ਪੈਰਿਸ ’ਚ ਕੱਟੜਪੰਥੀਆਂ ਵੱਲੋਂ ਪ੍ਰਦਰਸ਼ਨ, ਪੁਲਸ ਨੇ ਹੰਝੂ ਗੈਸ ਦੀ ਕੀਤੀ ਵਰਤੋਂ
Tuesday, Jul 02, 2024 - 05:35 AM (IST)
ਪੈਰਿਸ - ਪੈਰਿਸ ਵਿਚ ਇਕ ਪ੍ਰਦਰਸ਼ਨ ਦੌਰਾਨ ਬਲੈਕ ਬਲਾਕ ਅੰਦੋਲਨ ਦੇ ਕੱਟੜਪੰਥੀਆਂ ਨੂੰ ਖਦੇੜਣ ਲਈ ਪੁਲਸ ਨੇ ਹੰਝੂ ਗੈਸ ਦੀ ਵਰਤੋਂ ਕੀਤੀ। ਇਹ ਜਾਣਕਾਰੀ ਆਰ.ਆਈ.ਏ. ਨੋਵੋਸਤੀ ਨੇ ਸੋਮਵਾਰ ਨੂੰ ਦਿੱਤੀ। ਫਰਾਂਸ ’ਚ ਸੰਸਦੀ ਚੋਣਾਂ ਦੇ ਪਹਿਲੇ ਗੇੜ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਪੈਰਿਸ ਦੇ ਪਲੇਸ ਡੇ ਲਾ ਰਿਪਬਲਿਕ ’ਚ ਪ੍ਰਦਰਸ਼ਨ ਸ਼ੁਰੂ ਹੋ ਗਏ। ਪ੍ਰਦਰਸ਼ਨ ’ਚ 1000 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਪਰ ਫਿਲਹਾਲ ਪ੍ਰਦਰਸ਼ਨਕਾਰੀਆਂ ਦੀ ਗਿਣਤੀ 200 ਤੋਂ ਵੱਧ ਨਹੀਂ ਸੀ।
ਇਹ ਵੀ ਪੜ੍ਹੋ- ਸ਼ਿਵ ਭਗਤਾਂ 'ਚ ਭਾਰੀ ਉਤਸ਼ਾਹ, ਬਾਬਾ ਬਰਫਾਨੀ ਦੇ ਦਰਸ਼ਨ ਲਈ ਤਿੰਨ ਦਿਨਾਂ 'ਚ ਪਹੁੰਚੇ 51 ਹਜ਼ਾਰ ਤੋਂ ਵੱਧ ਸ਼ਰਧਾਲੂ
ਪ੍ਰਦਰਸ਼ਨ ਕਈ ਘੰਟਿਆਂ ਤੱਕ ਸ਼ਾਂਤਮਈ ਰਿਹਾ ਪਰ ਫਿਰ ਬਲੈਕ ਬਲਾਕ ਅੰਦੋਲਨ ਦੇ ਕੱਟੜਪੰਥੀ ਨੌਜਵਾਨ ਇਸ ਪ੍ਰਦਰਸ਼ਨ ’ਚ ਸ਼ਾਮਲ ਹੋ ਗਏ। ਕੱਟੜਪੰਥੀਆਂ ਨੇ ਪੁਲਸ ਖਿਲਾਫ ਭੜਕਣਾ ਸ਼ੁਰੂ ਕਰ ਦਿੱਤਾ, ਕੂੜੇ ਦੇ ਡੱਬਿਆਂ ਨੂੰ ਅੱਗ ਲਗਾ ਦਿੱਤੀ ਅਤੇ ਕੈਫੇ ਦੀਆਂ ਖਿੜਕੀਆਂ ਭੰਨ ਦਿੱਤੀਆਂ।
ਸੱਜੇ ਪੱਖੀ ਨੈਸ਼ਨਲ ਰੈਲੀ ਪਾਰਟੀ 34.2 ਫੀਸਦੀ ਵੋਟਾਂ ਨਾਲ ਚੋਣਾਂ ਦੇ ਪਹਿਲੇ ਗੇੜ ਵਿਚ ਅੱਗੇ ਚੱਲ ਰਹੀ ਹੈ, ਇਸ ਤੋਂ ਬਾਅਦ ਖੱਬੇ ਪੱਖੀ ਨਿਊ ਪਾਪੂਲਰ ਫਰੰਟ ਗੱਠਜੋੜ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੀ ਮੱਧ ਮਾਰਗੀ ਗੱਠਜੋੜ ਕ੍ਰਮਵਾਰ 29.1 ਫੀਸਦੀ ਅਤੇ 21.5 ਫੀਸਦੀ ਨਾਲ ਅੱਗੇ ਹੈ।
ਇਹ ਵੀ ਪੜ੍ਹੋ- ਨਿਊਯਾਰਕ 'ਚ ਵਾਪਰਿਆ ਵੱਡਾ ਜਹਾਜ਼ ਹਾਦਸਾ, ਇਕ ਹੀ ਪਰਿਵਾਰ ਦੇ 5 ਜੀਆਂ ਦੀ ਹੋਈ ਮੌਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e