10 ਸਾਲਾਂ ''ਚ ਕੀਤਾ ਗਿਆ ਕੰਮ ਤਾਂ ਸਿਰਫ਼ ਟ੍ਰੇਲਰ ਹੈ, ਅਜੇ ਬਹੁਤ ਕੁਝ ਕਰਨਾ ਹੈ : PM ਮੋਦੀ

04/05/2024 2:28:16 PM

ਜੈਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਸਰਕਾਰ ਦੇ ਬੀਤੇ 10 ਸਾਲਾਂ 'ਚ ਕੀਤੇ ਗਏ ਕੰਮ ਨੂੰ ਸਿਰਫ਼ ਇਕ ਟ੍ਰੇਲਰ (ਨਮੂਨਾ) ਦੱਸਦੇ ਹੋਏ ਕਿਹਾ ਕਿ ਅਜੇ ਤਾਂ ਬਹੁਤ ਕੁਝ ਹੋਰ ਕਰਨਾ ਹੈ ਅਤੇ ਦੇਸ਼ ਨੂੰ ਬਹੁਤ ਅੱਗੇ ਲੈ ਕੇ ਜਾਣਾ ਹੈ। ਵਿਰੋਧੀ ਪਾਰਟੀਆਂ ਦੇ ਗਠਜੋੜ 'ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇੰਫਲੂਸਿਵ ਅਲਾਇੰਸ' (ਇੰਡੀਆ) 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ ਕਿ ਇਹ ਸਿਰਫ ਆਪਣਾ ਹਿੱਤ ਦੇਖਦੇ ਹਨ, ਇਨ੍ਹਾਂ ਨੂੰ ਗਰੀਬ, ਦਲਿਤ, ਸ਼ੋਸ਼ਿਤ-ਵੰਚਿਤ ਵਰਗਾਂ ਦੀ ਭਲਾਈ ਜਾਂ ਸਨਮਾਨ ਨਾਲ ਕੋਈ ਮਤਲਬ ਨਹੀਂ ਹੈ। 

ਉਨ੍ਹਾਂ ਕਿਹਾ ਕਿ ਫੌਜਾਂ ਦਾ ਅਪਮਾਨ ਅਤੇ ਦੇਸ਼ ਦੀ ਵੰਡ ਕਾਂਗਰਸ ਦੀ ਪਛਾਣ ਹੈ। ਪੀ.ਐੱਮ. ਮੋਦੀ ਪਾਰਟੀ ਉਮੀਦਵਾਰ ਦੇਵੇਂਦਰ ਝਾਝਰੀਆ ਦੇ ਸਮਰਥਨ 'ਚ ਚੁਰੂ 'ਚ ਆਯੋਜਿਤ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਨਵਾਂ ਭਾਰਤ ਘਰ ਵਿੱਚ ਵੜ ਕੇ ਮਾਰਦਾ ਹੈ। ਉਨ੍ਹਾਂ  ਕੇਂਦਰ ਵਿੱਚ ਆਪਣੀ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੀ ਤੁਲਨਾ ਇੱਕ ਰੈਸਟੋਰੈਂਟ ਵਿੱਚ ਮੁੱਖ ਭੋਜਨ ਤੋਂ ਪਹਿਲਾਂ 'ਐਪੀਟਾਈਜ਼ਰ' ਅਤੇ ਫਿਲਮ ਦੇ ਟ੍ਰੇਲਰ ਨਾਲ ਕੀਤੀ।

ਪੀ.ਐੱਮ. ਨੇ ਕਿਹਾ ਕਿ ਭਾਜਪਾ ਸਰਕਾਰ ਜ਼ਿੰਦਗੀ ਦੇ ਹਰ ਪੜਾਅ 'ਤੇ ਗਰੀਬਾਂ ਨਾਲ ਖੜ੍ਹੀ ਹੈ। ਜੋ ਕੰਮ ਇੰਨੇ ਦਹਾਕਿਆਂ ਵਿੱਚ ਨਹੀਂ ਹੋਇਆ, ਅਸੀਂ 10 ਸਾਲਾਂ ਵਿੱਚ ਕਰ ਦਿੱਤਾ। ਇਸ ਲਈ ਮੈਂ ਕਹਿੰਦਾ ਹਾਂ ਕਿ ਜਦੋਂ ਇਰਾਦੇ ਸਹੀ ਹੁੰਦੇ ਹਨ ਤਾਂ ਨਤੀਜੇ ਸਹੀ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜੋ ਕੁਝ ਬੀਤੇ 10 ਸਾਲਾਂ ਵਿਚ ਹੋਇਆ... ਲੋਕ ਕਹਿੰਦੇ ਹਨ ਕਿ ਬਹੁਤ ਕੁਝ ਹੋਇਆ। ਪਿਛਲੀਆਂ ਸਰਕਾਰਾਂ ਦੇ ਮੁਕਾਬਲੇ ਬਹੁਤ ਕੁਝ ਹੋਇਆ ਪਰ ਮੋਦੀ ਦੇ ਮਨ ਦੀ ਗੱਲ ਮੈਂ ਅੱਜ ਚੁਰੂ 'ਚ ਦੱਸ ਦਿੰਦਾ ਹਾਂ... ਜੋ ਹੁਣ ਤਕ ਹੋਇਆ ਹੈ ਉਹ ਤਾਂ ਟ੍ਰੇਲਰ ਹੈ ਟ੍ਰੇਲਰ।


Rakesh

Content Editor

Related News