ਆਮ ਚੋਣਾਂ ਤੋਂ ਪਹਿਲਾਂ ਪੇਸ਼ ਹੋਣ ਵਾਲੇ ਬਜਟ ’ਚ ਟੈਕਸ ਮੋਰਚੇ ’ਤੇ ਮਿਲ ਸਕਦੀ ਹੈ ਕੁੱਝ ਰਾਹਤ
Monday, Jan 22, 2024 - 10:24 AM (IST)
ਨਵੀਂ ਦਿੱਲੀ (ਭਾਸ਼ਾ)– ਵਿੱਤ ਮੰਤਰੀ ਨਿਰਮਲਾ ਸੀਤਾਰਾਮਨ 1 ਫਰਵਰੀ ਨੂੰ ਆਮ ਬਜਟ ਪੇਸ਼ ਕਰੇਗੀ। ਬਜਟ ਵਿਚ ਖ਼ਾਸ ਕਰ ਕੇ ਨੌਕਰੀ ਪੇਸ਼ਾ ਲੋਕਾਂ ਦੀ ਨਜ਼ਰ ਮੁੱਖ ਤੌਰ ’ਤੇ ਆਮਦਨ ਕਰ ਦੇ ਮੋਰਚੇ ’ਤੇ ਹੋਣ ਵਾਲੇ ਐਲਾਨਾਂ ਅਤੇ ਰਾਹਤ ’ਤੇ ਹੁੰਦੀ ਹੈ। ਅਰਥਸ਼ਾਸਤਰੀਆਂ ਦੀ ਰਾਏ ਇਸ ’ਚੇ ਵੱਖ-ਵੱਖ ਹੈ। ਕੁੱਝ ਦਾ ਕਹਿਣਾ ਹੈ ਕਿ ਸਰਕਾਰ ਆਮ ਚੋਣਾਂ ਤੋਂ ਪਹਿਲਾਂ ਅਗਲੇ ਮਹੀਨੇ ਪੇਸ਼ ਹੋਣ ਵਾਲੇ ਅੰਤਰਿਮ ਬਜਟ ’ਚ ਮਿਆਰੀ ਕਟੌਤੀ ਦੀ ਰਾਸ਼ੀ ਵਧਾ ਕੇ ਆਮਦਨ ਕਰਦਾਤਾਵਾਂ ਨੂੰ ਰਾਹਤ ਦੇਣ ਦੇ ਨਾਲ ਔਰਤਾਂ ਲਈ ਵੱਖ ਤੋਂ ਕੁੱਝ ਟੈਕਸ ਛੋਟ ਦੇ ਸਕਦੀ ਹੈ।
ਇਹ ਵੀ ਪੜ੍ਹੋ - ਅੰਬਾਨੀ ਤੋਂ ਲੈ ਕੇ ਅਡਾਨੀ ਤੇ ਟਾਟਾ ਤੱਕ : ਜਾਣੋ ਕਿਸ-ਕਿਸ ਨੂੰ ਮਿਲਿਆ ਰਾਮ ਮੰਦਰ ਦਾ ਸੱਦਾ?
ਹਾਲਾਂਕਿ ਕੁੱਝ ਇਹ ਵੀ ਮੰਨਦੇ ਹਨ ਕਿ ਇਹ ਅੰਤਰਿਮ ਬਜਟ ਹੈ, ਅਜਿਹੇ ਵਿਚ ਆਮਦਨ ਕਰ ਮਾਮਲੇ ਵਿਚ ਬਦਲਾਅ ਦੀ ਉਮੀਦ ਨਹੀਂ ਹੈ। ਵਿੱਤ ਮੰਤਰੀ ਸੀਤਾਰਾਮਨ ਲੋਕ ਸਭਾ ਵਿਚ ਇਕ ਫਰਵਰੀ ਨੂੰ 2024-25 ਦਾ ਅੰਤਰਿਮ ਬਜਟ ਪੇਸ਼ ਕਰੇਗੀ। ਇਹ ਉਨ੍ਹਾਂ ਦਾ ਛੇਵਾਂ ਬਜਟ ਹੈ। ਸੈਂਟਰ ਫਾਰ ਡਿਵੈੱਲਪਮੈਂਟ ਸਟੱਡੀਜ਼ ਦੇ ਚੇਅਰਮੈਨ ਸੁਦਿਪਤੋ ਮੰਡਲ ਨੇ ਕਿਹਾ ਕਿ ਅੰਤਰਿਮ ਬਜਟ ਵਿਚ ਨੌਕਰੀਪੇਸ਼ਾ ਅਤੇ ਦਰਮਿਆਨੇ ਵਰਗ ਨੂੰ ਆਮਦਨ ਕਰ ਦੇ ਮੋਰਚੇ ’ਤੇ ਕੁੱਝ ਰਾਹਤ ਮਿਲ ਸਕਦੀ ਹੈ। ਮਿਆਰੀ ਕਟੌਤੀ ਦੀ ਰਾਸ਼ੀ ਵਧਾ ਕੇ ਕੁੱਝ ਰਾਹਤ ਦਿੱਤੇ ਜਾਣ ਦੀ ਉਮੀਦ ਹੈ ਪਰ ਇਹ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਗਰੀਬ ਅਤੇ ਦਰਮਿਆਨਾ ਵਰਗ ਆਮਦਨ ਕਰ ਨਹੀਂ ਦਿੰਦਾ ਹੈ।
ਇਹ ਵੀ ਪੜ੍ਹੋ - 10 ਰੁਪਏ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਜਲਦੀ ਕੀਤਾ ਜਾਵੇਗਾ ਵੱਡਾ ਐਲਾਨ
ਫਿਲਹਾਲ ਮਿਆਰੀ ਕਟੌਤੀ ਦੇ ਤਹਿਤ 50,000 ਰੁਪਏ ਦੀ ਛੋਟ ਹੈ। ਕਰਦਾਤਾਵਾਂ ਨੂੰ ਰਾਹਤ ਨਾ ਜੁੜੇ ਸਵਾਲ ਦੇ ਜਵਾਬ ਵਿਚ ਲਖਨਊ ਸਥਿਤ ਗਿਰੀ ਵਿਕਾਸ ਅਧਿਐਨ ਸੰਸਥਾਨ ਦੇ ਡਾਇਰੈਕਟਰ ਪ੍ਰਮੋਦ ਕੁਮਾਰ ਨੇ ਕਿਹਾ ਕਿ ਇਸ ਬਾਰੇ ਕੁੱਝ ਕਹਿਣਾ ਮੁਸ਼ਕਲ ਹੈ। ਇਹ ਆਰਥਿਕ ਕਾਰਕਾਂ ਤੋਂ ਇਲਾਵਾ ਕਈ ਹੋਰ ਚੀਜ਼ਾਂ ’ਤੇ ਨਿਰਭਰ ਕਰਦਾ ਹੈ। ਹਾਲਾਂਕਿ ਇਸ ਤੱਥ ਨੂੰ ਦੇਖਦੇ ਹੋਏ ਇਹ ਆਮ ਚੋਣਾਂ ਤੋਂ ਪਹਿਲਾਂ ਅੰਤਰਿਮ ਬਜਟ ਪੇਸ਼ ਕੀਤਾ ਜਾ ਰਿਹਾ ਹੈ, ਟੈਕਸਦਾਤਿਆਂ ਦੇ ਵੋਟ ਨੂੰ ਆਕਰਿਸ਼ਤ ਕਰਨ ਲਈ ਕੁੱਝ ਰਿਆਇਤਾਂ ਦਿੱਤੀਆਂ ਜਾ ਸਕਦੀਆਂ ਹਨ। ਹਾਲਾਂਕਿ ਅਰਥਸ਼ਾਸਤਰੀ ਅਤੇ ਮੌਜੂਦਾ ਸਮੇਂ ਵਿਚ ਬੈਂਗਲੁਰੂ ਦਗੇ ਡਾ. ਬੀ. ਆਰ. ਅੰਬੇਡਕਰ ਸਕੂਲ ਆਫ ਇਕਨਾਮਿਕਸ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਐੱਨ. ਆਰ. ਭਾਨੂਮੂਰਤੀ ਨੇ ਕਿਹਾ ਕਿ ਇਹ ਅੰਤਰਿਮ ਬਜਟ ਹੋਵੇਗਾ।
ਇਹ ਵੀ ਪੜ੍ਹੋ - ਸ਼੍ਰੀ ਰਾਮ ਮੰਦਰ ਅਯੁੱਧਿਆ ਪ੍ਰਸਾਦ ਦੇ ਨਾਂ 'ਤੇ ਧੋਖਾਧੜੀ, Amazon ਨੂੰ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8