ਲਾਓਸ ’ਚ ਫਸੇ 17 ਭਾਰਤੀਆਂ ਨੂੰ ਲਿਆਂਦਾ ਜਾ ਰਿਹਾ ਹੈ ਵਾਪਸ : ਵਿਦੇਸ਼ ਮੰਤਰੀ ਜੈਸ਼ੰਕਰ
Saturday, Apr 06, 2024 - 05:32 PM (IST)
ਨਵੀਂ ਦਿੱਲੀ (ਭਾਸ਼ਾ)- ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਹੈ ਕਿ ਲਾਓਸ ਵਿਚ ਗੈਰ-ਕਾਨੂੰਨੀ ਕੰਮ ਲਈ ਧੋਖੇ ਨਾਲ ਫਸਾਏ ਗਏ 17 ਭਾਰਤੀ ਕਾਮਿਆਂ ਨੂੰ ਵਤਨ ਵਾਪਸ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਇਸ ਮਾਮਲੇ ’ਚ ਮਦਦ ਲਈ ਲਾਓਸ ਸਥਿਤ ਭਾਰਤੀ ਦੂਤਘਰ ਦੀ ਸ਼ਲਾਘਾ ਕੀਤੀ। ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਮੋਦੀ ਦੀ ਗਾਰੰਟੀ ਦੇਸ਼ ਤੇ ਵਿਦੇਸ਼ ’ਚ ਹਰ ਥਾਂ ਹਰ ਕਿਸੇ ਲਈ ਕੰਮ ਕਰਦੀ ਹੈ। ਲਾਓਸ ’ਚ ਫਸੇ 17 ਭਾਰਤੀ ਕਾਮੇ ਘਰ ਪਰਤ ਰਹੇ ਹਨ।''
ਉਨ੍ਹਾਂ ਕਿਹਾ,''ਲਾਓਸ 'ਚ ਭਾਰਤੀ ਦੂਤਘਰ ਨੇ ਚੰਗਾ ਕੰਮ ਕੀਤਾ। ਸੁਰੱਖਿਅਤ ਵਾਪਸੀ 'ਚ ਮਦਦ ਲਈ ਲਾਓਸ ਦੇ ਅਧਿਕਾਰੀਆਂ ਦਾ ਧੰਨਵਾਦ।'' ਵਿਦੇਸ਼ ਮੰਤਰਾਲਾ ਨੇ ਵੀਰਵਾਰ ਭਾਰਤੀ ਨਾਗਰਿਕਾਂ ਨੂੰ ਕੰਬੋਡੀਆ ’ਚ ਮੁਨਾਫ਼ੇ ਦੀਆਂ ਨੌਕਰੀਆਂ ਦੇਣ ਦਾ ਵਾਅਦਾ ਕਰਨ ਵਾਲੇ ਮਨੁੱਖੀ ਸਮੱਗਲਰਾਂ ਦਾ ਸ਼ਿਕਾਰ ਹੋਣ ਤੋਂ ਬਚਣ ਦੀ ਅਪੀਲ ਕੀਤੀ। ਮੰਤਰਾਲਾ ਨੇ ਇਕ ਐਡਵਾਇਜ਼ੀ ਜਾਰੀ ਕਰ ਕੇ ਦੱਖਣ-ਪੂਰਬੀ ਏਸ਼ੀਆਈ ਦੇਸ਼ 'ਚ ਨੌਕਰੀ ਦੇ ਮੌਕੇ ਭਾਲ ਰਹੇ ਭਾਰਤੀਆਂ ਤੋਂ ਸੰਭਾਵੀ ਮਾਲਕਾਂ ਦੇ ਪਿਛੋਕੜ ਦੀ ਪੂਰੀ ਜਾਂਚ ਕਰਨ ਦੀ ਅਪੀਲ ਕੀਤੀ ਸੀ। ਐਡਵਾਇਜ਼ਰੀ 'ਚ ਕਿਹਾ ਗਿਆ ਸੀ,''ਅਜਿਹਾ ਪਤਾ ਲੱਗਾ ਹੈ ਕਿ ਕੰਬੋਡੀਆ 'ਚ ਆਕਰਸ਼ਕ ਨੌਕਰੀ ਦੇ ਮੌਕਿਆਂ ਦੇ ਫਰਜ਼ੀ ਵਾਅਦਿਆਂ ਤੋਂ ਆਕਰਸ਼ਿਤ ਹੋ ਕੇ ਭਾਰਤੀ ਨਾਗਰਿਕ ਮਨੁੱਖੀ ਤਸਕਰਾਂ ਦੇ ਜਾਲ 'ਚ ਫਸ ਰਹੇ ਹਨ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8