SBI ਨੇ ਘਟਾਈ ਵਿਆਜ ਦਰ

Wednesday, Nov 01, 2017 - 11:24 PM (IST)

ਨਵੀਂ ਦਿੱਲੀ (ਯੂ.ਐੱਨ.ਆਈ.)-ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) ਨੇ ਘੱਟੋ-ਘੱਟ ਕਰਜ਼ਾ ਦਰ ਸੀਮਾ ਲਾਗਤ ਆਧਾਰਿਤ ਕਰਜ਼ਾ ਦਰ (ਐੱਮ. ਸੀ. ਐੱਲ. ਆਰ.) 'ਚ 0.05 ਫੀਸਦੀ ਯਾਨੀ 5 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ। ਐੱਮ. ਸੀ. ਐੱਲ. ਆਰ. ਦੀ ਨਵੀਂ ਦਰ ਅੱਜ ਤੋਂ ਲਾਗੂ ਹੋ ਗਈ ਹੈ। ਪਿਛਲੇ 10 ਮਹੀਨਿਆਂ 'ਚ ਬੈਂਕ ਨੇ ਪਹਿਲੀ ਵਾਰ ਐੱਮ. ਸੀ. ਐੱਲ. ਆਰ. 'ਚ ਕਟੌਤੀ ਕੀਤੀ  ਹੈ। ਨਵੀਂ ਦਰ ਦੇ ਮੁਤਾਬਕ ਹੁਣ ਐੱਮ. ਸੀ. ਐੱਲ. ਆਰ. 'ਚ 8 ਤੋਂ ਘਟ ਕੇ 7.95 ਫੀਸਦੀ ਹੋ ਗਈ ਹੈ। ਐੱਮ. ਸੀ. ਐੱਲ. ਆਰ. ਉਹ ਦਰ ਹੈ, ਜਿਸ ਦੇ ਆਧਾਰ 'ਤੇ ਬੈਂਕ ਵੱਖ-ਵੱਖ ਕਰਜ਼ਿਆਂ ਦੀ ਵਿਆਜ ਦਰ ਤੈਅ ਕਰਦੇ ਹਨ। ਬੈਂਕ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਉਸ ਨੇ ਮਿਆਦੀ ਜਮ੍ਹਾ ਦਰ 'ਚ ਵੀ 25 ਆਧਾਰ ਅੰਕਾਂ ਦੀ ਕਟੌਤੀ ਕੀਤੀ ਹੈ।


Related News