ਅਮਰਿੰਦਰ ਗਿੱਲ ਨੇ ਸਾਂਝੀ ਕੀਤੀ ਛੋਟੀ ਬੱਚੀ ਨਾਲ ਤਸਵੀਰ! ਲੋਕਾਂ ਕਿਹਾ- ਹੁਣ ਹੋਵੇਗੀ ਧੀ ਦੀ ਵੀ ਫ਼ਿਲਮਾਂ 'ਚ ਐਂਟਰੀ

Tuesday, Jul 02, 2024 - 10:44 AM (IST)

ਅਮਰਿੰਦਰ ਗਿੱਲ ਨੇ ਸਾਂਝੀ ਕੀਤੀ ਛੋਟੀ ਬੱਚੀ ਨਾਲ ਤਸਵੀਰ! ਲੋਕਾਂ ਕਿਹਾ- ਹੁਣ ਹੋਵੇਗੀ ਧੀ ਦੀ ਵੀ ਫ਼ਿਲਮਾਂ 'ਚ ਐਂਟਰੀ

ਜਲੰਧਰ : ਪੰਜਾਬੀ ਗਾਇਕ ਅਮਰਿੰਦਰ ਗਿੱਲ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਨਾਲ-ਨਾਲ ਸੁਰੀਲੀ ਆਵਾਜ਼ ਨਾਲ ਪ੍ਰਸ਼ੰਸਕਾਂ ਨੂੰ ਕਾਇਲ ਕੀਤਾ ਹੈ। ਹਾਲ ਹੀ 'ਚ ਅਮਰਿੰਦਰ ਗਿੱਲ ਨੇ ਆਪਣੇ ਸੋਸ਼ਲ ਮੀਡੀਆ 'ਤੇ ਇੰਸਟਾਗ੍ਰਾਮ ਦੀ ਸਟੋਰੀ 'ਚ ਇੱਕ ਬੱਚੀ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਵੇਖ ਕੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਲਾਕਾਰ ਦੀ ਧੀ ਹੈ। ਹਾਲਾਂਕਿ ਅਮਰਿੰਦਰ ਗਿੱਲ ਵੱਲੋਂ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ।

PunjabKesari

ਦੱਸ ਦੇਈਏ ਕਿ ਅਮਰਿੰਦਰ ਗਿੱਲ ਨੇ ਬੱਚੀ ਦਾ ਸੋਸ਼ਲ ਮੀਡੀਆ ਅਕਾਊਂਟ ਵੀ ਟੈਗ ਕੀਤਾ ਹੈ। ਇਸ ਤੋਂ ਬਾਅਦ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਲਾਕਾਰ ਧੀ ਨੂਰ ਨੂੰ ਕਿਸੇ ਫ਼ਿਲਮ 'ਚ ਲੈ ਕੇ ਆਉਣ ਵਾਲੇ ਹਨ। ਜਲਦ ਹੀ ਪਿਓ ਧੀ ਇਕੱਠੇ ਕਿਸੇ ਫ਼ਿਲਮ 'ਚ ਵਿਖਾਈ ਦੇਣਗੇ। ਹਾਲਾਂਕਿ ਜਿਸ ਤਰੀਕੇ ਨਾਲ ਅਮਰਿੰਦਰ ਗਿੱਲ ਵੱਲੋਂ ਬੱਚੀ ਦੀਆਂ ਤਸਵੀਰਾਂ ਅਤੇ ਪ੍ਰੋਫਾਈਲ ਸ਼ੇਅਰ ਕੀਤੀ ਗਈ ਹੈ, ਇਸ ਤੋਂ ਇਹ ਤਾਂ ਸਾਫ ਹੋ ਗਿਆ ਹੈ ਕਿ ਕਲਾਕਾਰ ਜਲਦ ਹੀ ਫੈਨਜ਼ ਨੂੰ ਕੋਈ ਸਰਪ੍ਰਾਈਜ਼ ਦੇਣ ਵਾਲੇ ਹਨ। ਹਾਲਾਂਕਿ ਗਾਇਕ ਨੇ ਆਪਣੇ ਨਾਂ ਜਗਰੂਪ ਅਤੇ ਨੂਰ ਤਸਵੀਰ ਦੀ ਕੈਪਸ਼ਨ 'ਚ ਵੀ ਲਿਖਿਆ ਹੈ। 

ਵਰਕਫਰੰਟ ਦੀ ਗੱਲ ਕਰਿਏ ਤਾਂ ਐਲਬਮ ‘ਜੁਦਾ 3’ ਚੈਪਟਰ 2 ਦੇ ਕਈ ਗੀਤ ਰਿਲੀਜ਼ ਹੋ ਚੁੱਕੇ ਹਨ, ਜਿਨ੍ਹਾਂ ਨੂੰ ਫੈਨਜ਼ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਰਿਲੀਜ਼ ਹੁੰਦੇ ਹੀ ਫੈਨਜ਼ ਗਾਇਕ ਦੇ ਗੀਤਾਂ ਨੂੰ ਰੱਜ ਕੇ ਪਿਆਰ ਦੇ ਰਹੇ ਹਨ। ਇੱਕ ਸਫ਼ਲ ਸੰਗੀਤ ਕਰੀਅਰ ਹੋਣ ਦੇ ਨਾਲ-ਨਾਲ ਅਮਰਿੰਦਰ ਗਿੱਲ ਨੇ ਫ਼ਿਲਮਾਂ 'ਚ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ 'ਡੈਡੀ ਕੂਲ ਮੁੰਡੇ ਫੂਲ', 'ਗੋਰੀਆਂ ਨੂੰ ਦਫਾ ਕਰੋ' ਵਰਗੀਆਂ ਫ਼ਿਲਮਾਂ ਲਈ ਸਫ਼ਲ ਹੋਏ। ਉਨ੍ਹਾਂ ਦੀਆਂ ਦੋ ਪੰਜਾਬੀ ਫ਼ਿਲਮਾਂ 'ਅੰਗਰੇਜ਼' ਅਤੇ 'ਚਲ ਮੇਰਾ ਪੁੱਤ ਨੇ' ਵਿਸ਼ਵ ਪੱਧਰ ‘ਤੇ 30 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News