ਬੇਘਰ ਹੋਣ ਤੋਂ ਬਾਅਦ ਪਾਇਲ ਮਲਿਕ ਦਾ ਝਲਕਿਆ ਦਰਦ, ਦੱਸਿਆ ਬਾਹਰ ਆਉਣ ਦਾ ਕਾਰਨ

07/02/2024 9:53:12 AM

ਨਵੀਂ ਦਿੱਲੀ: ਅਰਮਾਨ ਮਲਿਕ 'ਬਿੱਗ ਬੌਸ ਓਟੀਟੀ 3' ਵਿੱਚ ਆਪਣੀਆਂ ਪਤਨੀਆਂ ਪਾਇਲ ਮਲਿਕ ਅਤੇ ਕ੍ਰਿਤਿਕਾ ਮਲਿਕ ਨਾਲ ਹਿੱਸਾ ਲੈ ਰਹੇ ਹਨ। ਇਸ ਸ਼ੋਅ 'ਚ ਇਨ੍ਹਾਂ ਤਿੰਨਾਂ ਦੀ ਜੋੜੀ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਸਨ ਪਰ ਹੁਣ ਅਰਮਾਨ ਦੀ ਪਹਿਲੀ ਪਤਨੀ ਅਤੇ ਵਲਾਗਰ ਪਾਇਲ ਮਲਿਕ ਨੇ ਘਰ ਛੱਡ ਦਿੱਤਾ ਹੈ। ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਪਾਇਲ ਨੂੰ ਮੀਡੀਆ ਨਾਲ ਗੱਲਬਾਤ ਕਰਦੇ ਦੇਖਿਆ ਗਿਆ। ਹੁਣ ਘਰ ਤੋਂ ਬਾਹਰ ਆਉਣ ਤੋਂ ਬਾਅਦ ਪਾਇਲ ਮਲਿਕ ਨੇ ਇੱਕ ਇਮੋਸ਼ਨਲ ਵੀਡਿਓ ਸ਼ੇਅਰ ਕੀਤਾ ਹੈ।  

 

 
 
 
 
 
 
 
 
 
 
 
 
 
 
 
 

A post shared by Payal Malik (@payal_malik_53)

ਇਸ ਵੀਡਿਓ ਨੂੰ ਸ਼ੇਅਰ ਕਰਦੇ ਹੋਏ ਪਾਇਲ ਨੇ ਫੈਨਜ਼ ਦਾ ਧੰਨਵਾਦ ਕੀਤਾ ਹੈ। ਵੀਡਿਓ 'ਚ ਉਹ ਗੁਲਾਬੀ ਰੰਗ ਦੀ ਟੀ-ਸ਼ਰਟ 'ਚ ਨਜ਼ਰ ਆ ਰਹੀ ਹੈ। ਪਾਇਲ ਨੇ ਸਭ ਦਾ ਧੰਨਵਾਤਦ ਕੀਤਾ ਅਤੇ ਕਿਹਾ ਕਿ ਤੁਸੀ ਸਾਰਿਆਂ ਨੇ ਮੇਰਾ ਬਹੁਤ ਸਾਥ ਦਿੱਤਾ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਮੈਂ ਬਿੱਗ ਬੌਸ ਦੇ ਘਰ ਤੋਂ ਬਾਹਰ ਆਈ ਹਾਂ। ਇੰਨਾ ਪਿਆਰ ਅਤੇ ਸਹਿਯੋਗ ਦੇਣ ਲਈ ਧੰਨਵਾਦ। ਮੈਂ ਜਾਣਦੀ ਹਾਂ ਕਿ ਮੈਂ ਵੋਟ ਕਾਰਨ ਬਾਹਰ ਨਹੀਂ ਆਈ, ਮੈਂ ਬਿੱਗ ਬੌਸ ਦੇ ਘਰ ਵਾਲਿਆਂ ਕਾਰਨ ਬਾਹਰ ਆਈ ਹਾਂ। ਮੈਂ ਬਾਹਰ ਆਈ ਹਾਂ ਕਿਉਂਕਿ ਘਰ ਵਾਲਿਆਂ ਨੇ ਮੇਨੂੰ ਨੋਮਿਨੇਟ ਕੀਤਾ ਸੀ। ਘਰ 'ਚ ਮੈਂ ਤੂਹਾਨੂੰ ਬਿਲਕੁਲ ਉਸੇ ਤਰ੍ਹਾਂ ਨਜ਼ਰ ਆਈ ਸੀ ਜਿਵੇਂ ਤੁਸੀ ਸਾਰੇ ਮੈਨੂੰ ਜਾਣਦੇ ਹੋ। ਬਸ ਇਸ ਤਰ੍ਹਾਂ ਮੈਨੂੰ ਸਹਿਯੋਗ ਦਿੰਦੇ ਰਹੋ।

ਇਹ ਵੀ ਪੜ੍ਹੋ- ਦਿਲਜੀਤ-ਨੀਰੂ ਦੀ 'ਜੱਟ ਐਂਡ ਜੂਲੀਅਟ 3' ਨੇ ਬਣਾਇਆ ਰਿਕਾਰਡ, 4 ਦਿਨਾਂ 'ਚ ਕਮਾਏ 49.06 ਕਰੋੜ ਰੁਪਏ

ਇਸ ਵੀਡਿਓ ਨੂੰ ਦੇਖ ਕੇ ਪਾਇਲ ਦੇ ਫੈਨਜ਼ ਕਾਫੀ ਨਿਰਾਸ਼ ਹਨ। ਹਾਲਾਂਕਿ ਪ੍ਰਸ਼ੰਸਕਾ ਦਾ ਕਹਿਣਾ ਹੈ ਕਿ ਭਾਵੇਂ ਪਾਇਲ ਨੂੰ ਘਰ ਤੋਂ ਬਾਹਰ ਕਰ ਦਿੱਤਾ ਗਿਆ ਹੈ, ਪਰ ਉਸ ਦੀ ਵਾਈਲਡ ਕਾਰਡ ਐਂਟਰੀ ਹੋਣੀ ਚਾਹੀਦੀ ਹੈ। ਕਈ ਫੈਨਜ਼ ਦਾ ਕਹਿਣਾ ਹੈ ਕਿ ਉਹ ਹੁਣ ਬਿੱਗ ਬੌਸ ਸ਼ੋਅ ਨਹੀਂ ਦੇਖਣਗੇ।ਤੁਹਾਨੂੰ ਦੱਸ ਦੇਈਏ ਕਿ ਪਾਇਲ ਮਲਿਕ ਯੂਟਿਉਬਰ ਅਰਮਾਨ ਮਲਿਕ ਦੀ ਪਹਿਲੀ ਪਤਨੀ ਹੈ। ਅਰਮਾਨ ਨੇ ਦੋ ਵਾਰ ਵਿਆਹ ਕੀਤਾ ਹੈ। ਉਨ੍ਹਾਂ ਦੀ ਦੂਜੀ ਪਤਨੀ ਦਾ ਨਾਂ ਕ੍ਰਿਤਿਕਾ ਮਲਿਕ ਹੈ। ਅਰਮਾਨ ਨੇ ਦੋਵੇਂ ਪਤਨੀਆਂ ਨਾਲ ਬਿੱਗ ਬੌਸ ‘ਚ ਹਿੱਸਾ ਲਿਆ ਸੀ। ਹਾਲਾਂਕਿ ਹੁਣ ਪਾਇਲ ਸ਼ੋਅ ਤੋਂ ਬਾਹਰ ਆ ਗਈ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News