ਸੇਬੀ ਨੇ 7 ਕੰਪਨੀਆਂ 'ਤੇ ਠੋਕਿਆ 36 ਲੱਖ ਰੁਪਏ ਦਾ ਜੁਰਮਾਨਾ

05/02/2019 7:33:57 PM

ਨਵੀਂ ਦਿੱਲੀ-ਮਾਰਕੀਟ ਰੈਗੁਲੇਟਰ ਸੇਬੀ ਨੇ ਬੀ. ਐੱਸ. ਸੀ. ਦੇ ਸਟਾਕ ਆਪਸ਼ਨ 'ਚ ਹੇਰਾ-ਫੇਰੀ ਅਤੇ ਧੋਖਾਦੇਹੀ ਕਰਨ ਵਾਲੀਆਂ 7 ਕੰਪਨੀਆਂ 'ਤੇ 36 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਸੇਬੀ ਨੇ ਅਪ੍ਰੈਲ 2014 ਵਲੋਂ ਸਤੰਬਰ 2015 ਤੱਕ ਬੀ. ਐੱਸ. ਈ. ਦੀ ਟਰੇਡਿੰਗ ਕਰਨ ਵਾਲੀਆਂ ਕੰਪਨੀਆਂ ਦੀ ਜਾਂਚ ਕੀਤੀ ਗਈ। ਐਕਸਚੇਂਜ ਦੇ ਸਟਾਕ ਆਪਸ਼ਨ ਸੈਗਮੈਂਟ 'ਚ ਵੱਡੇ ਪੱਧਰ 'ਤੇ ਟਰੇਡਿੰਗ ਦੀ ਨਿਗਰਾਨੀ ਤੋਂ ਬਾਅਦ ਇਹ ਜਾਂਚ ਕੀਤੀ ਗਈ।

ਸੇਬੀ ਦੇ ਹੁਕਮਾਂ ਮੁਤਾਬਕ ਵਰੁਣ ਵਿਨਮਯ ਪ੍ਰਾਈਵੇਟ ਲਿਮਟਿਡ, ਸ਼੍ਰੀ ਬਾਲਾ ਜੀ ਟ੍ਰੇਡ, ਲੀਲੀ ਨਿਊਜ਼ ਨੈੱਟਵਰਕ ਪ੍ਰਾਈਵੇਟ ਲਿਮਟਿਡ, ਬਾਰਮਕੋ ਐਨਰਜੀ ਸਿਸਟਮ, ਕੈਲੇਂਡੁਲਾ ਤੇਲੇਡਾਟਾ ਆਦਿ ਕੰਪਨੀਆਂ 'ਤੇ 5 ਲੱਖ ਰੁਪਏ ਦਾ ਜੁਰਮਾਨਾ ਲਾਇਆ ਗਿਆ ਹੈ, ਜਦੋਂ ਕਿ ਮਾਂ ਅੰਬੇ ਵੇਅਰਹਾਊਸ ਪ੍ਰਾਈਵੇਟ ਲਿਮਟਿਡ 'ਤੇ 6 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਹੈ। ਸੇਬੀ ਨੇ ਆਪਣੀ ਜਾਂਚ 'ਚ ਪਾਇਆ ਕਿ 2.91 ਲੱਖ ਟਰੇਡਰਸ 'ਚੋਂ 80 ਫ਼ੀਸਦੀ ਅਸਲੀ ਨਹੀਂ ਸਨ। ਸੇਬੀ ਨੇ ਇਹ ਵੀ ਕਿਹਾ ਹੈ ਕਿ ਸੰਸਥਾਵਾਂ ਨੇ ਪੀ. ਐੱਫ. ਯੂ. ਟੀ. ਪੀ. ਦੇ ਨਿਯਮਾਂ ਦੀ ਪਾਲਣਾ ਨਹੀਂ ਕੀਤੀ। ਸੇਬੀ ਨੇ ਕਿਹਾ ਕਿ ਕਾਂਟਰੈਕਟ 'ਚ ਨੋਟਿਸ ਦਾ ਕੰਮ ਨਿਵੇਸ਼ਕਾਂ ਦੇ ਨਾਲ ਧੋਖਾ, ਭੁਲੇਖਾ ਫੈਲਾਉਣਾ ਅਤੇ ਹੇਰਾਫੇਰੀ ਤੋਂ ਬਚਾਉਣਾ ਹੈ ਤਾਂਕਿ ਵਾਲਿਊਮ 'ਚ ਕਿਸੇ ਕਿਸਮ ਦੀ ਧੋਖਾਦੇਹੀ ਨਾ ਹੋਵੇ, ਪਰ ਇਸ ਨੋਟਿਸ 'ਚ ਦੁਚਿੱਤੀ ਦੀ ਸਥਿਤੀ ਪੈਦਾ ਹੋ ਗਈ।


Karan Kumar

Content Editor

Related News