ਫਲੈਟ ਦੀ ਡੀਲ ਦੌਰਾਨ ਲੱਖਾਂ ਦੀ ਠੱਗੀ ਮਾਰਨ ਪਿੱਛੋਂ ਚੱਲ ਰਿਹਾ ਸੀ ਫਰਾਰ, ਹੁਣ ਚੜ੍ਹ ਗਿਆ ਪੁਲਸ ਦੇ ਅੜਿੱਕੇ

Tuesday, Oct 01, 2024 - 04:11 AM (IST)

ਖਰੜ (ਰਣਬੀਰ) : ਸਥਾਨਕ ਸ਼ਿਵਾਲਿਕ ਸਿਟੀ ਵਿਖੇ ਸਥਿਤ ਐਲਾਈਟ ਹੋਮਜ਼ ਸੋਸਾਇਟੀ ਦੇ ਇੱਕ ਫਲੈਟ ਨੂੰ ਵੇਚਣ ਦੇ ਨਾਂ ਤੇ ਲੱਖਾਂ ਰੁਪਏ ਦੀ ਕੀਤੀ ਗਈ ਧੋਖਾਧੜੀ ਸਬੰਧੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਰਹਿਣ ਵਾਲੇ ਇੰਦਰਜੀਤ ਸਿੰਘ ਨਾਮਕ ਵਿਅਕਤੀ ਦੀ ਸ਼ਿਕਾਇਤ 'ਤੇ ਖਰੜ ਸਿਟੀ ਪੁਲਸ ਨੇ ਖਰੜ ਦੇ ਹੀ ਰਹਿਣ ਵਾਲੇ ਕਰਤਾਰ ਸਿੰਘ ਨਾਮਕ ਪ੍ਰੌਪਰਟੀ ਡੀਲਰ ਖਿਲਾਫ ਬੀਤੇ ਜੂਨ ਮਹੀਨੇ ਅੰਦਰ ਦੋਸ਼ੀ ਖਿਲਾਫ ਧਾਰਾ 406, 420, 120ਬੀ ਦੇ ਤਹਿਤ ਮੁਕੱਦਮਾ ਦਰਜ ਕੀਤਾ ਸੀ। 

ਇਸ ਕਾਰਵਾਈ ਤੋਂ ਬਾਅਦ ਤੋਂ ਦੋਸ਼ੀ ਲਗਾਤਾਰ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਚੱਲ ਰਿਹਾ ਸੀ, ਪਰ ਉਸ ਨੂੰ ਆਖਿਰਕਾਰ ਕਾਬੂ ਕਰ ਲਿਆ ਗਿਆ, ਜਿਸ ਪਿੱਛੋਂ ਉਸ ਨੂੰ ਖਰੜ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਥੋਂ ਉਸ ਨੂੰ ਦੋ ਦਿਨ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।

ਸ਼ਿਕਾਇਤਕਰਤਾ, ਫਲੈਟ ਨੰਬਰ 273 ਸ਼ਿਵਾਲਿਕ ਪਾਮ ਸਿਟੀ ਨਿਵਾਸੀ ਇੰਦਰਜੀਤ ਸਿੰਘ ਨੇ ਐੱਸ.ਐੱਸ.ਪੀ. ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਨੇ ਸੈਕਟਰ 127, ਸ਼ਿਵਾਲਿਕ ਸਿਟੀ ਵਿੱਚ ਸਥਿਤ ਐਲਾਈਟ ਹੋਮਜ਼ ਦੇ ਨੇੜੇ ਸਥਿਤ ਆਪਣਾ ਫਲੈਟ ਨੰਬਰ 15ਬੀ ਪ੍ਰਾਪਰਟੀ ਡੀਲਰ ਕਰਤਾਰ ਸਿੰਘ ਦੇ ਜ਼ਰੀਏ ਰੂਬਿਕਾ ਨਾਮਕ ਕਸਟਮਰ ਨੂੰ ਵੇਚਿਆ ਸੀ, ਜਿਸ ਫਲੈਟ ਦਾ ਸੌਦਾ 16 ਲੱਖ ਰੁਪਏ 'ਤੇ ਤੈਅ ਹੋਇਆ। ਇਸ ਤੋਂ ਬਾਅਦ ਫਲੈਟ ਦੀ ਰਜਿਸਟਰੀ ਕਰਵਾ ਦਿੱਤੀ ਗਈ। ਜਿਸ ਸਮੇਂ ਬੈਂਕ ਪੇਮੈਂਟ ਨਾਲ ਉਸ ਨੂੰ 7 ਲੱਖ ਰੁਪਏ ਦਾ ਇੱਕ ਚੈਕ ਵੀ ਦਿੱਤਾ ਗਿਆ, ਜਿਸ 'ਤੇ ਰਾਣੀ ਨਾਮਕ ਮਹਿਲਾ ਦੇ ਦਸਤਖ਼ਤ ਸਨ। ਜਦੋਂ ਇਹ ਚੈਕ ਅਕਾਊਂਟ ਵਿੱਚ ਲਾਇਆ ਗਿਆ ਤਾਂ ਚੈਕ ਬਾਊਂਸ ਹੋ ਗਿਆ।

ਇਹ ਵੀ ਪੜ੍ਹੋ- ਸਰਪੰਚੀ ਦੇ ਕਾਗਜ਼ ਭਰਨ ਆਏ ਸਾਬਕਾ ਸਰਪੰਚ ਨੇ BDO ਦਫ਼ਤਰ 'ਚ ਚਲਾ'ਤੀਆਂ ਗੋਲ਼ੀਆਂ, ਫ਼ਿਰ ਜੋ ਹੋਇਆ...

ਜਿਸ ਤੋਂ ਬਾਅਦ ਉਸਨੂੰ ਪਤਾ ਲੱਗਾ ਕਿ ਇਸ ਚੈੱਕ ਨਾਲ ਸਬੰਧਤ ਖਾਤਾਧਾਰਕ ਰਾਣੀ ਨਾਮਕ ਮਹਿਲਾ ਦੇ ਪਤੀ ਛਲੀਆ ਨਾਮਕ ਵਿਅਕਤੀ ਵੱਲੋਂ ਚੈਕ ਦੀ ਪੇਮੈਂਟ ਨੂੰ ਲੈਕੇ ਕਰਤਾਰ ਸਿੰਘ ਦੇ ਖਿਲਾਫ ਪਹਿਲਾਂ ਹੀ ਇੱਕ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ ਹੈ ਜਿਸ ਦੀ ਜਾਂਚ ਈ.ਓ. ਵਿੰਗ, ਮੋਹਾਲੀ ਵਿੱਚ ਚੱਲ ਰਹੀ ਹੈ, ਜਿਸ ਨੇ ਦੱਸਿਆ ਕਿ ਉਸ ਨੇ ਫਲੈਟ ਨੰਬਰ 26, ਉਕਤ ਦੋਸ਼ੀ ਕਰਤਾਰ ਸਿੰਘ ਤੋਂ ਕੁੱਲ 18 ਲੱਖ ਰੁਪਏ ਵਿੱਚ ਖਰੀਦਿਆ ਸੀ। ਜਿਸ ਦੀ ਬਦਲੇ ਉਸਨੇ 50,000 ਨਕਦੀ, 15,000 ਦਾ ਚੈੱਕ ਅਤੇ 3.30 ਲੱਖ ਬੈਂਕ ਟ੍ਰਾਂਸਫ਼ਰ ਕੀਤੇ। 

ਇਸ ਦੇ ਨਾਲ ਕਰਤਾਰ ਸਿੰਘ ਨੇ ਉਸ ਦੀ ਪਤਨੀ ਰਾਣੀ ਦੇ ਨਾਂ ਦੇ ਦੋ ਖਾਲੀ ਚੈੱਕ ਅਤੇ ਦੋ ਸਟੈਂਪ ਪੇਪਰ ਵੀ ਲੈ ਲਏ। ਇਹੀ ਨਹੀਂ ਦੋਸ਼ੀ ਨੇ ਲਗਭਗ 1.35 ਲੱਖ ਮੁੱਲ ਦੇ ਦੋ ਮੋਬਾਈਲ ਫੋਨ ਵੀ ਲਏ। ਪਰ ਇਕ ਸਾਲ ਬੀਤ ਜਾਣ ਦੇ ਬਾਵਜੂਦ ਵੀ ਉਸ ਵਲੋਂ ਫਲੈਟ ਦੀ ਰਜਿਸਟਰੀ ਨਹੀਂ ਕਰਵਾਈ ਅਤੇ ਨਾ ਹੀ ਉਹਦੇ ਪੈਸੇ ਵਾਪਸ ਕੀਤੇ।

ਇਹ ਵੀ ਪੜ੍ਹੋੋ- ਸਹੁਰੇ ਜ਼ਮੀਨ ਵੇਚਣ ਲਈ ਮਜਬੂਰ ਕਰ ਕੇ ਮੰਗਦੇ ਸੀ ਪੈਸੇ, ਅੱਕ ਕੇ ਨੌਜਵਾਨ ਨੇ ਜੋ ਕੀਤਾ, ਜਾਣ ਕੰਬ ਜਾਵੇਗੀ ਰੂਹ

ਇਸ ਤੋਂ ਬਾਅਦ ਦੋਸ਼ੀ ਨੇ ਉਸ ਵੱਲੋਂ ਦਿੱਤੇ ਗਏ ਖਾਲੀ ਚੈੱਕਾਂ ਵਿੱਚੋਂ ਇਕ ਚੈਕ ਦਾ ਵਰਤੋਂ ਉਕਤ ਡੀਲ ਵਿੱਚ ਇੰਦਰਜੀਤ ਸਿੰਘ ਨਾਲ ਕੀਤੀ। ਇੰਦਰਜੀਤ ਸਿੰਘ ਦੇ ਮੁਤਾਬਕ ਉਸਦੇ ਨਾਲ 7,00,000 ਦੀ ਧੋਖਾਧੜੀ ਕੀਤੀ ਗਈ ਅਤੇ ਉਸ ਦੇ ਕੁਝ ਕ੍ਰੈਡਿਟ ਕਾਰਡਾਂ ਦਾ ਨੇ ਦੁਰਉਪਯੋਗ ਕੀਤਾ ਹੈ। ਇਸ ਮਾਮਲੇ ਦੀ ਜਾਂਚ ਈ.ਓ. ਵਿੰਗ ਵੱਲੋਂ ਕੀਤੀ ਗਈ। ਜਿਸ ਅਧਾਰ 'ਤੇ ਸਥਾਨਕ ਪੁਲਸ ਨੇ ਬੀਤੀ 28 ਜੂਨ ਨੂੰ ਕਰਤਾਰ ਸਿੰਘ ਖਿਲਾਫ ਕੇਸ ਦਰਜ ਕੀਤਾ। ਇਸ ਪਿੱਛੋਂ ਉਹ ਲਗਾਤਾਰ ਫਰਾਰ ਚੱਲ ਰਿਹਾ ਸੀ, ਪਰ ਅੱਜ ਮਿਲੀ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਸ ਨੇ ਉਸ ਨੂੰ ਕਾਬੂ ਕਰ ਲਿਆ।

ਇਹ ਵੀ ਪੜ੍ਹੋ- ਡਿਊਟੀ ਤੋਂ ਬਾਅਦ ਘਰ ਜਾ ਰਹੇ ASI ਨਾਲ ਵਾਪਰ ਗਿਆ ਭਾਣਾ ; ਰਸਤੇ 'ਚ ਹੀ ਗੁਆ ਲਈ ਜਾਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Harpreet SIngh

Content Editor

Related News