ਸ਼ੇਅਰ ਬਾਜ਼ਾਰ ''ਚ ਤਬਾਹੀ ਦੇ ਕੁਝ ਘੰਟਿਆਂ ''ਚ ਨਿਵੇਸ਼ਕਾਂ ਦੇ ਡੁੱਬੇ ਅੱਠ ਲੱਖ ਕਰੋੜ ਤੋਂ ਜ਼ਿਆਦਾ
Thursday, Mar 12, 2020 - 11:54 AM (IST)
ਨਵੀਂ ਦਿੱਲੀ—ਵਿਸ਼ਵ ਸਿਹਤ ਸੰਗਠਨ ਦੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਘੋਸ਼ਿਤ ਕਰਨ ਦੇ ਬਾਅਦ ਦੁਨੀਆ ਭਰ ਦੇ ਬਾਜ਼ਾਰਾਂ 'ਚ ਹੋਈ ਭਾਰੀ ਗਿਰਾਵਟ ਦਾ ਅਸਰ ਘਰੇਲੂ ਸ਼ੇਅਰ ਬਾਜ਼ਾਰਾਂ 'ਚ ਵੀ ਦੇਖਿਆ ਗਿਆ ਅਤੇ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ ਨਿਵੇਸ਼ਕਾਂ ਦੇ ਅੱਠ ਲੱਖ ਕਰੋੜ ਰੁਪਏ ਤੋਂ ਜ਼ਿਆਦਾ ਡੁੱਬ ਗਏ ਹਨ। ਸੰਸਾਰਕ ਵਿੱਤੀ ਬਾਜ਼ਾਰਾਂ 'ਚ ਉਥਲ-ਪੁਥਲ ਦੇ ਦੌਰਾਨ 30 ਸ਼ੇਅਰ ਵਾਲਾ ਬੀ.ਐੱਸ.ਆਈ. ਸੈਂਸੈਕਸ 1,864.02 ਅੰਕ ਜਾਂ 5.22 ਫੀਸਦੀ ਟੁੱਟ ਕੇ 33,833.38 ਦੇ ਪੱਧਰ 'ਤੇ ਆ ਗਿਆ ਹੈ।
ਸ਼ੇਅਰ ਬਾਜ਼ਾਰ ਦੇ ਪਤਨ ਦੇ ਚੱਲਦੇ ਨਿਵੇਸ਼ਕਾਂ ਦੇ 8.56 ਲੱਖ ਕਰੋੜ ਰੁਪਏ ਡੁੱਬ ਗਏ ਹਨ। ਬੀ.ਐੱਸ.ਈ. 'ਚ ਸੂਚੀਬੰਧ ਕੰਪਨੀਆਂ ਦਾ ਬਾਜ਼ਾਰ ਪੂੰਜੀਕਰਨ ਬੁੱਧਵਾਰ ਨੂੰ ਕਾਰੋਬਾਰ ਖਤਮ ਹੋਣ 'ਤੇ 137 ਲੱਖ ਕਰੋੜ ਰੁਪਏ ਸੀ, ਜੋ ਵੀਰਵਾਰ ਨੂੰ ਸਵੇਰੇ ਸਾਢੇ 10 ਵਜੇ ਤੱਕ ਘੱਟ ਕੇ 128 ਲੱਖ ਕਰੋੜ ਰੁਪਏ ਰਹਿ ਗਏ। ਵਪਾਰੀਆਂ ਨੇ ਕਿਹਾ ਕਿ ਸੰਸਾਰਕ ਰੁਖ ਦੇ ਇਲਾਵਾ ਵਿਦੇਸ਼ੀ ਫੰਡ ਦੇ ਲਗਾਤਾਰ ਬਾਹਰ ਜਾਣ ਦੇ ਚੱਲਦੇ ਨਿਵੇਸ਼ਕਾਂ ਦੀਆਂ ਭਾਵਨਾਵਾਂ 'ਤੇ ਪ੍ਰਤੀਕੂਲ ਅਸਰ ਪਿਆ। ਸ਼ੇਅਰ ਬਾਜ਼ਾਰ ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ ਸਕਲ ਆਧਾਰ 'ਤੇ 3,515.38 ਕਰੋੜ ਰੁਪਏ ਦੀ ਇਕਵਿਟੀ ਵੇਚੀ। ਸ਼ੁਰੂਆਤੀ ਕਾਰੋਬਾਰ ਦੇ ਦੌਰਾਨ ਬੀ.ਐੱਸ.ਈ. 'ਚ 1,789 ਸ਼ੇਅਰਾਂ 'ਚ ਗਿਰਾਵਟ ਆਈ, ਜਦੋਂਕਿ ਸਿਰਫ 152 ਸ਼ੇਅਰ ਵਾਧੇ ਦੇ ਨਾਲ ਕਾਰੋਬਾਰ ਕਰ ਰਹੇ ਸਨ।