ਰੂਸ ਦੇ ਫੈਸਲੇ ਨਾਲ ਮਰਸਿਡੀਜ਼ ਦੀ 16,000 ਕਰੋੜ ਦੀ ਜਾਇਦਾਦ ’ਤੇ ਖ਼ਤਰਾ

Sunday, Mar 13, 2022 - 10:36 AM (IST)

ਨਵੀਂ ਦਿੱਲੀ (ਇੰਟ.) – ਰੂਸ-ਯੂਕ੍ਰੇਨ ਦਰਮਿਆਨ ਚੱਲ ਰਹੀ ਜੰਗ ਕਾਰਨ ਜਰਮਨ ਕਾਰ ਨਿਰਮਾਤਾ ਮਰਸਿਡੀਜ਼-ਬੈਂਜ ਦੀ 2 ਬਿਲੀਅਨ ਯੂਰੋ ਯਾਨੀ 16,000 ਕਰੋੜ ਰੁਪਏ ਤੋਂ ਵੱਧ ਦੀ ਜਾਇਦਾਦ ਖਤਰੇ ’ਚ ਪੈ ਗਈ ਹੈ। ਕੰਪਨੀ ਨੇ ਕਿਹਾ ਕਿ ਵਿਦੇਸ਼ੀ ਕੰਪਨੀਆਂ ਦੇ ਦੇਸ਼ ਛੱਡਣ ਦੀ ਸਥਿਤੀ ’ਚ ਰੂਸੀ ਸਰਕਾਰ ਦਾ ਉਨ੍ਹਾਂ ਦੀ ਜਾਇਦਾਦ ਦਾ ਰਾਸ਼ਟਰੀਕਰਨ ਕਰਨ ਦਾ ਪ੍ਰਸਤਾਵ ਇਕ ਵੱਡਾ ਝਟਕਾ ਹੈ।

ਇਹ ਵੀ ਪੜ੍ਹੋ :  ਉਪਭੋਗਤਾ ਬਿਨਾਂ ਹਾਲਮਾਰਕ ਵਾਲੇ ਗਹਿਣਿਆਂ ਦੀ ਵੀ ਕਰਵਾ ਸਕਦੇ ਹਨ ਸ਼ੁੱਧਤਾ ਦੀ ਜਾਂਚ

ਮਰਸਿਡੀਜ਼-ਬੈਂਜ ਕਈ ਕੌਮਾਂਤਰੀ ਆਟੋ ਨਿਰਮਾਤਾਵਾਂ ’ਚੋਂ ਇਕ ਹੈ, ਜਿਨ੍ਹਾਂ ਕੋਲ ਰੂਸ ’ਚ ਆਪਣੇ ਪ੍ਰੋਡਕਸ਼ਨ ਪਲਾਂਟ ਹਨ, ਜਿਨ੍ਹਾਂ ਨੇ ਯੂਕ੍ਰੇਨ ’ਤੇ ਮਾਸਕੋ ਦੇ ਹਮਲੇ ਦਰਮਿਆਨ ਦੇਸ਼ ਨਾਲ ਵਾਹਨਾਂ ਦੀ ਦਰਾਮਦ ਅਤੇ ਬਰਾਮਦ ਨੂੰ ਰੋਕ ਦਿੱਤਾ ਹੈ।

ਜੰਗ ਕਾਰਨ ਸਾਈਬਰ ਹਮਲਿਆਂ ਦਾ ਵਧਿਆ ਜੋਖਮ

ਮਰਸਿਡੀਜ਼ ਬੈਂਜ ਨੇ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ, ਜਿਸ ’ਚ ਕਿਹਾ ਗਿਆ ਸੀ ਕਿ ਯੂਕ੍ਰੇਨ ’ਚ ਜੰਗ ਨੇ ਰੁਕਾਵਟਾਂ ਤੋਂ ਲੈ ਕੇ ਊਰਜਾ ਸਪਲਾਈ ਜਾਂ ਇੱਥੋਂ ਤੱਕ ਕਿ ਸਾਈਬਰ ਹਮਲਿਆਂ ਤੱਕ ਦੇ ਕਈ ਜੋਖਮਾਂ ਨੂੰ ਜਨਮ ਦਿੱਤਾ ਹੈ। ਮਰਸਿਡੀਜ਼ ਬੈਂਜ ਨੇ ਕਿਹਾ ਕਿ ਰੂਸੀ ਸਹਾਇਕ ਕੰਪਨੀਆਂ ਦੀ ਜਾਇਦਾਦ ਦੇ ਸੰਭਾਵਿਤ ਜ਼ਬਤੀ ਨਾਲ ਇਨ੍ਹਾਂ ਜੋਖਮਾਂ ਨੂੰ ਵਧਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ :  ਯੂਕਰੇਨ ਯੁੱਧ: US-EU ਨੇ ਰੂਸ 'ਤੇ ਵਧਾਇਆ ਆਰਥਿਕ ਦਬਾਅ , 10 ਰੂਸੀ VTB ਬੈਂਕ ਮੈਂਬਰਾਂ 'ਤੇ ਲਗਾਈ ਪਾਬੰਦੀ

ਰੂਸ ’ਚ ਗੈਰ-ਦੋਸਤਾਨਾ ਦੇਸ਼ਾਂ ਦੀਆਂ ਜਾਇਦਾਦਾਂ ’ਤੇ ਖਤਰਾ

ਮਰਸਿਡੀਜ਼-ਬੈਂਜ ਦੀ ਪ੍ਰਤੀਕਿਰਿਆ ’ਤੇ ਰੂਸ ਦੀ ਸੱਤਾਧਾਰੀ ਪਾਰਟੀ ਯੂਨਾਈਟੇਡ ਰਸ਼ੀਆ ਨੇ ਕਿਹਾ ਕਿ ਇਕ ਸਰਕਾਰੀ ਕਮਿਸ਼ਨ ਨੇ ਗੈਰ-ਦੋਸਤਾਨਾ ਦੇਸ਼ਾਂ ਦੀ ਮਲਕੀਅਤ ਵਾਲੀਆਂ 25 ਫੀਸਦੀ ਤੋਂ ਵੱਧ ਫਰਮਾਂ ਦੀ ਜਾਇਦਾਦ ਦੇ ਰਾਸ਼ਟਰੀਕਰਨ ਦੀ ਦਿਸ਼ਾ ’ਚ ਪਹਿਲੇ ਕਦਮ ਨੂੰ ਮਨਜ਼ੂਰੀ ਦਿੱਤੀ ਸੀ।

ਕੰਪਨੀ ਨੇ ਰੂਸ ’ਚ ਬੰਦ ਕੀਤਾ ਉਤਪਾਦਨ

ਪਿਛਲੇ ਹਫਤੇ ਮਰਸਿਡੀਜ਼-ਬੈਂਜ ਰੂਸ ਨੂੰ ਬਰਾਮਦ ਰੋਕਣ ਵਾਲੀ ਹੋਰ ਵਿਦੇਸ਼ੀ ਕਾਰ ਨਿਰਮਾਤਾਵਾਂ ’ਚ ਸ਼ਾਮਲ ਹੋ ਗਈ ਸੀ। ਕਾਰ ਨਿਰਮਾਤਾ ਨੇ ਕਿਹਾ ਕਿ ਮਰਸਿਡੀਜ਼ ਬੈਂਜ ਅਗਲੇ ਨੋਟਿਸ ਤੱਕ ਰੂਸ ਦੇ ਨਾਲ-ਨਾਲ ਰੂਸ ’ਚ ਸਥਾਨਕ ਨਿਰਮਾਣ ਲਈ ਯਾਤਰੀ ਕਾਰਾਂ ਅਤੇ ਵੈਨ ਦੀ ਬਰਾਮਦ ਨੂੰ ਰੱਦ ਕਰ ਦੇਵੇਗੀ।

ਇਹ ਵੀ ਪੜ੍ਹੋ : ਮੋਦੀ ਸਰਕਾਰ ਨੇ ਮੁਲਾਜ਼ਮਾਂ ਨੂੰ ਦਿੱਤਾ ਝਟਕਾ, ਹੁਣ PF 'ਤੇ ਮਿਲਣ ਵਾਲੀ ਵਿਆਜ ਦਰ ਹੋਵੇਗੀ 40 ਸਾਲਾਂ 'ਚ ਸਭ ਤੋਂ ਘੱਟ

ਇਨ੍ਹਾਂ ਕੰਪਨੀਆਂ ਨੇ ਵੀ ਲਿਆ ਫੈਸਲਾ

ਹੋਰ ਕਾਰ ਨਿਰਮਾਤਾ ਜਿਵੇਂ ਹੌਂਡਾ, ਟੋਯੋਟਾ, ਫਾਕਸਵੈਗਨ, ਜਨਰਲ ਮੋਟਰਜ਼, ਜਗੁਆਰ ਲੈਂਡ ਰੋਵਰ, ਫੋਰਡ ਅਤੇ ਬੀ. ਐੱਮ. ਡਬਲਯੂ. ਨੇ ਨਾ ਸਿਰਫ ਆਪਣੇ ਆਪ੍ਰੇਸ਼ਨ ਨੂੰ ਰੋਕ ਦਿੱਤਾ ਸਗੋਂ ਆਪਣੇ ਵਾਹਨਾਂ ਦੀ ਦੇਸ਼ ’ਚ ਬਰਾਮਦ ਵੀ ਕੀਤੀ। ਮਰਸਿਡੀਜ਼ ਬੈਂਜ ਦਾ ਮਾਸਕੋ ਕੋਲ ਐਸੀਪੋਵੋ ’ਚ ਇਕ ਮੈਨੂਫੈਕਚਰਿੰਗ ਪਲਾਂਟ ਹੈ, ਜਿੱਥੇ ਉਹ ਈ-ਕਲਾਸ ਸੇਡਾਨ ਅਤੇ ਐੱਸ. ਯੂ. ਵੀ. ਦਾ ਉਤਪਾਦਨ ਕਰਦੀ ਹੈ। ਇਸ ਪਲਾਂਟ ’ਚ ਲਗਭਗ 1000 ਕਰਮਚਾਰੀ ਹਨ। ਇਸ ਸਹੂਲਤ ਦਾ ਉਦਘਾਟਨ ਅਪ੍ਰੈਲ 2019 ’ਚ ਹੋਇਆ ਸੀ।

ਰੂਸ ’ਚ ਕਈ ਮਾਡਲ ਬਣਾਉਂਦੀ ਹੈ ਕੰਪਨੀ

ਮਰਸਿਡੀਜ਼ ਰੂਸ ’ਚ 25 ਮਾਡਲ ਵੇਚੀ ਹੈ, ਜਿਸ ’ਚ ਸੀ-ਕਲਾਸ, ਈ-ਕਲਾਸ, ਐੱਸ. ਕਲਾਸ, ਵੀ.-ਕਲਾਸ, ਏ. ਐੱਮ. ਜੀ. ਅਤੇ ਮੇਬੈਕ ਦੇ ਵਾਹਨ ਸ਼ਾਮਲ ਹਨ। ਇਹ ਈ. ਕਿਊ. ਈ. ਅਤੇ ਈ. ਕਿਊ. ਐੱਸ. ਵਰਗੀਆਂ ਇਲੈਕਟ੍ਰਿਕ ਕਾਰਾਂ ਵੀ ਵੇਚਦੀ ਹੈ। ਮਰਸਿਡੀਜ਼ ਬੈਂਜ ਨੇ ਕਿਹਾ ਕਿ ਉਸ ਦੀ ਰੂਸੀ ਜਾਇਦਾਦ, ਜਿਸ ਦਾ ਮੁੱਲ 2021 ਦੇ ਅਖੀਰ ਤੱਕ 2 ਬਿਲੀਅਨ ਯੂਰੋ ਸੀ, ’ਤੇ ਬੈਂਕਾਂ ਦੀ ਲਗਭਗ 1 ਬਿਲੀਅਨ ਯੂਰੋ ਦੀ ਦੇਣਦਾਰੀ ਹੈ, ਜਿਸ ਲਈ ਕਾਰ ਨਿਰਮਾਤਾ ਨੇ ਕੌਮਾਂਤਰੀ ਗਾਰੰਟੀ ਜਾਰੀ ਕੀਤੀ ਹੈ।

ਇਹ ਵੀ ਪੜ੍ਹੋ :  ਰੂਸ-ਯੂਕ੍ਰੇਨ ਸੰਘਰਸ਼ ਨਾਲ ਦੁਨੀਆ ਭਰ ਦੀ ਆਟੋ ਇੰਡਸਟਰੀ ’ਤੇ ਮਾੜਾ ਅਸਰ, ਭਾਰਤ ਦੀ ਵਧੀ ਚਿੰਤਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News