ਦਿਸ਼ਾ ਪਟਾਨੀ ਦੇ ਟੈਟੂ ਨੇ ਉਡਾਈ ਫੈਨਜ਼ ਦੀ ਨੀਂਦ, ਸੋਸ਼ਲ ਮੀਡੀਆ ''ਤੇ ਮਚੀ ਖਲਬਲੀ

Tuesday, Jul 02, 2024 - 10:28 AM (IST)

ਦਿਸ਼ਾ ਪਟਾਨੀ ਦੇ ਟੈਟੂ ਨੇ ਉਡਾਈ ਫੈਨਜ਼ ਦੀ ਨੀਂਦ, ਸੋਸ਼ਲ ਮੀਡੀਆ ''ਤੇ ਮਚੀ ਖਲਬਲੀ

ਮੁੰਬਈ- ਅਦਾਕਾਰਾ ਦਿਸ਼ਾ ਪਟਾਨੀ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਇਸ ਵਾਰ ਵੀ ਕੁਝ ਅਜਿਹਾ ਹੀ ਹੋਇਆ ਹੈ, ਦਿਸ਼ਾ ਪਟਾਨੀ ਦਾ ਪਹਿਲੀ ਅਫਵਾਹ ਪ੍ਰੇਮੀ ਟਾਈਗਰ ਸ਼ਰਾਫ ਸੀ। ਦੋਹਾਂ ਨੇ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕੀਤਾ ਸੀ। ਦੋਹਾਂ ਦੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਸਨ, ਫਿਰ ਅਚਾਨਕ ਦੋਵੇਂ ਵੱਖ ਹੋ ਗਏ। ਇਸ ਤੋਂ ਬਾਅਦ ਦਿਸ਼ਾ ਦਾ ਨਾਂ ਹਾਰਦਿਕ ਪੰਡਯਾ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਦੇ ਭਰਾ ਅਲੈਗਜ਼ੈਂਡਰ ਅਲੀਕ ਨਾਲ ਜੋੜਿਆ ਜਾਣ ਲੱਗਾ। ਅਜਿਹੇ 'ਚ ਦਿਸ਼ਾ ਪਟਾਨੀ ਦਾ ਟੈਟੂ ਇੱਕ ਰਹੱਸ ਬਣਦਾ ਜਾ ਰਿਹਾ ਹੈ। ਕਿਉਂਕਿ ਇਸ ਟੈਟੂ ਦਾ ਪੂਰਾ ਰੂਪ ਹੀ ਅਜੀਬ ਲੱਗਦਾ ਹੈ। ਇਸ ਨੂੰ ਦੇਖ ਕੇ ਪ੍ਰਸ਼ੰਸਕ ਵੀ ਪਰੇਸ਼ਾਨ ਹੋ ਰਹੇ ਹਨ।

ਇਹ ਵੀ ਪੜ੍ਹੋ- ਦਿਲਜੀਤ-ਨੀਰੂ ਦੀ 'ਜੱਟ ਐਂਡ ਜੂਲੀਅਟ 3' ਨੇ ਬਣਾਇਆ ਰਿਕਾਰਡ, 4 ਦਿਨਾਂ 'ਚ ਕਮਾਏ 49.06 ਕਰੋੜ ਰੁਪਏ


ਰੇਡਿਟ 'ਤੇ ਦਿਸ਼ਾ ਪਟਾਨੀ ਦੀ ਇਕ ਫੋਟੋ ਵਾਇਰਲ ਹੋ ਰਹੀ ਹੈ। ਇਸ 'ਚ ਉਸ ਦੇ ਹੱਥ 'ਤੇ ਇਕ ਟੈਟੂ ਨਜ਼ਰ ਆ ਰਿਹਾ ਹੈ। ਇਸ ਫੋਟੋ 'ਚ ਅਦਾਕਾਰਾ ਦੇ ਹੱਥ 'ਤੇ 'PD' ਅੱਖਰ ਲਿਖਿਆ ਨਜ਼ਰ ਆ ਰਿਹਾ ਹੈ। ਹੁਣ ਯੂਜ਼ਰਸ ਉਸ ਨੂੰ ‘ਕਲਕੀ 2898 ਏ. ਡੀ. ਅਜਿਹੇ 'ਚ ਉਨ੍ਹਾਂ ਦੇ ਪ੍ਰਸ਼ੰਸਕ ਖੁਦ ਅਦਾਕਾਰਾ ਤੋਂ ਇਸ ਦਾ ਮਤਲਬ ਪੁੱਛ ਰਹੇ ਹਨ। ਆਖ਼ਰਕਾਰ, ਅਦਾਕਾਰਾ ਨੇ ਆਪਣੇ ਹੱਥਾਂ 'ਤੇ ਕਿਸ ਦਾ ਨਾਮ ਲਿਖਿਆ ਹੈ?

ਇਹ ਵੀ ਪੜ੍ਹੋ- ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਅਦਾਕਾਰ ਰਣਵੀਰ ਸਿੰਘ ਹੋਏ ਇਮੋਸ਼ਨਲ, ਪੋਸਟ ਸਾਂਝੀ ਕਰ ਆਖੀ ਇਹ ਗੱਲ

ਦਿਸ਼ਾ ਦਾ ਨਾਂ ਪ੍ਰਭਾਸ ਨਾਲ ਵੀ ਜੋੜ ਰਹੇ ਹਨ ਕਿਉਂਕਿ ਦਿਸ਼ਾ ਨੇ ਪ੍ਰਭਾਸ ਦੀ ਨਵੀਂ ਫਿਲਮ 'ਕਲਕੀ 2898 ਏ. ਡੀ.' 'ਚ ਉਨ੍ਹਾਂ ਨਾਲ ਕੰਮ ਕੀਤਾ ਹੈ, ਇਸ ਲਈ ਉਨ੍ਹਾਂ ਦਾ ਕਹਿਣਾ ਹੈ ਕਿ ਸ਼ਾਇਦ ਇਸ ਫ਼ਿਲਮ ਰਾਹੀਂ ਦੋਵੇਂ ਇੱਕ ਦੂਜੇ ਦੇ ਨੇੜੇ ਆ ਗਏ ਹਨ ਅਤੇ ਡੇਟਿੰਗ ਸ਼ੁਰੂ ਕਰ ਦਿੱਤੀ ਹੈ। ਨਹੀਂ ਤਾਂ ਉਸ ਦਾ ਨਾਂ ਪਿੱਛੇ ਕੌਣ ਲਿਖਵਾਏਗਾ? ਦਿਸ਼ਾ ਪਟਾਨੀ ਦੇ ਟੈਟੂ ਦਾ ਅਸਲੀ ਮਤਲਬ ਜਾਣਨ ਲਈ ਹਰ ਕੋਈ ਬੇਤਾਬ ਹੈ।


author

Priyanka

Content Editor

Related News