ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਕਮਜ਼ੋਰ ਹੋ ਕੇ ਬੰਦ

Wednesday, Jun 03, 2020 - 03:41 PM (IST)

ਡਾਲਰ ਦੇ ਮੁਕਾਬਲੇ ਰੁਪਿਆ 12 ਪੈਸੇ ਕਮਜ਼ੋਰ ਹੋ ਕੇ ਬੰਦ

ਮੁੰਬਈ- ਕੱਚੇ ਤੇਲ ਵਿਚ ਤੇਜ਼ੀ ਅਤੇ ਬੈਂਕਾਂ ਵਲੋਂ ਡਾਲਰ ਦੀ ਖਰੀਦ ਵਿਚ ਇੰਟਰਬੈਂਕਿੰਗ ਕਰੰਸੀ ਬਾਜ਼ਾਰ ਵਿਚ ਰੁਪਿਆ ਬੁੱਧਵਾਰ ਨੂੰ 12 ਪੈਸੇ ਟੁੱਟ ਕੇ 75.48 ਰੁਪਏ ਪ੍ਰਤੀ ਡਾਲਰ ਰਹਿ ਗਿਆ। ਭਾਰਤੀ ਕਰੰਸੀ ਵਿਚ ਤਿੰਨ ਦਿਨ ਬਾਅਦ ਗਿਰਾਵਟ ਦੇਖੀ ਗਈ ਹੈ। ਇਸ ਤੋਂ ਪਹਿਲਾਂ ਤਿੰਨ ਦਿਨਾਂ ਵਿਚ ਇਹ 40 ਪੈਸੇ ਮਜ਼ਬੂਤ ਹੋਇਆ ਸੀ। 

ਪਿਛਲੇ ਕਾਰੋਬਾਰੀ ਦਿਵਸ 'ਤੇ ਇਹ 18 ਪੈਸੇ ਦੀ ਬੜ੍ਹਤ ਵਿਚ 75.36 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ। ਦੁਨੀਆ ਦੀਆਂ ਹੋਰ ਮੁੱਖ ਕਰੰਸੀਆਂ ਦੇ ਬਾਸਕੇਟ ਵਿਚ ਡਾਲਰ ਇੰਡੈਕਸ ਵਿਚ ਨਰਮੀ ਅਤੇ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਤੇਜ਼ੀ ਦੇ ਦਮ 'ਤੇ ਰੁਪਏ ਦੀ ਸ਼ੁਰੂਆਤ ਚੰਗੀ ਰਹੀ। ਇਹ 32 ਪੈਸੇ ਦੀ ਮਜ਼ਬੂਤੀ ਨਾਲ 75.04 ਰੁਪਏ ਪ੍ਰਤੀ ਡਾਲਰ 'ਤੇ ਖੁੱਲ੍ਹਾ ਪਰ ਇਸ ਦੇ ਬਾਅਦ ਇਸ ਦਾ ਗ੍ਰਾਫ ਹੇਠਾਂ ਵੱਲ ਜਾਣ ਲੱਗ ਗਿਆ। 

ਕਾਰੋਬਾਰੀਆਂ ਮੁਤਾਬਕ ਰਿਜ਼ਰਵ ਬੈਂਕ ਨੇ ਬੈਂਕਾਂ ਦੇ ਮਾਧਿਆਮ ਨਾਲ ਡਾਲਰ ਦੀ ਖਰੀਦ ਕੀਤੀ। ਇਸ ਦੇ ਨਾਲ ਹੀ ਕੱਚੇ ਤੇਲ ਦੇ ਬ੍ਰੈਂਟ ਕਰੂਡ ਵਾਇਦਾ ਦੇ 40 ਡਾਲਰ ਪ੍ਰਤੀ ਬੈਰਲ ਦੇ ਪਾਰ ਪੁੱਜਣ ਨਾਲ ਵੀ ਰੁਪਏ 'ਤੇ ਦਬਾਅ ਰਿਹਾ। ਇਕ ਸਮਾਂ ਰੁਪਿਆ 75.52 ਰੁਪਏ ਡਾਲਰ ਤੱਕ ਲੁੜਕ ਗਿਆ ਸੀ। ਕਾਰੋਬਾਰੀ ਦੀ ਸਮਾਪਤੀ 'ਤੇ ਇਹ ਪਿਛਲੇ ਦਿਨ ਦਿਨ ਦੀ ਤੁਲਨਾ ਵਿਚ 12 ਪੈਸੇ ਹੇਠਾਂ 75.48 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ।


author

Sanjeev

Content Editor

Related News