ਸ਼ੁਰੂਆਤੀ ਸੈਸ਼ਨ ''ਚ ਸੈਂਸੈਕਸ 400 ਅੰਕ ਵਧਿਆ, ਨਿਫਟੀ 8,900 ਦੇ ਪਾਰ

05/19/2020 12:00:36 PM

ਮੁੰਬਈ : ਸਕਾਰਾਤਮਕ ਗਲੋਬਲ ਸੰਕੇਤਾਂ ਕਾਰਨ ਮੁੱਖ ਸ਼ੇਅਰ ਇੰਡੈਕਸ ਸੈਂਸੈਕਸ ਵਿਚ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ਦੌਰਾਨ 400 ਅੰਕਾਂ ਦਾ ਵਾਧਾ ਹੋਇਆ। ਇਸ ਦੌਰਾਨ ਓ.ਐੱਨ.ਜੀ.ਸੀ., ਐੱਚ.ਡੀ.ਐਫ.ਸੀ. ਬੈਂਕ, ਐੱਚ.ਡੀ.ਐੱਫ.ਸੀ., ਭਾਰਤੀ ਏਅਰਟੈਲ ਅਤੇ ਕੋਟਕ ਬੈਂਕ ਤੇਜੀ ਨਾਲ ਕਾਰੋਬਾਰ ਕਰ ਰਹੇ ਸਨ। ਸੈਂਸੈਕਸ 30,450.74 'ਤੇ ਖੁੱਲਿਆ ਅਤੇ ਫਿਲਹਾਲ 394 ਅੰਕਾਂ ਜਾਂ 1.31 ਫ਼ੀਸਦੀ ਦੇ ਵਾਧੇ ਨਾਲ 30,422.98 'ਤੇ ਕਾਰੋਬਾਰ ਕਰ ਰਿਹਾ ਸੀ।

ਇਸੇ ਤਰ੍ਹਾਂ ਐੱਨ.ਐੱਸ.ਈ. ਨਿਫਟੀ 91.10 ਅੰਕ ਜਾਂ 1.03 ਫ਼ੀਸਦੀ ਉਛਲ ਕੇ 8,914.35 ਅੰਕ 'ਤੇ ਪਹੁੰਚ ਗਿਆ। ਸੈਂਸੈਕਸ ਵਿਚ ਸਭ ਤੋਂ ਜ਼ਿਆਦਾ 6 ਫ਼ੀਸਦੀ ਦਾ ਵਾਧਾ ਓ.ਐੱਨ.ਜੀ.ਸੀ. ਵਿਚ ਹੋਇਆ। ਇਸ ਤੋਂ ਇਲਾਵਾ ਭਾਰਤੀ ਏਅਰਟੈਲ, ਐੱਚ.ਡੀ.ਐੱਫ.ਸੀ., ਮਾਰੁਤੀ, ਬਜਾਜ ਆਟੋ, ਕੋਟਕ ਬੈਂਕ, ਹੀਰੋ ਮੋਟੋਕਾਰਪ ਅਤੇ ਪਾਵਰਗਰਿਡ ਵਿਚ ਤੇਜੀ ਵੇਖੀ ਗਈ। ਦੂਜੇ ਪਾਸੇ ਇੰਡਸਇੰਡ ਬੈਂਕ, ਐੱਸ.ਬੀ.ਆਈ., ਏਸ਼ੀਅਨ ਪੇਂਟਸ ਅਤੇ ਐਕਸਿਸ ਬੈਂਕ ਨੁਕਸਾਨ ਨਾਲ ਕਾਰੋਬਾਰ ਕਰ ਰਹੇ ਸਨ।

ਪਿਛਲੇ ਸੈਸ਼ਨ ਵਿਚ ਸੈਂਸੈਕਸ 1,068.75 ਅੰਕ ਜਾਂ 3.44 ਫ਼ੀਸਦੀ ਡਿੱਗ ਕੇ 30,028.98 'ਤੇ ਬੰਦ ਹੋਇਆ ਸੀ, ਜਦੋਂਕਿ ਐੱਨ.ਐੱਸ.ਈ. ਨਿਫਟੀ 313.60 ਅੰਕ ਜਾਂ 3.43 ਫ਼ੀਸਦੀ ਡਿੱਗ ਕੇ 8,823.25 'ਤੇ ਆ ਗਿਆ। ਸ਼ੇਅਰ ਬਾਜ਼ਾਰ ਦੇ ਅੰਤਿਮ ਅੰਕੜਿਆਂ ਮੁਤਾਬਕ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ ਨੇ ਸੋਮਵਾਰ ਨੂੰ ਪੂੰਜੀ ਬਾਜ਼ਾਰ ਤੋਂ 2,512.82 ਕਰੋੜ ਰੁਪਏ ਕੱਢੇ।


cherry

Content Editor

Related News