ਸ਼ੇਅਰ ਬਾਜ਼ਾਰ 'ਚ ਮਾਮੂਲੀ ਵਾਧਾ, ਸੈਂਸੈਕਸ 23 ਅੰਕ ਚੜ੍ਹ ਕੇ 33366'ਤੇ ਖੁੱਲ੍ਹਿਆ

Monday, Nov 20, 2017 - 10:00 AM (IST)

ਨਵੀਂ ਦਿੱਲੀ—ਏਸ਼ੀਆਈ ਬਾਜ਼ਾਰਾਂ ਤੋਂ ਮਿਲੇ ਸੰਕੇਤਾਂ ਨਾਲ ਅੱਜ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਲਕੇ ਵਾਧੇ ਨਾਲ ਹੋਈ। ਕਾਰੋਬਾਰ ਦੀ ਸ਼ੁਰੂਆਤ ਅੱਜ ਸੈਂਸੈਕਸ 23.04 ਅੰਕ ਭਾਵ 0.07 ਫੀਸਦੀ ਚੜ੍ਹ ਕੇ 33,365.84 'ਤੇ ਅਤੇ ਨਿਫਟੀ 3.60 ਅੰਕ ਭਾਵ 0.04 ਫੀਸਦੀ ਚੜ੍ਹ ਕੇ 10,287.20 'ਤੇ ਖੁੱਲ੍ਹਿਆ। 

ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਵਾਧਾ
ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ 'ਚ ਚੰਗੀ ਖਰੀਦਦਾਰੀ ਨਜ਼ਰ ਆ ਰਹੀ ਹੈ। ਬੀ. ਐੱਸ. ਈ. ਦਾ ਮਿਡਕੈਪ ਇੰਡੈਕਸ 0.5 ਫੀਸਦੀ ਵਧਿਆ ਹੈ ਜਦਕਿ ਨਿਫਟੀ ਦੇ ਮਿਡਕੈਪ 100 ਇੰਡੈਕਸ 'ਚ 0.25 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਬੀ. ਐੱਸ. ਈ. ਦਾ ਸਮਾਲਕੈਪ ਇੰਡੈਕਸ 0.3 ਫੀਸਦੀ ਤੱਕ ਚੜ੍ਹਿਆ ਹੈ। 
ਬੈਂਕ ਨਿਫਟੀ 'ਚ ਮਾਮੂਲੀ ਤੇਜ਼ੀ
ਆਈ. ਟੀ., ਮੈਟਲ. ਪੀ.ਐੱਸ.ਯੂ ਬੈਂਕ ਅਤੇ ਆਇਲ ਐਂਡ ਗੈਸ ਸ਼ੇਅਰਾਂ 'ਚ ਦਬਾਅ ਨਜ਼ਰ ਆ ਰਿਹਾ ਹੈ। ਬੈਂਕ ਨਿਫਟੀ ਮਾਮੂਲੀ ਵਾਧੇ ਨਾਲ 25,760 ਦੇ ਆਲੇ-ਦੁਆਲੇ ਹੈ ਪਰ ਨਿਫਟੀ ਦੇ ਪੀ. ਐੱਸ. ਯੂ ਬੈਂਕ ਇੰਡੈਕਸ 'ਚ 0.5 ਫੀਸਦੀ ਦੀ ਕਮਜ਼ੋਰੀ ਆਈ ਹੈ। ਹਾਲਾਂਕਿ ਆਟੋ, ਰਿਐਲਟੀ, ਕੈਪੀਟਲ ਗੁਡਸ ਅਤੇ ਕੰਜ਼ਿਊਮਰ ਡਿਊਰੇਬਲਸ ਸ਼ੇਅਰਾਂ 'ਚ ਖਰੀਦਦਾਰੀ ਦਿਸ ਰਹੀ ਹੈ।
ਟਾਪ ਗੇਨਰਸ
ਲਾਸਰਨ, ਓ. ਐੱਨ. ਜੀ. ਸੀ., ਸਨ ਫਾਰਮਾ, ਐੱਚ. ਡੀ. ਐੱਫ.ਸੀ. ਬੈਂਕ, ਅਦਾਨੀ ਪੋਟਰਸ, ਭਾਰਤੀ ਇੰਫਰਾਟੇਲ, ਯਸ਼ ਬੈਂਕ, ਟਾਟਾ ਪਾਵਰ
ਟਾਪ ਲੂਜਰਸ
ਅੰਬੂਜਾ ਸੀਮੇਂਟਸ, ਸਿਪਲਾ, ਇੰਫੋਸਿਸ, ਅਲਟਰਾ ਟੇਕ ਸੀਮੇਂਟ, ਏਸ਼ੀਅਨ ਪੇਂਟਸ, ਕੋਲ ਇੰਡੀਆ, ਐੱਚ. ਯੂ. ਐੱਲ।  


Related News