ਯੈੱਸ ਬੈਂਕ ’ਚ 51 ਫੀਸਦੀ ਸ਼ੇਅਰ ਖਰੀਦ ਸਕਦੈ ਡੀ. ਬੀ. ਐੱਸ.

11/02/2019 9:37:29 PM

ਨਵੀਂ ਦਿੱਲੀ (ਅਨਸ)-ਵਿਵਾਦਾਂ ਅਤੇ ਲਗਾਤਾਰ ਬੁਰੀਆਂ ਖਬਰਾਂ ਤੋਂ ਬਾਅਦ ਹੁਣ ਯੈੱਸ ਬੈਂਕ ਲਈ ਕੁੱਝ ਰਾਹਤ ਭਰੀ ਖਬਰ ਆਈ ਹੈ। 31 ਅਕਤੂਬਰ ਨੂੰ ਯੈੱਸ ਬੈਂਕ ਨੇ ਕਿਹਾ ਕਿ ਉਸ ਨੂੰ 1.2 ਅਰਬ ਡਾਲਰ (ਕਰੀਬ 8500 ਕਰੋਡ਼ ਰੁਪਏ) ਦਾ ਨਿਵੇਸ਼ਕ ਮਿਲ ਗਿਆ ਹੈ। ਹੁਣ ਖਬਰ ਆ ਰਹੀ ਹੈ ਕਿ ਸਿੰਗਾਪੁਰ ਸਥਿਤ ਡੀ. ਬੀ. ਐੱਸ. ਬੈਂਕ ਯੈੱਸ ਬੈਂਕ ’ਚ 51 ਫੀਸਦੀ ਹਿੱਸੇਦਾਰੀ (ਸ਼ੇਅਰ) ਖਰੀਦ ਸਕਦਾ ਹੈ।

ਜਦੋਂ ਯੈੱਸ ਬੈਂਕ ਨੇ 8500 ਕਰੋਡ਼ ਦਾ ਨਿਵੇਸ਼ਕ ਮਿਲਣ ਦਾ ਐਲਾਨ ਕੀਤਾ ਸੀ ਤਾਂ ਉਸ ਦੇ ਸ਼ੇਅਰ ਦੀ ਕੀਮਤ ’ਚ 35 ਫੀਸਦੀ ਦਾ ਉਛਾਲ ਆਇਆ। ਅਜਿਹੇ ’ਚ ਉਮੀਦ ਕੀਤੀ ਜਾ ਰਹੀ ਹੈ ਕਿ ਸੋਮਵਾਰ ਨੂੰ ਜਦੋਂ ਸ਼ੇਅਰ ਬਾਜ਼ਾਰ ਖੁੱਲ੍ਹੇਗਾ ਤਾਂ ਯੈੱਸ ਬੈਂਕ ਦੇ ਸ਼ੇਅਰ ’ਚ ਜ਼ਬਰਦਸਤ ਉਛਾਲ ਦੇਖਣ ਨੂੰ ਮਿਲ ਸਕਦਾ ਹੈ। ਰਿਪੋਰਟ ਮੁਤਾਬਕ ਇਸ ਸੌਦੇ ਨੂੰ ਪੂਰਾ ਕਰਨ ਲਈ ਸਿੰਗਾਪੁਰ ਸਰਕਾਰ ਪ੍ਰਧਾਨ ਮੰਤਰੀ ਦਫਤਰ ਅਤੇ ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ . ਆਈ.) ਨਾਲ ਸੰਪਰਕ ’ਚ ਹੈ। ਵਰਤਮਾਨ ਨਿਯਮ ਮੁਤਾਬਕ ਇਕ ਬੈਂਕ ਦੂਜੇ ਬੈਂਕ ਦਾ ਵੱਧ ਤੋਂ ਵੱਧ 10 ਫੀਸਦੀ ਸ਼ੇਅਰ ਖਰੀਦ ਸਕਦਾ ਹੈ। ਵਿਦੇਸ਼ੀ ਬੈਂਕ ਜਿਸ ਦੀ ਬ੍ਰਾਂਚ ਭਾਰਤ ’ਚ ਹੈ, ਇਹ ਨਿਯਮ ਉਸ ’ਤੇ ਵੀ ਲਾਗੂ ਹੁੰਦਾ ਹੈ ਪਰ ਵਿਸ਼ੇਸ਼ ਸਥਿਤੀ ’ਚ ਆਰ. ਬੀ. ਆਈ. ਉਸ ਤੋਂ ਜ਼ਿਆਦਾ ਐਕਵਾਇਰ ਦੀ ਪ੍ਰਵਾਨਗੀ ਦੇ ਸਕਦਾ ਹੈ।


Karan Kumar

Content Editor

Related News