ਅਕਸ਼ੈ ਕੁਮਾਰ ਦੀ ‘ਸਰਫਿਰਾ’ ਨੇ ਤੋੜੇ ਰਿਕਾਰਡ! ਫਿਲਮ ਦੇ ਟ੍ਰੇਲਰ ਨੂੰ ਮਿਲੇ ਸਭ ਤੋਂ ਜ਼ਿਆਦਾ ਵਿਊਜ਼

Tuesday, Jul 02, 2024 - 09:38 AM (IST)

ਅਕਸ਼ੈ ਕੁਮਾਰ ਦੀ ‘ਸਰਫਿਰਾ’ ਨੇ ਤੋੜੇ ਰਿਕਾਰਡ! ਫਿਲਮ ਦੇ ਟ੍ਰੇਲਰ ਨੂੰ ਮਿਲੇ ਸਭ ਤੋਂ ਜ਼ਿਆਦਾ ਵਿਊਜ਼

ਮੁੰਬਈ (ਬਿਊਰੋ) - ਅਕਸ਼ੈ ਕੁਮਾਰ ਦੀ ਫਿਲਮ ‘ਸਰਫਿਰਾ’ ਦਾ ਟ੍ਰੇਲਰ 2024 ਦੀ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਹਿੰਦੀ ਫਿਲਮ ਦਾ ਟ੍ਰੇਲਰ ਬਣ ਗਿਆ ਹੈ। ਇਸ ਪ੍ਰਤੀਕਿਰਿਆ ਦਾ ਕਾਰਨ ਫਿਲਮ ਦੀ ਜ਼ਬਰਦਸਤ ਕੰਟੈਂਟ ਹੈ। ਫਿਲਮ ਦੇ ਗਾਣੇ ‘ਮਾਰ ਉੜੀ’ ਤੇ ‘ਖੁਦਾਇਆ’ ਨੇ ਸੋਸ਼ਲ ਮੀਡੀਆ ’ਤੇ ਹਲਚਲ ਮਚਾ ਦਿੱਤੀ ਹੈ ਤੇ ਟ੍ਰੇਲਰ ਨੇ 2024 ਦਾ ਯੂ-ਟਿਊਬ ਰਿਕਾਰਡ ਤੋੜ ਦਿੱਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਇਤਿਹਾਸਕ ਜਿੱਤ ਮਗਰੋਂ ਦਲੇਰ ਮਹਿੰਦੀ ਦੇ ਗੀਤ 'ਤੇ ਅਰਸ਼ਦੀਪ ਤੇ ਵਿਰਾਟ ਨੇ ਪਾਇਆ ਭੰਗੜਾ, ਸਾਹਮਣੇ ਆਇਆ ਵੀਡੀਓ

ਫਿਲਮ ’ਚ ਅਕਸ਼ੈ ਕੁਮਾਰ ਇਕ ਅਜਿਹੇ ਵਿਅਕਤੀ ਦਾ ਕਿਰਦਾਰ ਨਿਭਾਅ ਰਹੇ ਹਨ, ਜੋ ਹਾਰ ਨਾ ਮੰਨ ਕੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਤਾਕਤ ਰੱਖਦਾ ਹੈ। ਨਵੇਂ ਦੌਰ ਦੀਆਂ ਸਿੱਖਿਅਕ ਫਿਲਮਾਂ ਦੇ ਚੈਂਪੀਅਨ ਵਜੋਂ ਅੱਕੀ ਇਸ ਵਾਰ ਅਜਿਹੀ ਕਹਾਣੀ ਲੈ ਕੇ ਆਏ ਹਨ, ਜੋ ਨੌਜਵਾਨਾਂ ਦੀ ਉੱਦਮ ਭਾਵਨਾ ’ਚ ਵਿਸ਼ਵਾਸ ਰੱਖਦੀ ਹੈ। ਇਸ ਨੇ ਸਪੱਸ਼ਟ ਤੌਰ ’ਤੇ ਲੋਕਾਂ ਦੇ ਦਿਲਾਂ ਨੂੰ ਛੂਹ ਲਿਆ ਹੈ, ਜਿਸ ਨਾਲ ਰਿਲੀਜ਼ ਦੀ ਹੋਰ ਵੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। 12 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ‘ਸਰਫਿਰਾ’ ਆਪਣੀ ਕਹਾਣੀ ਨਾਲ ਦਰਸ਼ਕਾਂ ਦਾ ਮਨ ਮੋਹ ਲੈਣ ਦਾ ਵਾਅਦਾ ਕਰਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News