ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ! ਤੜਕਸਾਰ ਮਿਲੀ ਖ਼ੂਨ ਨਾਲ ਭਿੱਜੀ ਲਾਸ਼

Tuesday, Jul 02, 2024 - 08:18 AM (IST)

ਨਿਹੰਗ ਸਿੰਘ ਦਾ ਬੇਰਹਿਮੀ ਨਾਲ ਕਤਲ! ਤੜਕਸਾਰ ਮਿਲੀ ਖ਼ੂਨ ਨਾਲ ਭਿੱਜੀ ਲਾਸ਼

ਪੱਖੋ ਕਲਾਂ/ਬਰਨਾਲਾ (ਮੁਖਤਿਆਰ, ਪੁਨੀਤ)- ਨੇੜਲੇ ਪਿੰਡ ਕਾਹਨੇਕੇ ਵਿਖੇ ਬੀਤੀ ਰਾਤ ਘਰ ’ਚ ਸੁੱਤੇ ਨਿਹੰਗ ਸਿੰਘ ਦਾ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਨਿਹੰਗ ਸਿੰਘ ਗਿਆਨੀ ਗੁਰਦਿਆਲ ਸਿੰਘ ਉਰਫ਼ ਜਸਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਕਾਹਨੇਕੇ ਆਪਣੇ ਘਰ ’ਚ ਬਣਾਈ ਨਿਹੰਗ ਛਾਉਣੀ ਵਿਚ ਰਾਤ ਸਮੇਂ ਸੁੱਤਾ ਪਿਆ ਸੀ, ਜਿਸ ਦਾ ਅਣਪਛਾਤੇ ਵਿਅਕਤੀਆਂ ਨੇ ਬੇਰਹਿਮੀ ਨਾਲ ਗਲੇ ਅਤੇ ਮੂੰਹ ’ਤੇ ਤੇਜ਼ਧਾਰ ਹਥਿਆਰਾਂ ਦੇ ਵਾਰ ਕਰਕੇ ਕਤਲ ਕਰ ਦਿੱਤਾ। 

ਇਹ ਖ਼ਬਰ ਵੀ ਪੜ੍ਹੋ - ਸ਼ਰਮਸਾਰ ਪੰਜਾਬ: 14 ਸਾਲ ਦੀ ਕੁੜੀ ਨੇ ਦਿੱਤਾ ਮਰੇ ਹੋਏ ਬੱਚੇ ਨੂੰ ਜਨਮ

ਇਸ ਘਟਨਾ ਦਾ ਪਤਾ ਲੋਕਾਂ ਨੂੰ ਸਵੇਰੇ ਲੱਗਿਆ, ਜਦੋਂ ਤੜਕਸਾਰ ਘਰ ਦੇ ਵੇਹੜੇ ਵਿਚ ਖ਼ੂਨ ਨਾਲ ਭਿੱਜੀ ਲਾਸ਼ ਮਿਲੀ। ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦਿਆਲ ਸਿੰਘ ਪਿਛਲੇ 25 ਸਾਲਾਂ ਤੋਂ ਪਿੰਡ ਵਿਚ ਆਪਣੇ ਬਣਾਏ ਮਕਾਨ ਵਿਚ ਛਾਉਣੀ ਬਣਾ ਕੇ ਇਕੱਲਾ ਰਹਿੰਦਾ ਸੀ। ਉਹ ਗੁਰਬਾਣੀ ਦਾ ਪਾਠ ਵੀ ਸਿਖਾਉਂਦਾ ਸੀ। ਪਰਿਵਾਰ ਨੇ ਕਤਲ ਕਰਨ ਵਾਲੇ ਮੁਲਜ਼ਮਾਂ ਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਅੱਜ ਤੋਂ ਬਦਲ ਜਾਣਗੇ ਪੁਲਸ ਦੇ ਕੰਮ ਕਰਨ ਦੇ ਤਰੀਕੇ, ਅਫ਼ਸਰਾਂ ਲਈ ਲਾਜ਼ਮੀ ਹੋਵੇਗਾ ਇਹ ਕੰਮ

ਦੱਸਣਯੋਗ ਹੈ ਕਿ ਇਸ ਪਿੰਡ ਵਿਚ ਪਹਿਲਾਂ ਵੀ ਚੱਲਦਾ ਵਹੀਰ ਬੁੱਢਾ ਦਲ ਘੋੜਿਆਂ ਦੇ ਜਥੇਦਾਰ ਬਹਾਦਰ ਸਿੰਘ ਦਾ ਵੀ ਪਿੰਡ ਦੀ ਧਰਮਸ਼ਾਲਾ ਵਿਚ ਕਤਲ ਕਰ ਦਿੱਤਾ ਗਿਆ ਸੀ। ਪੁਲਸ ਥਾਣਾ ਰੂੜੇਕੇ ਕਲਾਂ ਨੇ ਜਰਨੈਲ ਸਿੰਘ ਪੁੱਤਰ ਭਰਪੂਰ ਸਿੰਘ ਵਾਸੀ ਕਾਹਨੇਕੇ ਦੇ ਬਿਆਨਾਂ ’ਤੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News