ਅਮਰੀਕੀ ਟੈਕਸ ਸੁਧਾਰਾਂ ਨਾਲ ਵਿਆਜ ਦਰਾਂ ਵਧਣ ਦਾ ਖਤਰਾ : ਲੇਗਾਰਡ

02/18/2018 2:06:40 AM

ਪੈਰਿਸ  (ਭਾਸ਼ਾ)-ਇੰਟਰਨੈਸ਼ਨਲ ਮੋਨੇਟਰੀ ਫੰਡ (ਆਈ. ਐੱਮ. ਐੱਫ.) ਦੀ ਮੁਖੀ ਕ੍ਰਿਸਟੀਨ ਲੇਗਾਰਡ ਨੇ ਅਮਰੀਕਾ 'ਚ ਟੈਕਸ ਕਟੌਤੀ ਵਰਗੇ ਆਰਥਿਕ ਉਤਸਾਹਨਾਂ ਨਾਲ ਵਿਆਜ ਦਰਾਂ 'ਚ ਤੇਜ਼ ਵਾਧੇ ਪ੍ਰਤੀ ਸੁਚੇਤ ਕੀਤਾ ਹੈ ਅਤੇ ਕਿਹਾ ਹੈ ਕਿ ਜ਼ਿਆਦਾ ਕਰਜ਼ਾ ਬੋਝ ਵਾਲੇ ਦੇਸ਼ਾਂ 'ਤੇ ਇਸ ਦਾ ਉਲਟਾ ਅਸਰ ਪੈ ਸਕਦਾ ਹੈ। ਲੇਗਾਰਡ ਨੇ ਫ਼ਰਾਂਸ ਦੇ ਰੇਡੀਓ ਸਟੇਸ਼ਨ ਫਰੈਂਕ ਇੰਟਰ 'ਤੇ ਕਿਹਾ ਕਿ ਅਮਰੀਕਾ 'ਚ ਕੀਤੇ ਗਏ ਇਸ ਸੁਧਾਰ ਨੂੰ ਲੈ ਕੇ ਆਈ. ਐੱਮ. ਐੱਫ. ਕਾਫ਼ੀ ਚੌਕਸ ਹੈ। ਇਨ੍ਹਾਂ ਸੁਧਾਰਾਂ 'ਚ ਕੰਪਨੀਆਂ ਦੀ ਟੈਕਸ ਦਰ 'ਚ ਤੇਜ਼ ਕਟੌਤੀ ਕਰਨਾ ਮੁੱਖ ਹੈ।   ਲੇਗਾਰਡ ਦੀ ਇਸ ਟਿੱਪਣੀ ਨਾਲ ਵਿੱਤੀ ਬਾਜ਼ਾਰਾਂ 'ਚ ਚਿੰਤਾ ਵਧੀ ਹੈ। ਵਿੱਤੀ ਬਾਜ਼ਾਰ ਅਮਰੀਕਾ 'ਚ ਮਹਿੰਗਾਈ ਵਧਣ ਨਾਲ ਫੈਡਰਲ ਰਿਜ਼ਰਵ 'ਚ ਵਿਆਜ ਦਰਾਂ ਉਮੀਦ ਤੋਂ ਪਹਿਲਾਂ ਹੀ ਵਧਣ ਦਾ ਖਦਸ਼ਾ ਵਧਿਆ ਹੈ। ਪਿਛਲੇ ਇਕ ਹਫ਼ਤੇ ਦੌਰਾਨ ਦੁਨੀਆ ਦੇ ਕਈ ਪ੍ਰਮੁੱਖ ਬਾਜ਼ਾਰਾਂ 'ਚ 10 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਦਰਜ ਕੀਤੀ ਗਈ ਹੈ।


Related News