ਲਗਾਤਾਰ ਦੂਜੇ ਦਿਨ ਰੁਪਏ ''ਚ ਗਿਰਾਵਟ
Tuesday, Aug 01, 2017 - 01:56 AM (IST)
ਮੁੰਬਈ-ਘੱਟ ਭਾਅ 'ਤੇ ਡਾਲਰ ਦੀ ਖਰੀਦਦਾਰੀ ਅਤੇ ਤੇਲ ਦਰਾਮਦਕਾਰਾਂ ਵੱਲੋਂ ਅਮਰੀਕੀ ਕਰੰਸੀ ਦੀ ਮੰਗ ਵਧਣ ਨਾਲ ਅੱਜ ਅੰਤਰਬੈਂਕਿੰਗ ਕਰੰਸੀ ਬਾਜ਼ਾਰ 'ਚ ਰੁਪਇਆ ਲਗਾਤਾਰ ਦੂਜੇ ਦਿਨ ਗਿਰਾਵਟ 'ਚ ਰਹਿੰਦਾ ਹੋਇਆ 4 ਪੈਸੇ ਫਿਸਲ ਕੇ 64.19 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਸ਼ੇਅਰ ਬਾਜ਼ਾਰ ਦੇ ਮਜ਼ਬੂਤ ਵਾਧੇ 'ਚ ਖੁੱਲ੍ਹਣ ਨਾਲ ਰੁਪਇਆ ਅੱਜ 3 ਪੈਸੇ ਦੀ ਮਜ਼ਬੂਤੀ 'ਚ 64.12 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ।
