ਆਮ ਆਦਮੀ ਪਾਰਟੀ ਦੇ ਨੇਤਾ ਨੇ ਸੋਸ਼ਲ ਮੀਡੀਆ ’ਤੇ ਪਿਸਤੌਲ ਲਹਿਰਾਉਂਦੇ ਹੋਏ ਪਾਈ ਵੀਡੀਓ

Monday, Nov 18, 2024 - 03:25 PM (IST)

ਆਮ ਆਦਮੀ ਪਾਰਟੀ ਦੇ ਨੇਤਾ ਨੇ ਸੋਸ਼ਲ ਮੀਡੀਆ ’ਤੇ ਪਿਸਤੌਲ ਲਹਿਰਾਉਂਦੇ ਹੋਏ ਪਾਈ ਵੀਡੀਓ

ਲੁਧਿਆਣਾ (ਅਨਿਲ)- ਡੀ. ਜੀ. ਪੀ. ਪੰਜਾਬ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਜੇਕਰ ਕੋਈ ਵਿਅਕਤੀ ਕਿਸੇ ਵੀ ਤਰ੍ਹਾਂ ਦਾ ਹਥਿਆਰ ਸੋਸ਼ਲ ਮੀਡੀਆ ’ਤੇ ਅਪਲੋਡ ਕਰਦਾ ਹੈ ਜਾਂ ਵੀਡੀਓ ਬਣਾ ਕੇ ਵਾਇਰਲ ਕਰਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਕ ਇਸੇ ਤਰ੍ਹਾਂ ਦਾ ਹੀ ਮਾਮਲਾ ਥਾਣਾ ਲਾਡੋਵਾਲ ਅਧੀਨ ਪੈਂਦੇ ਪਿੰਡ ਤਲਵੰਡੀ ਕਲਾ ਦੇ ਆਮ ਆਦਮੀ ਪਾਰਟੀ ਦੇ ਆਗੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਰਿਵਾਲਵਰ ਨਾਲ ਵੀਡੀਓ ਅਪਲੋਡ ਕੀਤੀ ਹੈ।

ਪਿੰਡ ਤਲਵੰਡੀ ਕਲਾਂ ਦੇ ਰਹਿਣ ਵਾਲੇ ਆਮ ਆਦਮੀ ਪਾਰਟੀ ਦੇ ਨੇਤਾ ਨਛੱਤਰ ਸਿੰਘ ਲੱਕੀ ਵੱਲੋਂ ਇਕ ਗੱਡੀ ’ਚ ਬੈਠ ਕੇ ਆਪਣੇ ਇਕ ਸਾਥੀ ਨਾਲ ਰਿਵਾਲਵਰ ਹੱਥ ’ਚ ਲੈ ਕੇ ਵੀਡੀਓ ਬਣਾਈ, ਜਿਸ ਵਿਚ ਨਛੱਤਰ ਸਿੰਘ ਲੱਕੀ ਵਾਰ-ਵਾਰ ਵੀਡੀਓ ਵਿਚ ਰਿਵਾਲਵਰ ਨੂੰ ਦਿਖਾ ਰਿਹਾ ਹੈ। ਵੀਡੀਓ ਬਣਾਉਣ ਤੋਂ ਬਾਅਦ ਲੱਕੀ ਨੇ ਉਸ ਨੂੰ ਆਪਣੇ ਇੰਸਟਾਗ੍ਰਾਮ ’ਤੇ ਅਪਲੋਡ ਕਰ ਦਿੱਤਾ। ਵੀਡੀਓ ਅਪਲੋਡ ਹੋਣ ਤੋਂ ਬਾਅਦ ਜਦ ਇਸ ਦੀ ਭਿਣਕ ਪੁਲਸ ਨੂੰ ਲੱਗੀ ਤਾਂ ਪੁਲਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਲੱਕੀ ਨੂੰ ਫੋਨ ਕੀਤਾ, ਜਿਸ ਤੋਂ ਬਾਅਦ ਲੱਕੀ ਨੇ ਇੰਸਟਾਗ੍ਰਾਮ ਤੋਂ ਵੀਡੀਓ ਨੂੰ ਡਿਲੀਟ ਕਰ ਦਿੱਤਾ ਪਰ ਤਦ ਤੱਕ ਵੀਡੀਓ ਪੂਰੀ ਤਰ੍ਹਾਂ ਵਾਇਰਲ ਹੋ ਗਈ।

ਇਹ ਖ਼ਬਰ ਵੀ ਪੜ੍ਹੋ - ਵਿਆਹ ਸਮਾਗਮਾਂ 'ਤੇ ਲੱਗੀ ਪਾਬੰਦੀ! ਅਕਤੂਬਰ ਤੋਂ ਦਸੰਬਰ ਤਕ ਰਹੇਗੀ ਰੋਕ

ਜਦ ਇਸ ਬਾਰੇ ਨਛੱਤਰ ਸਿੰਘ ਲੱਕੀ ਨਾਲ ਗੱਲ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦਾ ਆਪਣਾ ਕੋਈ ਅਸਲਾ ਲਾਇਸੈਂਸ ਨਹੀਂ ਬਣਿਆ। ਉਸ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਦੀ ਗੱਲ ਹੈ ਉਹ ਗੱਡੀ ਵਿਚ ਆਪਣੀ ਭੂਆ ਦੇ ਲੜਕੇ ਨਾਲ ਆ ਰਿਹਾ ਸੀ, ਜਿਸ ਦਾ ਰਿਵਾਲਵਰ ਉਸ ਨੇ ਹੱਥ ਵਿਚ ਫੜਿਆ ਸੀ ਅਤੇ ਇਸ ਦੌਰਾਨ ਗੱਡੀ ’ਚ ਬੈਠੇ ਬੱਚੇ ਨੇ ਵੀਡੀਓ ਬਣ ਦਿੱਤੀ ਅਤੇ ਅਪਲੋਡ ਕਰ ਦਿੱਤੀ, ਜਦ ਉਸ ਨੂੰ ਪਤਾ ਲੱਗਾ ਕਿ ਇੰਸਟਾਗ੍ਰਾਮ ਤੋਂ ਡਿਲੀਟ ਕਰ ਦਿੱਤੀ ਗਈ।

ਜਾਂਚ ਮਗਰੋਂ ਹੋਵੇਗੀ ਕਾਰਵਾਈ: ACP

ਜਦ ਇਸ ਮਾਮਲੇ ਸਬੰਧੀ ਏ. ਸੀ. ਪੀ. ਵੈਸਟ ਗੁਰਦੇਵ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਸੋਸ਼ਲ ਮੀਡੀਆ ’ਤੇ ਪਿਸਟਲ ਜਾ ਰਿਵਾਲਵਰ ਦੀ ਵੀਡੀਓ ਪਾਵੇਗਾ ਤਾਂ ਉਸ ਦੇ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਜਾਂਚ ਕਰ ਰਹੀ ਹੈ ਕਿ ਜੋ ਵੀਡੀਓ ਨਛੱਤਰ ਸਿੰਘ ਲੱਕੀ ਨੇ ਪਾਈ ਹੈ, ਉਸ ਵਿਚ ਰਿਵਾਲਵਰ ਕਿਸ ਵਿਅਕਤੀ ਦਾ ਹੈ, ਬਾਕੀ ਪੁਲਸ ਜਾਂਚ ਤੋਂ ਬਾਅਦ ਅੱਗੇ ਦੀ ਕਾਰਵਾਈ ਕਰੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News