ਰਾਇਲ ਐਨਫੀਲਡ ਨੇ ਬੀਬੀਆਂ ਦੇ ਬੁਲੇਟ ਚਲਾਉਣ ਲਈ ਤਿਆਰ ਕੀਤਾ ਵਿਸ਼ੇਸ਼ ਕਿਸਮ ਦਾ ਲਿਬਾਸ

Monday, Jun 15, 2020 - 05:30 PM (IST)

ਰਾਇਲ ਐਨਫੀਲਡ ਨੇ ਬੀਬੀਆਂ ਦੇ ਬੁਲੇਟ ਚਲਾਉਣ ਲਈ ਤਿਆਰ ਕੀਤਾ ਵਿਸ਼ੇਸ਼ ਕਿਸਮ ਦਾ ਲਿਬਾਸ

ਨਵੀਂ ਦਿੱਲੀ (ਭਾਸ਼ਾ) : ਮੋਟਰਸਾਈਕਲ ਬਣਾਉਣ ਵਾਲੀ ਰਾਇਲ ਐਨਫੀਲਡ ਨੇ ਸੋਮਵਾਰ ਨੂੰ ਬੁਲੇਟ ਚਲਾਉਣ ਲਈ ਵਿਸ਼ੇਸ਼ ਕਿਸਮ ਦਾ ਲਿਬਾਸ ਪੇਸ਼ ਕੀਤਾ ਹੈ। ਇਸ ਵਿਚ ਬੀਬੀਆਂ ਲਈ ਮੋਟਰਸਾਈਕਲ ਚਲਾਉਣ ਵਾਲੇ ਵਿਸ਼ੇਸ਼ ਲਿਬਾਸ (ਰਾਈਡਿੰਗ ਗਿਅਰ) ਵੀ ਸ਼ਾਮਲ ਹਨ। ਰਾਇਲ ਐਨਫੀਲਡ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਲਿਬਾਸ ਆਨਲਾਈਨ ਦਿੱਲੀ, ਬੇਂਗਲੁਰੂ  ਅਹਿਮਦਾਬਾਦ ਅਤੇ ਕੋਲਕਾਤਾ ਦੇ ਚੁਨਿੰਦਾ ਸਟੋਰਾਂ 'ਤੇ ਉਪਲੱਬਧ ਹਨ।

ਇਸ ਸੰਗ੍ਰਿਹ ਵਿਚ ਰਾਈਡਿੰਗ ਜੈਕੇਟ ਦੇ ਕਲਚ, ਪੈਂਟ, ਦਸਤਾਨੇ, ਹੈਲਮਟ, ਟੀ-ਸ਼ਰਟ, ਸ਼ਰਟ ਅਤੇ ਜੀਂਸ ਸ਼ਾਮਲ ਹਨ। ਇਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਮਹਿਲਾ ਗਾਹਕਾਂ ਦੀ ਜ਼ਰੂਰਤ ਅਤੇ ਦੇਸ਼ ਦੇ ਵੱਖ-ਵੱਖ ਮੌਸਮੀ ਹਾਲਾਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਬਣਾਇਆ ਗਿਆ ਹੈ। ਕੰਪਨੀ ਦੇ ਲਿਬਾਸ ਕਾਰੋਬਾਰ ਮੁਖੀ ਪੁਨੀਤ ਸੂਦ ਨੇ ਕਿਹਾ, 'ਅਸੀਂ ਆਪਣੀ ਪ੍ਰਸ਼ੰਸਾਯੋਗ ਮੋਟਰਸਾਈਕਲ ਦੇ ਨਾਲ-ਨਾਲ ਚੰਗੇ ਲਿਬਾਸ ਨੂੰ ਲੈ ਕੇ ਆਏ ਹਾਂ।' ਕੰਪਨੀ ਬੁਲੇਟ 350, ਕਲਾਸਿਕ 350 ਅਤੇ ਹਿਮਾਲਯਨ ਵਰਗੀਆਂ ਮੋਟਰਸਾਈਕਲ ਲਈ ਜਾਣੀ ਜਾਂਦੀ ਹੈ। ਇਹ ਆਯਸ਼ਰ ਮੋਟਰਸ ਦੀ ਦੋ-ਪਹੀਆ ਵਾਹਨ ਇਕਾਈ ਹੈ।


author

cherry

Content Editor

Related News