ਦਿਲਜੀਤ-ਨੀਰੂ ਦੀ ''ਜੱਟ ਐਂਡ ਜੂਲੀਅਟ 3'' ਨੇ ਬਣਾਇਆ ਰਿਕਾਰਡ, 4 ਦਿਨਾਂ ''ਚ ਕਮਾਏ 49.06 ਕਰੋੜ ਰੁਪਏ

07/02/2024 9:13:01 AM

ਜਲੰਧਰ– ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਬਾਕਸ ਆਫਿਸ 'ਤੇ ਆਏ ਦਿਨ ਕਮਾਈ ਦੇ ਨਵੇਂ ਰਿਕਾਰਡ ਬਣਾ ਰਹੀ ਹੈ। ਇਸ ਫਿਲਮ 'ਚ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਨੇ ਮੁੱਖ ਕਿਰਦਾਰ ਨਿਭਾਇਆ ਹੈ। ਫਿਲਮ ਨੇ ਸਿਰਫ਼ 4 ਦਿਨਾਂ ਅੰਦਰ 49.06 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਕਮਾਈ ਦਾ ਇਹ ਅੰਕੜਾ ਵਰਲਡਵਾਈਡ ਗ੍ਰਾਸ ਕਲੈਕਸ਼ਨ ਦਾ ਹੈ।

ਇਹ ਵੀ ਪੜ੍ਹੋ- ਵਿਰਾਟ ਕੋਹਲੀ ਦੇ ਸੰਨਿਆਸ ਤੋਂ ਬਾਅਦ ਅਦਾਕਾਰ ਰਣਵੀਰ ਸਿੰਘ ਹੋਏ ਇਮੋਸ਼ਨਲ, ਪੋਸਟ ਸਾਂਝੀ ਕਰ ਆਖੀ ਇਹ ਗੱਲ

ਪਹਿਲੇ ਦਿਨ ਫਿਲਮ ਨੇ 10.76 ਕਰੋੜ, ਦੂਜੇ ਦਿਨ 11.65 ਕਰੋੜ, ਤੀਜੇ ਦਿਨ 12.50 ਕਰੋੜ ਤੇ ਚੌਥੇ ਦਿਨ 14.15 ਕਰੋੜ ਰੁਪਏ ਕਮਾ ਕੇ ਪੰਜਾਬੀ ਫਿਲਮ ਇੰਡਸਟਰੀ 'ਚ ਨਵਾਂ ਰਿਕਾਰਡ ਸਥਾਪਿਤ ਕਰ ਦਿੱਤਾ ਹੈ। ਇਸ ਫਿਲਮ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਸਾਫ-ਸੁਥਰੀ ਕਾਮੇਡੀ ਤੇ ਫੈਮਿਲੀ ਕੰਟੈਂਟ ਦੇ ਦਮ 'ਤੇ ਦਰਸ਼ਕਾਂ ਨੂੰ ਸਿਨੇਮਾਘਰਾਂ ’ਚ ਖਿੱਚਿਆ ਜਾ ਸਕਦਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਦੱਸ ਦੇਈਏ ਕਿ 'ਜੱਟ ਐਂਡ ਜੂਲੀਅਟ 3'' ਹੁਣ ਤਕ ਦੀ ਸਭ ਤੋਂ ਵੱਡੀ ਪੰਜਾਬੀ ਰਿਲੀਜ਼ ਫਿਲਮ ਹੈ, ਜਿਸ ਨੂੰ ਭਾਰਤ ਦੇ 430 ਤੋਂ ਵੱਧ ਸਿਨੇਮਾਘਰਾਂ ਦੀਆਂ 2010 ਤੋਂ ਵੱਧ ਸਕ੍ਰੀਨਜ਼ 'ਤੇ ਰਿਲੀਜ਼ ਕੀਤਾ ਗਿਆ ਹੈ। ਫਿਲਮ ਦੀ ਐਡਵਾਂਸ ਬੁਕਿੰਗ ਤੋਂ ਕਲੈਕਸ਼ਨ ਵੀ ਰਿਕਾਰਡਤੋੜ ਹੋਈ ਹੈ। 'ਜੱਟ ਐਂਡ ਜੂਲੀਅਟ 3' ਨੇ ਸਿਰਫ਼ ਐਡਵਾਂਸ ਬੁਕਿੰਗ ਤੋਂ ਹੀ 1.50 ਕਰੋੜ ਰੁਪਏ ਦੀ ਕਮਾਈ ਕਰ ਲਈ ਸੀ।

ਇਸ ਫਿਲਮ ਨੂੰ ਜਗਦੀਪ ਸਿੱਧੂ ਵੱਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਹੈ, ਜੋ ਪੰਜਾਬੀ ਸਿਨੇਮਾ ਨੂੰ ਸ਼ਾਨਦਾਰ ਫਿਲਮਾਂ ਦੇ ਚੁੱਕੇ ਹਨ। ਫ਼ਿਲਮ 'ਚ ਜੈਸਮੀਨ ਬਾਜਵਾ, ਰਾਣਾ ਰਣਬੀਰ, ਬੀ. ਐੱਨ. ਸ਼ਰਮਾ, ਨਾਸੀਰ ਚਿਨਓਟੀ, ਅਕਰਮ ਉਦਾਸ, ਹਰਦੀਪ ਗਿੱਲ, ਮੋਹਿਨੀ ਤੂਰ, ਸੁੱਖ ਪਿੰਡਿਆਲਾ, ਗੁਰਮੀਤ ਸਾਜਨ, ਸਤਵੰਤ ਕੌਰ, ਮਿੰਟੂ ਕਾਪਾ ਤੇ ਕੁਲਵੀਰ ਸੋਨੀ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ 'ਚ ਹਨ।


Priyanka

Content Editor

Related News