Hina Khan ਨੇ ਕੀਮੋਥੈਰੇਪੀ ਤੋਂ ਪਹਿਲਾਂ ਅਟੈਂਡ ਕੀਤਾ ਸੀ ਐਵਾਰਡ ਫੰਕਸ਼ਨ, ਵੀਡੀਓ ਸ਼ੇਅਰ ਕਰਕੇ ਦਿੱਤੀ ਜਾਣਕਾਰੀ
Tuesday, Jul 02, 2024 - 09:54 AM (IST)
ਮੁੰਬਈ- ਟੀ.ਵੀ. ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਅਦਾਕਾਰੀ ਨਾਲ ਲੋਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਹਿਨਾ ਖਾਨ ਨੇ ਹਾਲ ਹੀ 'ਚ ਖੁਲਾਸਾ ਕੀਤਾ ਸੀ ਕਿ ਉਹ ਤੀਜੀ ਸਟੇਜ ਦੇ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੈ। ਇਸ ਗੱਲ ਦਾ ਖੁਲਾਸਾ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਰਾਹੀਂ ਕੀਤਾ ਹੈ। ਹਿਨਾ ਖਾਨ ਨੇ ਆਪਣੀ ਬੀਮਾਰੀ ਬਾਰੇ ਦੱਸ ਕੇ ਸਭ ਨੂੰ ਹੈਰਾਨ ਕਰ ਦਿੱਤਾ। ਪਰ ਇਸ ਦੌਰਾਨ ਅਦਾਕਾਰਾ ਨੇ ਹਿੰਮਤ ਨਾਲ ਕੰਮ ਕੀਤਾ। ਹੁਣ ਹਿਨਾ ਨੇ ਅਜਿਹਾ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਸ ਦੇ ਹੌਂਸਲੇ ਦੀ ਤਾਰੀਫ਼ ਕਰ ਰਹੇ ਹਨ।
ਬੀਤੀ ਰਾਤ ਹਿਨਾ ਨੇ ਇਕ ਵੀਡੀਓ ਸ਼ੇਅਰ ਕੀਤਾ, ਵੀਡੀਓ ਦੀ ਸ਼ੁਰੂਆਤ ਹਿਨਾ ਖਾਨ ਦੇ ਰੈੱਡ ਕਾਰਪੇਟ 'ਤੇ ਪੈਪਰਾਜ਼ੀ ਨੂੰ ਪੋਜ਼ ਦਿੰਦੀ ਹੈ ਅਤੇ ਈਵੈਂਟ 'ਚ ਐਵਾਰਡ ਹਾਸਲ ਕਰਦੀ ਹੋਈ ਹੈ। ਰਹੀ ਹੈ। ਅਦਾਕਾਰਾ ਭਾਵੁਕ ਵੀ ਹੁੰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਹਿਨਾ ਖਾਨ ਨੇ ਕੈਪਸ਼ਨ 'ਚ ਲਿਖਿਆ- 'ਇਸ ਐਵਾਰਡ ਨਾਈਟ 'ਚ ਮੈਨੂੰ ਆਪਣੇ ਕੈਂਸਰ ਬਾਰੇ ਪਤਾ ਸੀ ਪਰ ਫਿਰ ਵੀ ਮੈਂ ਨਾਰਮਲ ਰਹਿਣ ਦਾ ਫੈਸਲਾ ਕੀਤਾ। ਸਿਰਫ਼ ਆਪਣੇ ਲਈ ਨਹੀਂ, ਸਗੋਂ ਸਾਡੇ ਸਾਰਿਆਂ ਲਈ। ਇਹ ਉਹ ਦਿਨ ਸੀ ਜਿਸ ਨੇ ਸਭ ਕੁਝ ਬਦਲ ਦਿੱਤਾ। ਇਹ ਮੇਰੀ ਜ਼ਿੰਦਗੀ ਦੇ ਸਭ ਤੋਂ ਚੁਣੌਤੀਪੂਰਨ ਦੌਰ ਦੀ ਸ਼ੁਰੂਆਤ ਸੀ।
ਇਹ ਵੀ ਪੜ੍ਹੋ- ਦਿਲਜੀਤ-ਨੀਰੂ ਦੀ 'ਜੱਟ ਐਂਡ ਜੂਲੀਅਟ 3' ਨੇ ਬਣਾਇਆ ਰਿਕਾਰਡ, 4 ਦਿਨਾਂ 'ਚ ਕਮਾਏ 49.06 ਕਰੋੜ ਰੁਪਏ
ਅਦਾਕਾਰਾ ਨੇ ਅੱਗੇ ਲਿਖਿਆ- 'ਮੈਂ ਸਭ ਤੋਂ ਵੱਧ ਆਪਣੇ ਲਈ ਸਕਾਰਾਤਮਕਤਾ ਰੱਖਣ ਦਾ ਫੈਸਲਾ ਕੀਤਾ ਹੈ। ਮੈਂ ਇਸ ਨੂੰ ਆਪਣੇ ਲਈ ਆਮ ਕਰਨ ਬਾਰੇ ਸੋਚਿਆ ਹੈ। ਮੇਰਾ ਕੰਮ ਮੇਰੇ ਲਈ ਮਾਇਨੇ ਰੱਖਦਾ ਹੈ। ਮੈਂ ਨਹੀਂ ਝੁਕਾਂਗੀ। ਮੈਨੂੰ ਇਹ ਪੁਰਸਕਾਰ ਮੇਰੇ ਪਹਿਲੇ ਕੀਮੋਥੈਰੇਪੀ ਸੈਸ਼ਨ ਤੋਂ ਠੀਕ ਪਹਿਲਾਂ ਮਿਲਿਆ ਸੀ। ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਜ਼ਿੰਦਗੀ 'ਚ ਆਉਣ ਵਾਲੀਆਂ ਸਾਰੀਆਂ ਮੁਸ਼ਕਿਲਾਂ ਨੂੰ ਸਰਲ ਬਣਾਓ, ਉਨ੍ਹਾਂ ਨਾਲ ਸਾਧਾਰਨ ਰਹਿਣ ਦੀ ਕੋਸ਼ਿਸ਼ ਕਰੋ ਅਤੇ ਤਦ ਹੀ ਆਪਣਾ ਟੀਚਾ ਤੈਅ ਕਰੋ।
ਇਹ ਵੀ ਪੜ੍ਹੋ- ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਅਦਾਕਾਰ ਰਣਵੀਰ ਸਿੰਘ ਹੋਏ ਇਮੋਸ਼ਨਲ, ਪੋਸਟ ਸਾਂਝੀ ਕਰ ਆਖੀ ਇਹ ਗੱਲ
ਪੋਸਟ 'ਚ ਹਿਨਾ ਨੇ ਅੱਗੇ ਲਿਖਿਆ- 'ਭਾਵੇਂ ਕਿੰਨਾ ਵੀ ਔਖਾ ਕਿਉਂ ਨਾ ਹੋਵੇ, ਕਦੇ ਹਾਰ ਨਾ ਮੰਨੋ ਅਤੇ ਨਾ ਹੀ ਪਿੱਛੇ ਹਟੋ।' ਤੁਹਾਨੂੰ ਦੱਸ ਦੇਈਏ ਕਿ ਇਸ ਵੀਡੀਓ 'ਚ ਹਿਨਾ ਖਾਨ ਦੀਆਂ ਅੱਖਾਂ 'ਚ ਦਰਦ ਨਜ਼ਰ ਆ ਰਿਹਾ ਹੈ ਪਰ ਇਸ ਦੇ ਬਾਵਜੂਦ ਕੈਂਸਰ ਨਾਲ ਜੰਗ ਲੜ ਰਹੀ ਅਦਾਕਾਰਾ ਇਸ ਬੀਮਾਰੀ ਦਾ ਸਾਹਸ ਨਾਲ ਸਾਹਮਣਾ ਕਰ ਰਹੀ ਹੈ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਿੱਥੇ ਇੱਕ ਪਾਸੇ ਫੈਨਜ਼ ਹਿਨਾ ਦੇ ਹੌਂਸਲੇ ਦੀ ਤਾਰੀਫ ਕਰ ਰਹੇ ਹਨ, ਉੱਥੇ ਹੀ ਦੂਜੇ ਪਾਸੇ ਸੈਲੇਬਸ ਵੀ ਹਿਨਾ ਖਾਨ ਨੂੰ ਹੌਂਸਲਾ ਦੇ ਰਹੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।