ਸ਼ੇਅਰ ਬਾਜ਼ਾਰ: ਸੈਂਸੈਕਸ 38466 ਅਤੇ ਨਿਫਟੀ 11,546 ''ਤੇ ਖੁੱਲ੍ਹਿਆ

03/22/2019 10:12:28 AM

ਨਵੀਂ ਦਿੱਲੀ—ਅੱਜ ਦੇ ਕਾਰੋਬਾਰ ਦੀ ਸ਼ੁਰੂਆਤ 'ਚ ਸੈਂਸੈਕਸ 80.06 ਅੰਕ ਭਾਵ 0.21 ਫੀਸਦੀ ਵਧ ਕੇ 38,466.81 'ਤੇ ਅਤੇ 25.50 ਅੰਕ ਭਾਵ 0.22 ਫੀਸਦੀ ਵਧ ਕੇ 11,546.55 'ਤੇ ਖੁੱਲ੍ਹਿਆ ਹੈ। ਕੱਲ ਬਾਜ਼ਾਰ 'ਚ ਹੌਲੀ ਦਾ ਰੰਗ ਨਹੀਂ ਜੰਮ੍ਹਿਆ ਅਤੇ ਦਿਨ ਭਰ ਠੰਡਾ ਕਾਰੋਬਾਰ ਹੀ ਦੇਖਣ ਨੂੰ ਮਿਲਿਆ। ਸੈਂਸੈਕਸ ਅਤੇ ਨਿਫਟੀ ਕੱਲ ਦਿਨ ਭਰ ਬਹੁਤ ਛੋਟੇ ਦਾਅਰੇ 'ਚ ਸਿਮਟੇ ਰਹੇ ਅਤੇ ਕਲੋਜਿੰਗ ਵੀ ਕੱਲ ਦੇ ਪੱਧਰ ਦੇ ਕਰੀਬ ਹੋਈ ਸੀ। ਹਾਲਾਂਕਿ ਬੈਂਕ ਨਿਫਟੀ 29800 ਦੇ ਪਾਰ ਬੰਦ ਹੋਇਆ। ਬਾਜ਼ਾਰ 'ਚ ਅੱਜ ਦਿਨ ਭਰ ਉਤਾਰ-ਚੜ੍ਹਾਅ ਦੇ ਕਾਰੋਬਾਰ ਹੁੰਦਾ ਰਿਹਾ। ਕੱਚੇ ਤੇਲ 'ਚ ਮਜ਼ਬੂਤੀ ਅਤੇ ਰੁਪਏ 'ਚ ਕਮਜ਼ੋਰੀ ਨਾਲ ਬਾਜ਼ਾਰ 'ਚ ਦਬਾਅ ਦੇਖਣ ਨੂੰ ਮਿਲਿਆ।
ਦਿੱਗਜ ਸ਼ੇਅਰਾਂ ਦੇ ਨਾਲ ਹੀ ਅੱਜ ਮਿਡ ਅਤੇ ਸਮਾਲਕੈਪ ਸ਼ੇਅਰਾਂ 'ਤੇ ਵੀ ਦਬਾਅ ਦੇਖਣ ਨੂੰ ਮਿਲਿਆ। ਬੀ.ਐੱਸ.ਈ ਦਾ ਮਿਡਕੈਪ ਇੰਡੈਕਸ ਅੱਜ 0.36 ਫੀਸਦੀ ਦੀ ਕਮਜ਼ੋਰੀ ਨਾਲ 15,165.75 ਦੇ ਪੱਧਰ 'ਤੇ ਬੰਦ ਹੋਇਆ ਸੀ। ਉੱਧਰ ਸਮਾਲਕੈਪ ਇੰਡੈਕਸ 0.33 ਫੀਸਦੀ ਕਮਜ਼ੋਰੀ ਨਾਲ 14824.47 ਦੇ ਪੱਧਰ 'ਤੇ ਬੰਦ ਹੋਇਆ ਸੀ। ਤੇਲ-ਗੈਸ ਸ਼ੇਅਰਾਂ 'ਚ ਵੀ ਅੱਜ ਭਾਰੀ ਕਮਜ਼ੋਰੀ ਦੇਖਣ ਨੂੰ ਮਿਲੀ ਸੀ। ਬੀ.ਐੱਸ.ਈ. ਦਾ ਆਇਲ ਐਂਡ ਗੈਸ ਇੰਡੈਕਸ ਅੱਜ 2.26 ਫੀਸਦੀ ਟੁੱਟ ਕੇ ਬੰਦ ਹੋਇਆ ਸੀ।


Aarti dhillon

Content Editor

Related News