''ਚਮਕੀਲਾ'' ਦਾ ਹਮਸ਼ਕਲ ਵੇਖ ਇਕ ਵਾਰ ਖਾਵੋਗੇ ਭੁਲੇਖਾ, ਆਵਾਜ਼ ਸੁਣ ਆਖੋਗੇ ਇਹ ਤਾਂ ਪੂਰਾ ਚਮਕੀਲਾ ਹੀ ਹੈ....

Saturday, Apr 27, 2024 - 05:02 PM (IST)

''ਚਮਕੀਲਾ'' ਦਾ ਹਮਸ਼ਕਲ ਵੇਖ ਇਕ ਵਾਰ ਖਾਵੋਗੇ ਭੁਲੇਖਾ, ਆਵਾਜ਼ ਸੁਣ ਆਖੋਗੇ ਇਹ ਤਾਂ ਪੂਰਾ ਚਮਕੀਲਾ ਹੀ ਹੈ....

ਜਲੰਧਰ (ਬਿਊਰੋ) : ਆਏ ਦਿਨ ਸੋਸ਼ਲ ਮੀਡੀਆ 'ਤੇ ਸਾਨੂੰ ਕਲਾਕਾਰਾਂ ਦੇ ਨਵੇਂ-ਨਵੇਂ ਹਮਸ਼ਕਲ ਦੇਖਣ ਨੂੰ ਮਿਲਦੇ ਹਨ। ਅਜਿਹੇ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਵੀ ਇਕ ਹਮਸ਼ਕਲ ਸਾਹਮਣੇ ਆਇਆ ਹੈ, ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ। 

ਇਸ ਦੀ ਸ਼ਕਲ ਤਾਂ ਚਮਕੀਲੇ ਨਾਲ ਹੂ ਬ ਹੂ ਮਿਲਦੀ ਹੀ ਹੈ ਅਤੇ ਜੇਕਰ ਤੁਸੀਂ ਇਸ ਦੀ ਆਵਾਜ਼ ਸੁਣੋ ਤਾਂ ਇੱਕ ਮਿੰਟ ਲਈ ਇਹ ਭੁਲੇਖਾ ਪਵੇਗਾ ਕਿ ਚਮਕੀਲਾ ਤਾਂ ਕਿਤੇ ਗਿਆ ਹੀ ਨਹੀਂ। ਜੀ ਹਾਂ, ਇਹ ਬਿਲਕੁਲ ਸੱਚ ਹੈ। ਪ੍ਰਭ ਨਾਮ ਦਾ ਇਹ ਸ਼ਖਸ ਚਮਕੀਲੇ ਦਾ ਇੰਨਾਂ ਜ਼ਬਰਦਸਤ ਫੈਨ ਹੈ ਕਿ ਉਸ ਨੇ ਆਪਣਾ ਨਾਂ ਹੀ ਪ੍ਰਭ ਚਮਕੀਲਾ ਰੱਖ ਲਿਆ ਹੈ। ਇਸੇ ਨਾਂ ਤੋਂ ਉਸ ਦੇ ਕਈ ਗੀਤ ਵੀ ਰਿਲੀਜ਼ ਹੋ ਚੁੱਕੇ ਹਨ। ਹਾਲ ਹੀ 'ਚ ਉਸ ਦਾ ਗੀਤ 'ਟਕੂਆ 2' ਕਾਫੀ ਚਰਚਾ 'ਚ ਰਿਹਾ ਸੀ। ਸੋਸ਼ਲ ਮੀਡੀਆ 'ਤੇ ਪ੍ਰਭ ਚਮਕੀਲੇ ਦੀ ਫੈਨ ਫਾਲੋਇੰਗ 'ਚ ਵਾਧਾ ਹੋ ਰਿਹਾ ਹੈ। ਇਹੀ ਨਹੀਂ ਪ੍ਰਭ ਚਮਕੀਲਾ ਕਈ ਸ਼ੋਅਜ਼ ਵੀ ਲਾ ਚੁੱਕਿਆ ਹੈ। ਕੁੱਝ ਸਮਾਂ ਪਹਿਲਾਂ ਪ੍ਰਭ ਚਮਕੀਲੇ ਦੇ ਪਰਿਵਾਰ ਨੂੰ ਮਿਲ ਕੇ ਆਇਆ ਸੀ। 

ਦੱਸ ਦਈਏ ਕਿ ਅਮਰ ਸਿੰਘ ਚਮਕੀਲਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਚਮਕੀਲਾ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ ਨੇ ਉਨ੍ਹਾਂ ਨੂੰ ਦੇਸ਼ ਦੁਨੀਆ 'ਚ ਫਿਰ ਤੋਂ ਮਸ਼ਹੂਰ ਕਰ ਦਿੱਤਾ ਹੈ। ਚਮਕੀਲੇ ਦੇ ਜਿਹੜੇ ਗੀਤਾਂ ਨੂੰ ਲੋਕ ਦਿਲੋਂ ਭੁਲਾ ਬੈਠੇ ਸੀ, ਉਨ੍ਹਾਂ ਗੀਤਾਂ ਨੂੰ ਹੀ ਲੋਕ ਫਿਰ ਤੋਂ ਸੁਣਨ ਲੱਗੇ ਹਨ। ਹਾਲ ਹੀ 'ਚ ਇਮਤਿਆਜ਼ ਅਲੀ ਦੀ ਫ਼ਿਲਮ 'ਅਮਰ ਸਿੰਘ ਚਮਕੀਲਾ' 'ਚ ਦਿਲਜੀਤ ਦੋਸਾਂਝ ਨੇ ਚਮਕੀਲਾ ਦਾ ਕਿਰਦਾਰ ਨਿਭਾਇਆ। ਇਸ ਫ਼ਿਲਮ 'ਚ ਦਿਲਜੀਤ ਨਾਲ ਪਰਿਣੀਤੀ ਚੋਪੜਾ ਮੁੱਖ ਭੂਮਿਕਾ 'ਚ ਨਜ਼ਰ ਆਈ ਸੀ। ਦੋਵਾਂ ਨੇ ਸਕ੍ਰੀਨ 'ਤੇ 'ਚਮਕੀਲਾ ਅਮਰਜੋਤ' ਦੀ ਪ੍ਰੇਮ ਕਹਾਣੀ ਨੂੰ ਮੁੜ ਤੋਂ ਜ਼ਿੰਦਾ ਕਰ ਦਿੱਤਾ ਹੈ। 

ਦੱਸਣਯੋਗ ਹੈ ਕਿ ਅਮਰ ਸਿੰਘ ਚਮਕੀਲਾ ਪੰਜਾਬੀ ਇੰਡਸਟਰੀ ਦਾ ਰੌਕਸਟਾਰ ਸੀ। ਉਨ੍ਹਾਂ ਦੇ ਗਾਏ ਗੀਤ ਦੁਨੀਆ ਭਰ 'ਚ ਸੁਣੇ ਜਾਂਦੇ ਸੀ ਪਰ ਨਾਲ-ਨਾਲ ਚਮਕੀਲਾ ਆਪਣੇ ਗੀਤਾਂ ਅਤੇ ਨਿੱਜ਼ੀ ਜ਼ਿੰਦਗੀ ਕਰਕੇ ਕਾਫ਼ੀ ਸੁਰਖੀਆਂ 'ਚ ਰਹਿੰਦਾ ਸੀ। ਉਨ੍ਹਾਂ 'ਤੇ ਹਮੇਸ਼ਾ ਹੀ ਇਹ ਦੋਸ਼ ਲੱਗਦੇ ਰਹੇ ਕਿ ਉਹ ਅਸ਼ਲੀਲ ਗੀਤ ਲਿਖਦੇ ਤੇ ਗਾਉਂਦੇ ਹਨ। ਇਸੇ ਲਈ ਉਨ੍ਹਾਂ ਦਾ ਖਾੜਕੂਆਂ ਵੱਲੋਂ ਕਤਲ ਕਰ ਦਿੱਤਾ ਸੀ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News