ਵਿੱਤੀ ਸਾਲ 3.47 ਲੱਖ ਕਰੋੜ ਰੁਪਏ ਦੇ ਰਿਕਾਰਡ ''ਤੇ ਪੁੱਜੀ ਮਕਾਨਾਂ ਦੀ ਵਿਕਰੀ, ਮੁੰਬਈ 6ਵੇਂ ਸਥਾਨ ’ਤੇ

Tuesday, May 16, 2023 - 12:49 PM (IST)

ਵਿੱਤੀ ਸਾਲ 3.47 ਲੱਖ ਕਰੋੜ ਰੁਪਏ ਦੇ ਰਿਕਾਰਡ ''ਤੇ ਪੁੱਜੀ ਮਕਾਨਾਂ ਦੀ ਵਿਕਰੀ, ਮੁੰਬਈ 6ਵੇਂ ਸਥਾਨ ’ਤੇ

ਨਵੀਂ ਦਿੱਲੀ (ਭਾਸ਼ਾ) - ਜਨਵਰੀ ਅਤੇ ਮਾਰਚ ਦੇ ਮਹੀਨਿਆਂ ਵਿੱਚ ਮਹਿੰਗੀਆਂ ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ ਮੁੰਬਈ ’ਚ 5.5 ਫ਼ੀਸਦੀ ਦਾ ਵਾਧਾ ਹੋਇਆ ਅਤੇ ਇਹ ਸਾਲਾਨਾ ਮੁੱਲ ਵਾਧੇ ਦੇ ਮਾਮਲੇ ’ਚ ਦੁਨੀਆ ਦੇ 46 ਸ਼ਹਿਰਾਂ ’ਚ ਛੇਵੇਂ ਸਥਾਨ ’ਤੇ ਰਿਹਾ। ਇਕ ਰਿਪੋਰਟ ’ਚ ਇਹ ਮੁਲਾਂਕਣ ਪੇਸ਼ ਕੀਤਾ ਗਿਆ ਹੈ। ਰੀਅਲ ਅਸਟੇਟ ਸਲਾਹਕਾਰ ਫਰਮ ਨਾਈਟ ਫ੍ਰੈਂਕ ਇੰਡੀਆ ਨੇ ਸਾਲ 2023 ਦੀ ਪਹਿਲੀ ਤਿਮਾਹੀ ਲਈ ਪ੍ਰਮੁੱਖ ਗਲੋਬਲ ਸ਼ਹਿਰਾਂ ਬਾਰੇ ਜਾਰੀ ਇਕ ਰਿਪੋਰਟ ’ਚ ਕਿਹਾ ਕਿ ਇਸ ਮਿਆਦ ’ਚ ਮੁੰਬਈ ਤੋਂ ਇਲਾਵਾ ਬੇਂਗਲੁਰੂ ਅਤੇ ਨਵੀਂ ਦਿੱਲੀ ’ਚ ਰਿਹਾਇਸ਼ੀ ਜਾਇਦਾਦਾਂ ਦੀਆਂ ਕੀਮਤਾਂ ਵਧੀਆਂ ਹਨ।

ਨਾਈਟ ਫ੍ਰੈਂਕ ਨੇ ਬਿਆਨ ’ਚ ਕਿਹਾ ਕਿ ਮੁੰਬਈ ਜਨਵਰੀ-ਮਾਰਚ, 2022 ਦੀ ਮਿਆਦ ’ਚ 38ਵੇਂ ਸਥਾਨ ’ਤੇ ਸੀ ਪਰ ਇਸ ਵਾਰ ਇਹ ਮਹਿੰਗੀਆਂ ਜਾਇਦਾਦਾਂ ਦੀ ਕੀਮਤ ਵਾਧੇ ਦੇ ਮਾਮਲੇ ’ਚ ਛੇਵੇਂ ਸਥਾਨ ’ਤੇ ਪਹੁੰਚ ਗਿਆ। ਮਾਰਚ ਦੇ ਖ਼ਤਮ ਵਿੱਤੀ ਸਾਲ ਦੇ ਦੌਰਾਨ ਦੇਸ਼ ਵਿੱਚ ਮਕਾਨਾਂ ਦੀ ਵਿਕਰੀ 3.47 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ 'ਤੇ ਪਹੁੰਚ ਗਈ ਹੈ। ਬੀਤੇ ਵਿੱਤੀ ਸਾਲ ਵਿਕੇ ਮਕਾਨਾਂ ਦੀ ਗਿਣਤੀ ਅਤੇ ਉਹਨਾਂ ਦੀ ਕੁੱਲ ਕੀਮਤ ਦੇ ਮਾਮਲੇ ਵਿੱਚ ਮੁੰਬਈ ਮਹਾਨਗਰ ਖੇਤਰ ਸਭ ਤੋਂ ਅਗੇ ਰਿਹਾ।


author

rajwinder kaur

Content Editor

Related News