ਵਿਦੇਸ਼ ਗਏ ਪਤੀ ਨੂੰ ਛੱਡ ਕੇ ਪਤਨੀ ਨੇ ਕਰਵਾਇਆ ਦੂਜਾ ਵਿਆਹ, ਮਾਮਲਾ ਦਰਜ
Tuesday, Jul 02, 2024 - 10:04 AM (IST)

ਜ਼ੀਰਾ (ਗੁਰਮੇਲ) : ਪਤੀ ਦੇ ਵਿਦੇਸ਼ ਜਾਣ ਤੋਂ ਬਾਅਦ ਪਤਨੀ ਵੱਲੋਂ ਬਿਨਾਂ ਤਲਾਕ ਦਿੱਤੇ ਦੂਜੇ ਵਿਆਹ ਕਰਵਾ ਲੈਣ ਦੇ ਦੋਸ਼ ’ਚ ਥਾਣਾ ਮੱਖੂ ਦੀ ਪੁਲਸ ਨੇ ਔਰਤ ਸਮੇਤ 2 ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਇਸ ਦੀ ਜਾਣਕਾਰੀ ਦਿੰਦੇ ਏ. ਐੱਸ. ਆਈ. ਬਲਰਾਜ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਕੁਲਦੀਪ ਸਿੰਘ ਪੁੱਤਰ ਅਨੋਖ ਸਿੰਘ ਵਾਸੀ ਘੁੱਦੂ ਵਾਲਾ ਦੱਸਿਆ ਕਿ ਉਹ ਵਿਦੇਸ਼ ਗਿਆ ਹੋਇਆ ਸੀ।
ਉਸ ਦੀ ਪਤਨੀ ਮਨਜੀਤ ਕੌਰ ਨੇ ਬਿਨਾਂ ਤਲਾਕ ਦਿੱਤੇ ਗੁਰਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵਲੂਰ ਨਾਲ ਦੂਜਾ ਵਿਆਹ ਕਰਵਾ ਲਿਆ ਤੇ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਵਿਦੇਸ਼ ਚਲੇ ਗਏ। ਪੁਲਸ ਵੱਲੋਂ ਮਨਜੀਤ ਕੌਰ ਤੇ ਗੁਰਮੀਤ ਸਿੰਘ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।