤਾਨ ਦੀ ਪਹਿਲੀ ਅੰਬੈਸੀ ਇਸ ਗੁਰਦੁਆਰਾ ਸਾਹਿਬ ਵਿੱਚ ਬਣੇਗੀ। ਇਸ ਮੌਕੇ ਨਿੱਝਰ ਦੇ ਕਾਤਲਾਂ ਦਾ ਕੈਨੇਡਾ ਤੇ ਪੰਜਾਬ ਵਿੱਚ ਪਰਿਵਾਰਕ ਮੈਂਬਰਾਂ, ਪਨਾਹ ਦੇਣ ਵਾਲਿਆਂ ਦਾ ਆਰਥਿਕ, ਧਾਰਮਿਕ ਤੌਰ 'ਤੇ ਮੁਕੰਮਲ  ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ। 

PunjabKesari

ਇਸ ਮੌਕੇ ਹਰਦੀਪ ਸਿੰਘ ਨਿੱਝਰ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਇਸ ਮੌਕੇ ਸੰਗਤਾਂ ਨੇ ਕੇਂਦਰੀ ਸਿੱਖ ਅਜਾਇਬ ਘਰ ਅੰਮ੍ਰਿਤਸਰ ਵਿੱਚ ਭਾਈ ਹਰਦੀਪ ਸਿੰਘ ਨਿੱਝਰ ਦੀ ਤਸਵੀਰ ਨੂੰ ਜੈਕਾਰਿਆਂ ਦੀ ਗੂੰਜ ਵਿੱਚ ਲਾਉਣ ਲਈ ਮਨਜ਼ੂਰੀ ਦਿੱਤੀ। ਇਸ ਮੌਕੇ ਇਸ ਮੌਕੇ ਭਾਈ ਗੁਰਮੀਤ ਸਿੰਘ ਤੁੜ, ਜਥੇਦਾਰ ਅਜੈਬ ਸਿੰਘ ਬਾਗੜੀ, ਭਾਈ ਹਰਪਾਲ ਸਿੰਘ, ਬੀ ਸੀ ਗੁਰਦਵਾਰਾ ਕੌਸ਼ਲ ਦੇ ਮੁੱਖ ਬੁਲਾਰੇ ਭਾਈ ਮਨਿੰਦਰ ਸਿੰਘ, ਭਾਈ ਮਨਜਿੰਦਰ ਸਿੰਘ, ਭਾਈ ਗੁਰਕੀਰਤ ਸਿੰਘ, ਭਾਈ ਮਲਕੀਤ ਸਿੰਘ, ਭਾਈ ਹਰਬੰਸ ਸਿੰਘ ਔਜ਼ਲਾ, ਸੁਨੀਲ ਕੁਮਾਰ, ਭਾਈ ਜਗਤਾਰ ਸਿੰਘ, ਬਾਬਾ ਰਣਜੀਤ ਸਿੰਘ, ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ, ਗੁਰਦਵਾਰਾ ਦਸਮੇਸ਼ ਦਰਬਾਰ, ਸ ਹਰਭਜਨ ਸਿੰਘ ਅਟਵਾਲ ਮੁੱਖ ਸੇਵਾਦਾਰ ਗੁਰਦਵਾਰਾ ਸਿੱਖ ਸਾਗਰ, ਸ ਜਸਪ੍ਰੀਤ ਸਿੰਘ, ਭਾਈ ਲਖਪੰਤ ਸਿੰਘ, ਭਾਈ ਪਰਮਿੰਦਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ। ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਕਿ ਹਰਦੀਪ ਸਿੰਘ ਨਿੱਝਰ ਦੇ ਸ਼ਹਾਦਤ ਦਿਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਅੰਦਰ ਨਿੱਝਰ ਦੀ ਯਾਦ ਵਿੱਚ ਜਲਦੀ ਹੀ ਸ਼ਹਾਦਤ ਗੇਟ ਦਾ ਨਿਰਮਾਣ ਕਰ ਲੋਕ ਅਰਪਨ ਕੀਤਾ ਜਾਵੇਗਾ। ਇਸ ਮੌਕੇ ਰਾਗੀ, ਢਾਡੀ ਜਥਿਆਂ ਵੱਲੋਂ ਸ਼ਹੀਦੀ ਵਾਰਾਂ ਗਾਈਆਂ ਗਈਆਂ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News