ਐੱਸ. ਬੀ. ਆਈ. ''ਚ ਹੈ ਪੈਨਸ਼ਨ ਖਾਤਾ, ਤਾਂ ਜ਼ਰੂਰੀ ਹੈ ਇਹ ਖਬਰ

11/21/2017 3:40:48 PM

ਨਵੀਂ ਦਿੱਲੀ— ਜੇਕਰ ਤੁਹਾਡਾ ਪੈਨਸ਼ਨ ਖਾਤਾ ਭਾਰਤੀ ਸਟੇਟ ਬੈਂਕ (ਐੱਸ. ਬੀ. ਆਈ.) 'ਚ ਹੈ, ਤਾਂ ਇਹ ਖਬਰ ਤੁਹਾਡੇ ਲਈ ਜ਼ਰੂਰੀ ਹੈ। ਐੱਸ. ਬੀ. ਆਈ. ਨੇ ਆਪਣੇ ਸਾਰੇ ਪੈਨਸ਼ਨ ਖਾਤਾ ਧਾਰਕਾਂ ਨੂੰ ਕਿਹਾ ਹੈ ਕਿ ਜੇਕਰ ਉਹ ਇਸ ਮਹੀਨੇ ਆਪਣਾ ਜੀਵਨ ਪ੍ਰਮਾਣ ਪੱਤਰ ਬੈਂਕ 'ਚ ਜਮ੍ਹਾ ਨਹੀਂ ਕਰਾਉਂਦੇ ਹਨ, ਤਾਂ ਉਨ੍ਹਾਂ ਦੀ ਪੈਨਸ਼ਨ ਰੋਕ ਦਿੱਤੀ ਜਾਵੇਗੀ। ਇਸ ਮਹੀਨੇ ਦੇ ਸਿਰਫ 9 ਦਿਨ ਬਚੇ ਹਨ ਅਤੇ ਸਾਰੇ ਪੈਨਸ਼ਨਰਾਂ ਨੂੰ ਇਨ੍ਹਾਂ 9 ਦਿਨਾਂ ਅੰਦਰ ਆਪਣਾ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਾਉਣਾ ਜ਼ਰੂਰੀ ਹੈ।

ਭਾਰਤੀ ਸਟੇਟ ਬੈਂਕ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਨਿਯਮਾਂ ਮੁਤਾਬਕ ਨਵੰਬਰ 'ਚ ਸਾਰੇ ਪੈਨਸ਼ਨਰਾਂ ਨੂੰ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਾਉਣਾ ਜ਼ਰੂਰੀ ਹੁੰਦਾ ਹੈ। ਸਿਰਫ ਐੱਸ. ਬੀ. ਆਈ. ਪੈਨਸ਼ਨ ਖਾਤਾ ਧਾਰਕਾਂ ਲਈ ਹੀ ਇਹ ਨਿਯਮ ਜ਼ਰੂਰੀ ਨਹੀਂ ਹੈ ਸਗੋਂ ਦੂਜੇ ਬੈਂਕਾਂ ਦੇ ਪੈਨਸ਼ਨ ਧਾਰਕਾਂ ਲਈ ਵੀ ਇਹੀ ਨਿਯਮ ਹੈ। ਜੇਕਰ ਤੁਹਾਡਾ ਪੈਨਸ਼ਨ ਖਾਤਾ ਕਿਸੇ ਹੋਰ ਬੈਂਕ 'ਚ ਹੈ ਤਾਂ ਉਸ ਬੈਂਕ 'ਚ ਵੀ ਨਵੰਬਰ ਮਹੀਨੇ ਦੌਰਾਨ ਜੀਵਨ ਪ੍ਰਮਾਣ ਪੱਤਰ ਜਮ੍ਹਾ ਕਰਾਉਣਾ ਜ਼ਰੂਰੀ ਹੈ। ਐੱਸ. ਬੀ. ਆਈ. ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਹੈ ਅਤੇ ਦੇਸ਼ ਭਰ 'ਚ ਸਭ ਤੋਂ ਵਧ ਪੈਨਸ਼ਨ ਖਾਤੇ ਇਸੇ ਬੈਂਕ ਕੋਲ ਹਨ। ਬੈਂਕ ਮੁਤਾਬਕ ਉਸ ਕੋਲ ਤਕਰੀਬਨ 36 ਲੱਖ ਪੈਨਸ਼ਨ ਖਾਤੇ ਹਨ ਅਤੇ 14 ਸੈਂਟਰਲਾਈਜ਼ਡ ਪੈਨਸ਼ਨ ਪ੍ਰੋਸੈਸਿੰਗ ਸੈੱਲ ਵੀ ਹਨ।


Related News