ਅਮਰੀਕਾ ''ਚ ਪਾਕਿਸਤਾਨੀ ਲਿਵਰੀ ਡਰਾਈਵਰ ਦਾ ਗੋਲੀ ਮਾਰ ਕੇ ਕਤਲ

Tuesday, Jul 02, 2024 - 09:55 AM (IST)

ਅਮਰੀਕਾ ''ਚ ਪਾਕਿਸਤਾਨੀ ਲਿਵਰੀ ਡਰਾਈਵਰ ਦਾ ਗੋਲੀ ਮਾਰ ਕੇ ਕਤਲ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਵਿਖੇ ਬੀਤੇ ਦਿਨ ਵਾਪਰੀ ਇਕ ਘਟਨਾ ਵਿਚ ਇਕ ਪਾਕਿਸਤਾਨੀ ਪਰਵਾਸੀ ਲਿਵਰੀ ਡਰਾਈਵਰ ਨਵੀਦ ਅਫਜ਼ਲ (52) ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਨਵੀਦ, ਜੋ ਦੋ ਸਾਲ ਪਹਿਲਾਂ ਅਮਰੀਕਾ ਆਇਆ ਸੀ ਅਤੇ ਦਿਨ ਵੇਲੇ ਰੈੱਡ ਹੁੱਕ ਦੇ ਇੱਕ ਰੈਸਟੋਰੈਂਟ ਵਿੱਚ ਚਿਕਨ ਫ੍ਰਾਈ ਕਰਨ ਅਤੇ ਰਾਤ ਨੂੰ ਲਿਵਰੀ ਕਾਰ ਸਰਵਿਸ ਡਰਾਈਵਰ ਵਜੋਂ ਕੰਮ ਕਰਦਾ ਸੀ। ਨਿਊਯਾਰਕ ਦੇ ਬਰੁਕਲਿਨ ਵਿੱਚ ਦੇਰ ਰਾਤ ਲੁੱਟ ਦੀ ਕੋਸ਼ਿਸ਼ ਦੌਰਾਨ ਉਸ ਦੇ ਸਿਰ ਵਿੱਚ ਗੋਲੀ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ। ਪੁਲਸ ਦਾ ਕਹਿਣਾ ਹੈ ਕਿ ਦੋ ਸ਼ੱਕੀ ਵਿਅਕਤੀਆਂ ਨੇ ਉਸ ਰਾਤ ਲੁੱਟ ਦੀ ਨੀਯਤ ਨਾਲ ਨਵੀਦ ਅਫ਼ਜ਼ਲ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ ਅਤੇ ਉਸ ਦੀ ਮੌਤ ਹੋ ਗਈ।

ਪੁਲਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਫਜ਼ਲ ਨੂੰ ਵੀਰਵਾਰ ਰਾਤ 10:00 ਵਜੇ ਦੇ ਕਰੀਬ ਉਸ ਸਮੇਂ ਗੋਲੀ ਮਾਰ ਦਿੱਤੀ ਗਈ, ਜਦੋਂ ਉਹ ਪ੍ਰਾਸਪੈਕਟ ਹਾਈਟਸ ਵਿੱਚ ਲਿੰਕਨ ਪਲੇਸ ਅਪਾਰਟਮੈਂਟ ਬਿਲਡਿੰਗ ਦੇ ਬਾਹਰ ਇੱਕ ਕਾਲੇ ਰੰਗ ਦੀ ਆਪਣੀ ਮਰਸੀਡੀਜ਼-ਬੈਂਜ਼ ਦੀ ਡਰਾਈਵਰ ਸੀਟ 'ਤੇ ਬੈਠਾ ਸੀ। ਪਰ ਇਹ ਸਪੱਸ਼ਟ ਨਹੀਂ ਹੈ ਕਿ ਗੋਲੀਬਾਰੀ ਕਿਸ ਕਾਰਨ ਹੋਈ। ਉਧਰ ਪੁਲਸ ਨੇ ਕਿਹਾ ਕਿ ਦੋ ਯਾਤਰੀ ਕਾਰ ਦੀ ਪਿਛਲੀ ਸੀਟ 'ਤੇ ਚੜ੍ਹ ਗਏ, ਇਸ ਤੋਂ ਪਹਿਲਾਂ ਕਿ ਇਕ ਨੇ ਬੰਦੂਕ ਚਲਾਈ ਅਤੇ ਗੋਲੀ ਮਾਰ ਦਿੱਤੀ ਜੋ ਅਫਜ਼ਲ ਦੇ ਚਿਹਰੇ 'ਤੇ ਲੱਗੀ। ਇਸ ਤੋਂ ਬਾਅਦ ਦੋ ਅਣਪਛਾਤੇ ਵਿਅਕਤੀ ਉੱਥੋਂ ਫ਼ਰਾਰ ਹੋ ਗਏ। 

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕੀ ਸੰਸਦ ਮੈਂਬਰਾਂ ਨੇ ਹਿੰਦੂਆਂ ਨੂੰ ਵਿਤਕਰੇ ਅਤੇ 'ਹਿੰਦੂਫੋਬੀਆ' ਖ਼ਿਲਾਫ਼ ਦਿਵਾਇਆ ਭਰੋਸਾ 

ਪੁਲਸ ਨੇ ਦੱਸਿਆ ਕਿ ਈ.ਐਮ.ਐਸ ਵਰਕਰਾਂ ਨੇ ਅਫਜ਼ਲ ਨੂੰ ਗੰਭੀਰ ਹਾਲਤ ਵਿੱਚ ਨਿਊਯਾਰਕ ਦੇ ਪ੍ਰੇਸਬੀਟੇਰੀਅਨ ਬਰੁਕਲਿਨ ਮੈਥੋਡਿਸਟ ਹਸਪਤਾਲ ਵਿੱਖੇ ਪਹੁੰਚਾਇਆ ਪਰ ਤਿੰਨ ਦਿਨ ਬਾਅਦ ਉਸ ਦੀ ਹਸਪਤਾਲ ਵਿੱਚ ਮੌਤ ਹੋ ਗਈ। ਮੈਡੀਕਲ ਜਾਂਚਕਰਤਾ ਨੇ ਇਸ ਨੂੰ ਇੱਕ ਕਤਲ ਕਰਾਰ ਦਿੱਤਾ। ਹਾਲਾਂਕਿ ਨਿਊਯਾਰਕ ਪੁਲਸ ਡਿਪਾਰਟਮੈਂਟ ਨੇ ਪੁਸ਼ਟੀ ਨਹੀਂ ਕੀਤੀ ਕਿ ਉਸ ਦੀ ਮੌਤ ਲੁੱਟ ਦੀ ਕੋਸ਼ਿਸ਼ ਦੌਰਾਨ ਹੋਈ ਸੀ। ਪੁਲਸ ਨੇ ਕੈਮਰਿਆਂ ਦੀ ਫੁਟੇਜ ਤੋਂ ਸ਼ੱਕੀ ਵਿਅਕਤੀਆਂ ਨੂੰ ਗੂੜ੍ਹੇ ਰੰਗ ਦੇ ਦੋ ਵਿਅਕਤੀਆਂ ਵਜੋਂ ਦਰਸਾਇਆ ਅਤੇ ਦੋਵਾਂ ਦੀ ਉਮਰ 18 ਤੋਂ 25 ਸਾਲ ਦੇ ਵਿਚਕਾਰ ਸੀ। ਪੁਲਸ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਕਾਲੇ ਰੰਗ ਦੀ ਹੂਡੀ, ਕਾਲੀ ਪੈਂਟ ਅਤੇ ਕਾਲੇ ਸਨੀਕਰ ਪਾਏ ਹੋਏ ਸਨ। ਦੂਜੇ ਨੇ ਨੀਲੇ ਰੰਗ ਦੀ ਹੂਡੀ, ਸਲੇਟੀ ਪੈਂਟ ਅਤੇ ਕਾਲੇ ਸਨੀਕਰ ਪਹਿਨੇ ਹੋਏ ਸਨ। ਸੱਕੀ ਅਜੇ ਤੱਕ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News