ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਦਿੱਤੀ ਸਲਾਹ (ਵੀਡੀਓ)

Tuesday, Sep 10, 2024 - 06:34 PM (IST)

ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਦਿੱਤੀ ਸਲਾਹ (ਵੀਡੀਓ)

ਜਲੰਧਰ (ਵੈੱਬ ਡੈਸਕ): ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਛਿੜੇ ਅੰਦਰੂਨੀ ਕਲੇਸ਼ ਵਿਚਾਲੇ ਸੁਖਬੀਲ ਬਾਦਲ ਨੂੰ ਜ਼ਿਮਨੀ ਚੋਣ ਲੜਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਹੈ ਕਿ ਜਾਂ ਤਾਂ ਸੁਖਬੀਰ ਬਾਦਲ ਆਪ ਚੋਣ ਲੜਣ ਨਹੀਂ ਤਾਂ ਮਨਪ੍ਰੀਤ ਬਾਦਲ ਨੂੰ ਪਾਰਟੀ ਵਿਚ ਸ਼ਾਮਲ ਕਰ ਕੇ ਉਮੀਦਵਾਰ ਬਣਾਉਣ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਉਨ੍ਹਾਂ ਨੂੰ ਫੱਸਵੇਂ ਮੁਕਾਬਲਿਆਂ ਦਾ ਮਜ਼ਾ ਆਉਂਦਾ ਹੈ ਤੇ ਜੇਕਰ ਸੁਖਬੀਰ ਬਾਦਲ ਆਪ ਚੋਣ ਮੈਦਾਨ ਵਿਚ ਉਤਰਦੇ ਹਨ ਤਾਂ ਅਸੀਂ ਵੀ ਚੋਣ ਮੈਦਾਨ ਵਿਚ ਆਵਾਂਗੇ।

ਇਹ ਖ਼ਬਰ ਵੀ ਪੜ੍ਹੋ - 'ਆਪ' ਆਗੂ ਦੇ ਕਤਲਕਾਂਡ 'ਚ ਸਨਸਨੀਖੇਜ਼ ਖ਼ੁਲਾਸਾ

'ਜਗ ਬਾਣੀ' ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਨਾਲ ਇੰਟਰਵਿਊ ਦੌਰਾਨ ਰਾਜਾ ਵੜਿੰਗ ਨੇ ਕਿਹਾ ਕਿ ਮੁਕਤਸਰ ਬਾਦਲ ਪਰਿਵਾਰ ਦਾ ਗੜ੍ਹ ਰਿਹਾ ਹੈ, ਜੋ ਅੱਜ ਟੁੱਟ ਚੁੱਕਿਆ ਹੈ। ਇਸ ਨੂੰ ਸੰਭਾਲਣਾ ਜ਼ਰੂਰੀ ਹੈ। ਵੜਿੰਗ ਨੇ ਕਿਹਾ ਕਿ ਇਹ ਗੱਲ ਹੁਣ ਜੱਗ ਜ਼ਾਹਿਰ ਹੈ ਕਿ ਮਨਪ੍ਰੀਤ ਬਾਦਲ ਅਤੇ ਸੁਖਬੀਰ ਬਾਦਲ ਵਿਚਾਲੇ ਰਿਸ਼ਤਾ ਹੈ। ਪਹਿਲਾਂ ਇਸ ਬਾਰੇ ਉਹ ਕਹਿੰਦੇ ਰਹੇ ਹਨ ਤੇ ਹੁਣ ਸਰੂਪ ਸਿੰਗਲਾ ਅਤੇ ਡਿੰਪੀ ਢਿੱਲੋਂ ਨੇ ਇਸ ਗੱਲ 'ਤੇ ਮੋਹਰ ਲਗਾ ਦਿੱਤੀ ਹੈ। ਹੁਣ ਜਾਂ ਤਾਂ ਸੁਖਬੀਰ ਬਾਦਲ ਇਸ ਲੁਕਵੇਂ ਰਿਸ਼ਤੇ ਨੂੰ ਸੱਚਾਈ ਬਣਾ ਲੈਣ ਤੇ ਮਨਪ੍ਰੀਤ ਬਾਦਲ ਨੂੰ ਅਕਾਲੀ ਦਲ ਵਿਚ ਸ਼ਾਮਲ ਕਰ ਕੇ ਚੋਣ ਲੜਵਾ ਦੇਣ। ਨਹੀਂ ਤਾਂ ਉਹ ਸਾਹਮਣੇ ਤੋਂ ਆਪ ਚੋਣ ਲੜਣ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡਾ ਹਾਦਸਾ! ਬੱਚਿਆਂ ਨਾਲ ਭਰੀ ਸਕੂਲ ਬੱਸ ਪਲਟੀ

ਰਾਜਾ ਵੜਿੰਗ ਨੇ ਕਿਹਾ ਕਿ ਜੇ ਸੁਖਬੀਰ ਬਾਦਲ ਇੱਥੋਂ ਕਿਸੇ ਹੋਰ ਨੂੰ ਚੋਣ ਲੜਵਾਉਂਦੇ ਹਨ ਤਾਂ ਅਕਾਲੀ ਦਲ ਦਾ ਸਿਸਟਮ  ਬਿਲਕੁੱਲ ਟੁੱਟ ਜਾਵੇਗਾ। ਆਮ ਆਦਮੀ ਪਾਰਟੀ ਨੇ ਅਕਾਲੀ ਦਲ ਦੇ ਕਿਲੇ ਨੂੰ ਸੰਨ੍ਹ ਲਗਾ ਦਿੱਤਾ ਹੈ ਤੇ ਜੇ ਸੁਖਬੀਰ ਆਪ ਚੋਣ ਨਾ ਲੜੇ ਤਾਂ ਉਹ ਖਿੰਡ ਜਾਵੇਗਾ ਤੇ ਲੋਕ ਉਸ ਦੀਆਂ ਇੱਟਾਂ ਵੀ ਚੁੱਕ ਕੇ ਲੈ ਜਾਣਗੇ। ਉਨ੍ਹਾਂ ਕਿਹਾ ਕਿ ਜੇ ਮੈਂ ਸੁਖਬੀਰ ਬਾਦਲ ਦੀ ਜਗ੍ਹਾ ਹੁੰਦਾ ਤਾਂ ਜ਼ਰੂਰ ਲੜਦਾ। ਰਾਜਾ ਵੜਿੰਗ ਨੇ ਕਿਹਾ ਕਿ ਲੋਕਾਂ ਨੂੰ ਇਹ ਮਹਿਸੂਸ ਹੋਣਾ ਚਾਹੀਦਾ ਹੈ ਕਿ ਹਾਲਾਤ ਜੋ ਮਰਜ਼ੀ ਨੇ ਪਰ ਸਾਡਾ ਜਰਨੈਲ ਲੜ ਰਿਹਾ ਹੈ।  

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News