ਰੂਸ-ਯੂਕ੍ਰੇਨ ਜੰਗ ਦੇ ਅਣਕਿਆਸੇ ਨਤੀਜੇ

05/22/2022 4:27:56 PM

ਤੁਸੀਂ ਜੰਗ ਸ਼ੁਰੂ ਕਰ ਸਕਦੇ ਹੋ ਪਰ ਨਿਸ਼ਚਿੰਤ ਰਹੋ ਕਿ ਕੋਈ ਹੋਰ ਇਸ ਨੂੰ ਤੁਹਾਡੇ ਲਈ ਖਤਮ ਕਰ ਦੇਵੇਗਾ ਅਤੇ ਨਿਸ਼ਚਿਤ ਤੌਰ ’ਤੇ ਤੁਹਾਡੀਆਂ ਸ਼ਰਤਾਂ ’ਤੇ ਨਹੀਂ। ਇਹ ਉਹ ਸਥਿਤੀ ਹੈ ਜਿਸ ਦਾ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਾਹਮਣਾ ਕਰ ਰਹੇ ਹਨ ਕਿਉਂਕਿ ਯੂਕ੍ਰੇਨ ’ਤੇ ਰੂਸੀ ਹਮਲਾ 24 ਮਈ, 2022 ਨੂੰ 3 ਮਹੀਨੇ ਪੂਰੇ ਕਰ ਰਿਹਾ ਹੈ।

ਰਾਸ਼ਟਰਪਤੀ ਪੁਤਿਨ ਨੇ ਸਪੱਸ਼ਟ ਤੌਰ ’ਤੇ ਨਹੀਂ ਪੜ੍ਹਿਆ ਜਾਂ ਉਸ ਮਾਮਲੇ ’ਚ ਚੀਨੀ ਮਾਹਿਰ ਰਣਨੀਤੀਕਾਰ ਸਨ ਤਜੂ ਦੇ ਡੂੰਘੇ ਗਿਆਨ ਨੂੰ ਸਮਝਿਆ, ਜਿਨ੍ਹਾਂ ਨੇ 5ਵੀਂ ਸ਼ਤਾਬਦੀ ਈਸਾ ਪੂਰਵ ’ਚ ਆਪਣੇ ਗ੍ਰੰਥ ’ਚ ਜੰਗੀ ਕਲਾ ਬਾਰੇ ਲਿਖਿਆ ਸੀ ਕਿ ‘ਸਭ ਤੋਂ ਵੱਡੀ ਜਿੱਤ ਉਹ ਹੈ ਜਿਸ ਲਈ ਜੰਗ ਦੀ ਲੋੜ ਨਹੀਂ ਹੈ’ ਅਤੇ ‘ਸਿਆਣਾ ਯੋਧਾ ਲੜਾਈ ਤੋਂ ਬਚਦਾ ਹੈ।’ ਜੇਕਰ ਰਾਸ਼ਟਰਪਤੀ ਪੁਤਿਨ ਦਾ ਯੂਕ੍ਰੇਨ ’ਤੇ ਹਮਲਾ ਕਰਨ ਦਾ ਮਕਸਦ ਉੱਤਰੀ ਅਟਲਾਂਟਿਕ ਸੰਧੀ ਗਠਜੋੜ (ਨਾਟੋ) ਦੇ ਪੂਰਬ ਵੱਲ ਵਿਸਤਾਰ ਨੂੰ ਰੋਕਣਾ ਅਤੇ ਰੂਸ ਦੇ ਲਾਭ ਲਈ ਯੂਰਪੀ ਸੁਰੱਖਿਆ ਵਾਸਤੂਕਲਾ ਨੂੰ ਮੁੜ ਤੋਂ ਵਿਵਸਥਿਤ ਕਰਨਾ ਸੀ, ਤਾਂ ਉਨ੍ਹਾਂ ਨੇ ਬਿਲਕੁਲ ਉਲਟ ਹਾਸਲ ਕੀਤਾ ਹੈ।

2007 ’ਚ ਮਿਊਨਿਖ ਸੁਰੱਖਿਆ ਸਿਖਰ ਸੰਮੇਲਨ ’ਚ ਪੁਤਿਨ ਨੇ ਨਾਟੋ ਦੇ ਪੂਰਬ ਵੱਲ ਵਿਸਤਾਰ ਦੇ ਬਾਰੇ ’ਚ ਸਪੱਸ਼ਟ ਤੌਰ ’ਤੇ ਆਪਣਾ ਇਤਰਾਜ਼ ਪ੍ਰਗਟ ਕੀਤਾ ਸੀ ਕਿ ‘‘ਨਾਟੋ ਦੇ ਵਿਸਤਾਰ ਦਾ ਗਠਜੋੜ ਦੇ ਆਧੁਨਿਕੀਕਰਨ ਜਾਂ ਯੂਰਪ ’ਚ ਸੁਰੱਖਿਆ ਯਕੀਨੀ ਬਣਾਉਣ ਨਾਲ ਕੋਈ ਸਬੰਧ ਨਹੀਂ ਹੈ। ਇਸ ਦੇ ਉਲਟ, ਇਹ ਪ੍ਰਤੀਨਿਧਤਾ ਕਰਦਾ ਹੈ ਇਕ ਗੰਭੀਰ ਉਤੇਜਨਾ ਦੀ ਜੋ ਆਪਸੀ ਵਿਸ਼ਵਾਸ ਦੇ ਪੱਧਰ ਨੂੰ ਘਟਾਉਂਦੀ ਹੈ।

ਸੰਯੁਕਤ ਰਾਸ਼ਟਰ ਦੇ ਉਲਟ ਨਾਟੋ ਇਕ ਯੂਨੀਵਰਸਲ ਸੰਗਠਨ ਨਹੀਂ ਹੈ। ਇਹ ਸਭ ਤੋਂ ਪਹਿਲਾ ਤੇ ਸਭ ਤੋਂ ਮਹੱਤਵਪੂਰਨ ਫੌਜੀ ਤੇ ਸਿਆਸੀ ਗਠਜੋੜ ਹੈ, ਫੌਜੀ ਅਤੇ ਸਿਆਸੀ! ਖੈਰ, ਆਪਣੀ ਸੁਰੱਖਿਆ ਯਕੀਨੀ ਬਣਾਉਣਾ ਕਿਸੇ ਵੀ ਪ੍ਰਭੂਸੱਤਾ ਦੇਸ਼ ਦਾ ਅਧਿਕਾਰ ਹੈ। ਅਸੀਂ ਇਸ ਦੇ ਵਿਰੁੱਧ ਬਹਿਸ ਨਹੀਂ ਕਰ ਰਹੇ। ਬੇਸ਼ੱਕ ਅਸੀਂ ਇਸ ’ਤੇ ਇਤਰਾਜ਼ ਵੀ ਨਹੀਂ ਕਰ ਰਹੇ ਪਰ ਇਸ ਵਿਸਤਾਰ ਦੌਰਾਨ ਸਾਡੀਆਂ ਸਰਹੱਦਾਂ ’ਤੇ ਫੌਜੀ ਮੁੱਢਲੇ ਢਾਂਚੇ ਨੂੰ ਰੱਖਣਾ ਕਿਉਂ ਜ਼ਰੂਰੀ ਹੈ?’’

ਪੁਤਿਨ ਦਾ ਇਹ 2007 ਦਾ ਭਾਸ਼ਣ ਅਮਰੀਕਾ ਦੀ ਅਗਵਾੲੀ ਵਾਲੀ ਇਕ ਧਰੁਵੀ ਪ੍ਰਣਾਲੀ ਦੇ ਸਭ ਤੋਂ ਸਖਤ ਖੰਡਨ ਦੀ ਪ੍ਰਤੀਨਿਧਤਾ ਕਰਦਾ ਹੈ ਜੋ 1989 ’ਚ ਬਰਲਿਨ ਜੰਗ ਦੇ ਪਤਨ ਦੇ ਬਾਅਦ ਕੌਮਾਂਤਰੀ ਵਿਵਸਥਾ ਦਾ ਕੇਂਦਰਬਿੰਦੂ ਬਣ ਗਿਆ ਸੀ। ਉਸ ਦੇ ਬਾਅਦ ਦੇ ਕਾਰਜਾਂ ’ਚ ਅਗਸਤ 2008 ’ਚ ਜਾਰਜੀਆ ’ਤੇ ਹਮਲਾ ਜਾਂ 6 ਸਾਲ ਬਾਅਦ ਯੂਕ੍ਰੇਨ ਵਿਰੁੱਧ ਵਿਆਪਕ ਫੌਜੀ ਮੁਹਿੰਮ, ਜਿਸ ਨਾਲ ਰੂਸ ਨੇ ਕ੍ਰੀਮੀਆ ਅਤੇ ਪੂਰਬੀ ਯੂਕ੍ਰੇਨ ਦੇ ਡੋਨਬਾਸ ਇਲਾਕੇ ਦੇ ਵੱਡੇ ਇਲਾਕਿਆਂ ’ਤੇ ਕਬਜ਼ਾ ਕਰ ਲਿਆ ਤੇ ਇਸ ਦੀ ਹਾਜ਼ਰੀ ਟ੍ਰਾਂਸਨਿਸਟ੍ਰੀਆ, ਅਧਿਕਾਰਕ ਤੌਰ ’ਤੇ ਪ੍ਰਿਡਨੇਸਟ੍ਰੋਵੀਅਨ ਮੋਲਡਾਵੀਅਨ ਰਿਪਬਲਿਕ (ਪੀ. ਐੱਮ. ਆਰ.) ’ਚ ਵਧ ਗਈ। ਇਹ ਸਾਰੇ ਪੱਛਮੀ ਗਠਜੋੜ ਦੀ ‘ਲਾਲ ਰੇਖਾ’ ਦਾ ਪ੍ਰ੍ਰੀਖਣ ਕਰਨ ਲਈ ਡਿਜ਼ਾਈਨ ਕੀਤੇ ਗਏ ਸਨ।

ਪੱਛਮ ਨੇ ਮਾਸਕੋ ਵੱਲੋਂ ਭੂਮੀ ਹੜੱਪਣ ਦੀ ਇਸ ਕਾਰਵਾਈ ’ਤੇ ਪ੍ਰਤੀਕਿਰਿਆ ਨਾ ਕਰਨ ਦਾ ਫੈਸਲਾ ਕੀਤਾ। ਸੀਰੀਆ ’ਚ ਰੂਸੀ ਸਫਲਤਾਵਾਂ ਨੇ ਇਹ ਯਕੀਨੀ ਕਰਨ ਦੇ ਮਾਮਲੇ ’ਚ ਕਿ ਅਸਦ ਸ਼ਾਸਨ ਸੱਤਾ ’ਚ ਰਹਿੰਦਾ ਹੈ, ਦੇ ਨਾਲ ਅਗਸਤ 2021 ’ਚ ਅਫਗਾਨਿਸਤਾਨ ’ਚੋਂ ਨਿਰਾਦਰਯੋਗ ਅਮਰੀਕੀ ਵਾਪਸੀ ਨੇ ਕ੍ਰੈਮਲਿਨ ’ਚ ਸ਼ਾਸਨ ਨੂੰ ਉਸ ਦੇ ਅਗਲੇ ਘਟੀਆ ਕਾਰੇ ਲਈ ਮੰਚ ਤਿਆਰ ਕਰਨ ਲਈ ਪ੍ਰੇਰਿਤ ਕੀਤਾ।

ਹਾਲਾਂਕਿ ਇਹ ਉਹ ਥਾਂ ਹੈ ਜਿੱਥੇ ਪੁਤਿਨ ਨੇ ਬਲ ਪ੍ਰਦਰਸ਼ਨ ਲਈ ਗਲਤ ਗਣਨਾ ਕੀਤੀ। ਜੇਕਰ ਪੁਤਿਨ ਨੇ ਯੂਕ੍ਰੇਨ ਦੀਆਂ ਸਰਹੱਦਾਂ ’ਤੇ ਆਪਣੀ ਫੌਜ ਦਾ ਜਮਾਵੜਾ ਰੱਖਿਆ ਹੁੰਦਾ ਤੇ ਆਪਣੇ ਜ਼ਮੀਨੀ ਪੱਧਰ ਦੇ ਕਮਾਂਡਰਾਂ ਨੂੰ ਯੂਕ੍ਰੇਨ ’ਚ ਉਥਲ-ਪੁਥਲ ਕਰਨ ਦੀ ਇਜਾਜ਼ਤ ਦਿੱਤੀ ਹੁੰਦੀ, ਜਿਸ ਨਾਲ ਇਰਾਦੇ ਅਤੇ ਸੰਕਲਪ ਦੋਵਾਂ ਦਾ ਪ੍ਰਦਰਸ਼ਨ ਹੁੰਦਾ ਤਾਂ ਉਹ ਮੌਜੂਦਾ ਤਬਾਹੀ ਦੀ ਤੁਲਨਾ ’ਚ ਯੂਰਪੀ ਸੁਰੱਖਿਆ ਵਾਸਤੂਕਲਾ ਨੂੰ ਆਪਣੇ ਲਾਭ ਲਈ ਵੱਧ ਨਿਪੁੰਨਤਾ ਨਾਲ ਮੁੜ ਸਥਾਪਿਤ ਕਰਨ ’ਚ ਸਫਲ ਹੋ ਸਕਦੇ ਸਨ।

ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਯੂਕ੍ਰੇਨ ਇਕ ਸ਼ਤਰੰਜ ਦੇ ਟੁਕੜੇ ਤੋਂ ਵੱਧ ਕੁਝ ਨਹੀਂ ਹੈ ਤੇ ਉਹ ਵੀ ਇਕ ਧਰੁਵੀ ਵਿਸ਼ਵ ਵਿਵਸਥਾ ਨੂੰ ਅਾਕਾਰ ਦੇਣ ਲਈ ਵੱਡੀ ਰਣਨੀਤਕ ਮੁਕਾਬਲੇਬਾਜ਼ੀ ’ਚ ਇਕ ਮੋਹਰਾ ਹੈ ਜੋ ਹੁਣ ਘੱਟ ਤੋਂ ਘੱਟ 2008 ਤੋਂ ਕੰਮ ਕਰ ਰਿਹਾ ਹੈ, ਉਹ ਸਾਲ ਜਦੋਂ ਮਹਾਨ ਆਰਥਿਕ ਮੰਦੀ ਆਈ ਸੀ। ਯੂਕ੍ਰੇਨ ਦੇ ਹਿੱਤਾਂ ਦੀ ਕੁਰਬਾਨੀ, ਜਿਸ ਦੀ ਕਿਸਮਤ ਕਿਸੇ ਵੀ ਮਾਮਲੇ ’ਚ ਪੱਛਮ ਵੱਲ ਨਹੀਂ ਹੈ, ਬੇਸ਼ੱਕ ਹੀ ਮੌਜੂਦਾ ਜੰਗ ਦਾ ਨਤੀਜਾ ਜੋ ਵੀ ਹੋਵੇ, ਪੱਛਮੀ ਸਹਿਯੋਗੀਆਂ ਲਈ ਇਕ ਪਲਕ ਝਪਕਣ ਤੋਂ ਵੱਧ ਨਹੀਂ ਹੋਵੇਗਾ। ਕਿਸੇ ਵੀ ਮਾਮਲੇ ’ਚ ਅੱਜ ਪੱਛਮੀ ਗਠਜੋੜ ਨੇ ਰੂਸੀਆਂ ਨਾਲ ਅੰਤਿਮ ਯੂਕ੍ਰੇਨੀ ਰਹਿਣ ਤੱਕ ਲੜਨ ਦਾ ਫੈਸਲਾ ਕੀਤਾ ਹੈ।

ਯੂਕ੍ਰੇਨ ’ਤੇ ਇਸ ਘਟੀਆ ਕਾਰੇ ਨੂੰ ਸ਼ੁਰੂ ਕਰ ਕੇ ਪੁਤਿਨ ਨੇ ਯੂਰਪੀ ਕਬੂਤਰਾਂ ਦਰਮਿਆਨ ਬਿੱਲੀ ਨੂੰ ਛੱਡ ਦਿੱਤਾ ਹੈ। 2022 ਦੀ ਫਰਵਰੀ ’ਚ ਕਿਸੇ ਨੂੰ ਵੀ ਯਕੀਨ ਨਹੀਂ ਸੀ ਕਿ ਯੂਕ੍ਰੇਨ ਲਈ ਇਹ ਬਾਜ਼ੀਗਰੀ ਕਿੱਥੇ ਜਾ ਕੇ ਰੁਕੇਗੀ, ਜਿਸ ਦੇ ਤਾਸ਼ ਦੇ ਪੱਤੇ ਵਾਂਗ ਖਿਲਰਣ ਦੀ ਆਸ ਸੀ। ਇਸ ਨੇ ਯੂਰਪ ਨੂੰ ਪਹਿਲਾਂ ਵਾਂਗ ਇਕਜੁੱਟ ਕੀਤਾ, ਜਿਵੇਂ ਕਿ 1939 ਦੇ ਬਾਅਦ ਹਿਟਲਰ ਦੇ ਹਮਲੇ ਦਾ ਵਿਰੋਧ ਕਰਨ ਲਈ ਉਹ ਇਕੱਠੇ ਹੋਏ ਸਨ।

ਇਸ ਦਾ ਨਤੀਜਾ ਨਿਰਪੱਖ ਤੇ ਰੂਸ ਲਈ ਮਿੱਤਰਤਾਪੂਰਨ ਰਾਸ਼ਟਰਾਂ ਨੂੰ ਵੀ ਨਾਟੋ ਦੀ ਜਮਾਤ ’ਚ ਧੱਕਣ ਦੇ ਰੂਪ ’ਚ ਨਿਕਲ ਰਿਹਾ ਹੈ। ਸਿਧਾਂਤਕ ਤੌਰ ’ਤੇ ਫਿਨਲੈਂਡ, ਜਿਸ ਨੇ 6 ਅਪ੍ਰੈਲ, 1948 ਨੂੰ ਤਤਕਾਲੀਨ ਸੋਵੀਅਤ ਸੰਘ ਦੇ ਨਾਲ ਇਕ ਸ਼ਾਂਤੀ ਸੰਧੀ ’ਤੇ ਦਸਤਖਤ ਕੀਤੇ ਸਨ, ਜਿਸ ਨੇ ਮਾਸਕੋ ਨੂੰ ਹੇਲਸਿੰਕੀ ਦੀਆਂ ਵਿਦੇਸ਼ ਅਤੇ ਸੁਰੱਖਿਆ ਨੀਤੀਅਾਂ ਨੂੰ ਨਿਰਦੇਸ਼ਿਤ ਕਰਨ ਦਾ ਅਧਿਕਾਰ ਦਿੱਤਾ ਸੀ, ਅਖੀਰ 20 ਜਨਵਰੀ, 1992 ਨੂੰ ਕੀਤੀ ਗਈ ਇਕ ਹੋਰ ਸੰਧੀ ਰਾਹੀਂ ਰੂਸੀ ਭਾਲੂ ਦੇ ਚੁੰਗਲ ’ਚੋਂ ਖੁਦ ਨੂੰ ਕੱਢਣ ’ਚ ਸਫਲ ਰਿਹਾ। ਪਹਿਲਾਂ ਦੀ ਅਧੀਨਗੀ ਨੂੰ ਨਕਾਰਦੇ ਹੋਏ ਪਰ ਵਿਵਹਾਰਕ ਤੌਰ ’ਤੇ ਫਿਨਲੈਂਡ ਅੱਜ ਤੱਕ ਰੂਸ ਨਾਲ ਸੁਰੱਖਿਆ ਹਿੱਤਾਂ ਪ੍ਰਤੀ ਸੁਚੇਤ ਰਿਹਾ।

ਹੁਣ ਇਹ ਸਭ ਬਦਲਣਾ ਤੈਅ ਹੈ। ਸਵੀਡਨ ਤੇ ਫਿਨਲੈਂਡ, ਦੋਵੇਂ ਦੇਸ਼ ਨਾਟੋ ’ਚ ਸ਼ਾਮਲ ਹੋਣ ਲਈ ਅਪਲਾਈ ਕਰਨ ਲਈ ਤਿਆਰ ਹਨ। ਨਾਟੋ ਨੂੰ ਆਪਣੀਆਂ ਸਰਹੱਦਾਂ ਤੋਂ ਦੂਰ ਧੱਕਣ ਦੇ ਰੂਸ ਦੇ ਯਤਨਾਂ ਦੇ ਰੂਪ ’ਚ ਜੋ ਸ਼ੁਰੂ ਹੋਇਆ, ਉਹ ਸਿਰਫ ਨਾਟੋ ਨੂੰ ਪਹਿਲਾਂ ਦੀ ਤੁਲਨਾ ’ਚ ਹੋਰ ਵੀ ਨੇੜੇ ਲਿਆ ਰਿਹਾ ਹੈ।

ਮਨੀਸ਼ ਤਿਵਾੜੀ


Harinder Kaur

Content Editor

Related News