ਪੰਜਾਬ ’ਚ ਕ੍ਰਾਂਤੀਕਾਰੀ ਸਿੱਖਿਆ ਸੁਧਾਰਾਂ ਨਾਲ ਵਿਦਿਆਰਥੀਆਂ ਨੂੰ JEE ਮੇਨਸ ’ਚ ਮਿਲੀ ਸਫ਼ਲਤਾ : ਭਗਵੰਤ ਮਾਨ

Wednesday, May 01, 2024 - 06:30 PM (IST)

ਪੰਜਾਬ ’ਚ ਕ੍ਰਾਂਤੀਕਾਰੀ ਸਿੱਖਿਆ ਸੁਧਾਰਾਂ ਨਾਲ ਵਿਦਿਆਰਥੀਆਂ ਨੂੰ JEE ਮੇਨਸ ’ਚ ਮਿਲੀ ਸਫ਼ਲਤਾ : ਭਗਵੰਤ ਮਾਨ

ਜਲੰਧਰ/ਚੰਡੀਗ਼ੜ੍ਹ (ਧਵਨ) : ਪੰਜਾਬ ਦੇ ਸੀ.ਐੱਮ. ਭਗਵੰਤ ਮਾਨ ਨੇ ਕਿਹਾ ਕਿ ਅੱਜ ਉਨ੍ਹਾਂ ਨੇ ਪੰਜਾਬ ਦੇ ਸਰਕਾਰੀ ਸਕੂਲਾਂ ਦੇ 158 ਵਿਦਿਆਰਥੀਆਂ ਦੇ ਜੇ.ਈ.ਈ. ਮੇਨਸ ਕਲੀਅਰ ਕਰਨ ਦੀ ਖਬਰ ਅਰਵਿੰਦ ਕੇਜਰੀਵਾਲ ਨਾਲ ਖੁਸ਼ੀ ਨਾਲ ਸਾਂਝੀ ਕੀਤੀ। ਇਹ ਖਬਰ ਸੁਣ ਕੇ ਅਰਵਿੰਦ ਕੇਜਰੀਵਾਲ ਕਾਫੀ ਖੁਸ਼ ਹੋਏ। ਉਨ੍ਹਾਂ ਨੇ ਮੈਨੂੰ ਵਿਦਿਆਰਥੀਆਂ ਅਤੇ ਪਰਿਵਾਰ ਵਾਲਿਆਂ ਨਾਲ ਆਪਣੀ ਵਧਾਈ ਸਾਂਝੀ ਕਰਨ ਲਈ ਕਿਹਾ। ਮਾਨ ਨੇ ਕਿਹਾ ਕਿ ਇਹ ਆਪ ਦੀ ਸਿੱਖਿਆ ਕ੍ਰਾਂਤੀ ਦੀ ਸਫਲਤਾ ਦਾ ਸਬੂਤ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਦੇ ਰਿਕਾਰਡ 158 ਵਿਦਿਆਰਥੀਆਂ ਨੇ ਜੇ.ਈ.ਈ. ਮੇਨਸ ਪ੍ਰੀਖਿਆ ਪਾਸ ਕੀਤੀ ਹੈ। ਮੋਹਾਲੀ ਤੋਂ 23 ਵਿਦਿਆਰਥੀ, ਜਲੰਧਰ ਤੋਂ 22 ਵਿਦਿਆਰਥੀ, ਫਿਰੋਜ਼ਪੁਰ ਤੋਂ 20 ਵਿਦਿਆਰਥੀ ਅਤੇ ਲੁਧਿਆਣਾ ਤੋਂ 20 ਵਿਦਿਆਰਥੀ ਜੇ.ਈ.ਈ. ਮੇਨ ਪ੍ਰੀਖਿਆ ’ਚ ਪਾਸ ਹੋਏ। ਮਾਨ ਨੇ ਕਿਹਾ ਕਿ ਇ ਪਹਿਲੀ ਵਾਰ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੇ 158 ਵਿਦਿਆਰਥੀਆਂ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ। ਇਹ ਸਰਕਾਰੀ ਸਕੂਲਾਂ ’ਚ ਸਿੱਖਿਆ ਦੀ ਗੁਣਵੱਤਾ ਪੱਧਰ ’ਚ ਸੁਧਾਰ ਦੇ ਉਨ੍ਹਾਂ ਦੇ ਲਗਾਤਾ ਯਤਨਾਂ ਦਾ ਸਬੂਤ ਹੈ। ਸਿੱਖਿਆ ਆਮ ਆਦਮੀ ਪਾਰਟੀ ਦਾ ਅਹਿਮ ਏਜੰਡਾ ਹੈ। ਮੁਫਤ ਤੇ ਗੁਣਵੱਤਾਪੂਰਨ ਸਿੱਖਿਆ ਆਪ ਦੀ ਗਾਰੰਟੀ ’ਚੋਂ ਇਕ ਹੈ। ਪਹਿਲਾਂ ਦਿੱਲੀ ਤੇ ਹੁਣ ਪੰਜਾਬ ’ਚ ਆਪ ਸਰਕਾਰ ਨੇ ਖੇਤਰ ’ਚ ਸ਼ਾਨਦਾਰ ਤੇ ਅਸਾਧਾਰਨ ਕੰਮ ਕੀਤਾ ਹੈ। ਪੰਜਾਬ ’ਚ ਮਾਨ ਸਰਕਾਰ ਨੇ 13 ਸਕੂਲ ਆਫ ਐਮੀਨੈਂਸ ਖੋਲ੍ਹੇ ਜਿੱਥੇ ਵਿਦਿਆਰਥੀਆਂ ਨੂੰ ਆਧੁਨਿਕ ਤਕਨੀਕ ਦੀ ਮਦਦ ਨਾਲ ਪੜ੍ਹਾਇਆ ਜਾਂਦਾ ਹੈ।
ਇਸ ਦੇ ਇਲਾਵਾ ਸਰਕਾਰੀ ਸਕੂਲ ਪ੍ਰਣਾਲੀ ’ਚ ਸੁਧਾਰ ਕੀਤਾ ਗਿਆ। ਅਧਿਆਪਕਾਂ ਨੂੰ ਸਿਖਲਾਈ ਲਈ ਨਿਯਮਤ ਤੌਰ ’ਤੇ ਸਿੰਗਾਪੁਰ ਵਰਗੇ ਹੋਰ ਦੇਸ਼ਾਂ ਤੇ ਆਈ.ਆਈ.ਐੱਮ. ’ਚ ਵੀ ਭੇਜਿਆ ਜਾ ਰਿਹਾ ਹੈ। ਇਸ ਦੇ ਇਲਾਵਾ ਪੰਜਾਬ ਸਰਕਾਰ ਵਿਦਿਆਰਥੀਆਂ ਨੂੰ ਦਾਖਲੇ ਦੀ ਪ੍ਰੀਖਿਆਵਾਂ ਲਈ ਤਿਆਰ ਕਰਨ ਲਈ ਲਗਾਤਾਰ ਵਿੱਦਿਅਕ ਟੂਰ ਦੀ ਵਿਵਸਥਾ ਕਰਦੀ ਹੈ।

ਇਹ ਖ਼ਬਰ ਵੀ ਪੜ੍ਹੋ :  ਪੰਜਾਬ ’ਚ ਲੋਕ ਸਭਾ ਚੋਣਾਂ ’ਚ ਰਹਿ ਗਿਆ ਮਹੀਨਾ ਪਰ ਨਾ ਝੰਡੇ ਦਿਸ ਰਹੇ ਨਾ ਪੋਸਟਰ ਅਤੇ ਬੈਨਰ

ਪੀ.ਟੀ.ਐੱਮ. ਬੈਠਕਾਂ ਵੀ ਮਾਨ ਸਰਕਾਰ ਦੀ ਇਕ ਹੋਰ ਸਫਲ ਪਹਿਲ ਸੀ ਜਿੱਥੇ ਸਕੂਲਾਂ ਤੇ ਮਾਪਿਆਂ ਦਰਮਿਆਨ ਫਰਕ ਘੱਟ ਹੋਇਆ। ਪਿਛਲੇ ਸਾਲ ਹੀ ਲਗਭਗ 9000 ਵਿਦਿਆਰਥੀਆਂ ਨੇ ਨਿੱਜੀ ਸਕੂਲ ਛੱਡ ਕੇ ਸਰਕਾਰੀ ਸਕੂਲਾਂ ’ਚ ਹੀ ਦਾਖਲਾ ਲਿਆ ਕਿਉਂਕਿ ਉਨ੍ਹਾਂ ਨੂੰ ਸਰਕਾਰੀ ਸਕੂਲਾਂ ’ਚ ਵਿਸ਼ਵ ਪੱਧਰੀ ਸਿਖਿਆ ਅਤੇ ਆਧੁਨਿਕ ਸਹੂਲਤਾਂ ਮਿਲ ਰਹੀਆਂ ਹਨ। ‘ਆਪ’ ਸਰਕਾਰ ਨੇ 13 ਸਕੂਲਾਂ ਆਫ ਐਮੀਨੈਂਸ ਨੂੰ ਮਾਪਿਆਂ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਵੀ ਮਾਨਤਾ ਮਿਲੀ. ਸੈਸ਼ਨ 2023-24 ’ਚ 1,02,784 ਵਿਦਿਆਰਥੀ ਨੇ ਸਕੂਲ ਆਫ ਐਮੀਨੈਂਸ ’ਚ ਰਜਿਸਟ੍ਰੇਸ਼ਨ ਕਰਾਈ। 2024-25 ਦੇ ਵਿੱਦਿਅਕ ਸੈਸ਼ਨ ਲਈ ਲਗਭਗ 2,00,000 ਵਿਦਿਆਰਥੀਆਂ ਨੇ ਦਾਖਲਾ ਲਿਆ। ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦਾ ਪ੍ਰਤੀਯੋਗੀ ਪ੍ਰੀਖਿਆਵਾਂ ’ਚ ਸਫਲ ਹੋਣਾ ਆਪ ਸਰਕਾਰ ਤੇ ਪੰਜਾਬ ਦੇ ਸਰਕਾਰੀ ਸਕੂਲਾਂ ਲਈ ਇਕ ਵੱਡੀ ਸਫਲਤਾ ਹੈ। ਇਨ੍ਹਾਂ ਵਿਦਿਆਰਥੀਆਂ ਦੀ ਸਫਲਤਾ ਤੋਂ ਮਾਪਿਅਆਂ ਅਤੇ ਵਿਦਿਆਰਥੀਆਂ ਨੂੰ ਕਾਫੀ ਪ੍ਰੇਰਣਾ ਮਿਲੇਗੀ।

ਇਹ ਖ਼ਬਰ ਵੀ ਪੜ੍ਹੋ : ਅਸੀਂ ਜਿੱਤੀਏ ਜਾਂ ਹਾਰੀਏ, ਪੰਜਾਬ ਦੇ ਹਿੱਤਾਂ ਲਈ ਲੜਾਈ ਤੋਂ ਪਿੱਛੇ ਨਹੀਂ ਹਟਾਂਗੇ : ਸੁਖਬੀਰ ਬਾਦਲ

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8
 


author

Anuradha

Content Editor

Related News